*ਅੱਖਾ ਦੇ ਕੈੰਪ ਵਿੱਚ 565 ਮਰੀਜਾਂ ਨੂੰ ਚੈੱਕ ਕਰਕੇ 72 ਲੋੜਵੰਦਾ ਨੂੰ ਫਰੀ ਲੈਂਜ ਪਾਉਣ ਲਈ ਸਿਲੈਕਟ ਕੀਤੇ*

0
32

ਮਾਨਸਾ/ਬੀਰੋ ਕੇ ਕਲਾਂ (ਸਾਰਾ ਯਹਾਂ/ਮੁੱਖ ਸੰਪਾਦਕ ): ਪਰਮ ਤਪੱਸਵੀ ਗੁਰਦੇਵ ਬ੍ਰਹਮਲੀਨ ਸ੍ਰੀ ਮਾਨ 108 ਸੰਤ ਸੁਰੇਸ਼ਰਾ ਨੰਦ ਜੀ ਦੀ ਯਾਦ ਰੱਖੇ ਗਏ ਅਖੰਡ ਪਾਠ ਦੇ ਭੋਗ ਤੋਂ ਬਾਅਦ   ਆਸਰਾ ਫਾਊਂਡੇਸ਼ਨ ਬਰੇਟਾ ਵੱਲੋਂ ਪੁਨਰਜੋਤੀ ਆਈ ਡੋਨੇਸ਼ਨ ਸੋਸਾਇਟੀ ਰਜਿ ਦੇ ਸਹਿਯੋਗ ਨਾਲ ਇਕ ਅੱਖਾਂ ਦਾ ਕੈਂਪ ਡੇਰਾ ਬਾਬਾ ਹਰੀਦਾਸ ਬਾਬਾ ਪਰਮਾਨੰਦ ਨੰਦ ਜੀ (ਹਵੇਲੀ ਵਾਲੇ) ਬੀਰੋ ਕੇ ਕਲਾਂ ਵਿਖੇ ਡਾਕਟਰ ਅਮਨਦੀਪ ਸਿੰਘ, ਹਰਜੋਤ ਸਿੰਘ ,ਫਕੀਰ ਚੰਦ ਰਿਟਾਇਰਡ ਪੋਸਟ ਮਾਸਟਰ ਦੀ ਅਗਵਾਈ ਹੇਠ ਲਗਾਇਆ ਗਿਆ ਜਿਸ ਵਿੱਚ 565 ਮਰੀਜ ਚੈੱਕ ਕਰਕੇ 72 ਲੋੜਵੰਦ ਫਰੀ ਲੈਂਜ ਪਾਉਣ ਲਈ ਸਿਲੈਕਟ ਕੀਤੇ ਗਏ ਬਾਬਾ ਸੁਰੇਸਰਾ ਨੰਦ ਜੀ ਦੀ ਨਿੱਘੀ ਯਾਦ ਵਿਚ ਕਰਵਾਏ ਇਸ ਸਮਾਗਮ ਦੀ ਖਾਸ ਗੱਲ ਇਹ ਸੀ ਕਿ ਸ੍ਰੀ ਮਾਨ ਮਹੰਤ ਸਾਂਤਾ ਨੰਦ ਅਤੇ ਸ੍ਰੀ ਮਾਨ ਮਹੰਤ ਬਾਲਕ ਨਾਥ ਜੀ ਵੱਲੋਂ 501 ਕੰਨਿਆਂ ਨੂੰ ਭੋਜਨ ਛਕਾ ਕੇ ਕੰਨਿਆ ਪੂਜਣ ਕੀਤਾ ਗਿਆ ਬਾਬਾ ਜੀ ਵੱਲੋਂ ਕਰਵਾਏ ਇਸ ਨਿਵੇਕਲੇ ਸਮਾਗਮ ਦੀ ਇਲਾਕੇ ਦੇ ਮੋਹਤਬਰਾਂ ਵੱਲੋਂ ਭਰਪੂਰ ਸਲਾਘਾ ਕੀਤੀ ਗਈ ਆਪਣੇ ਪ੍ਰਵਚਨਾ ਵਿੱਚ ਬੋਲਦਿਆਂ ਸ੍ਰੀ ਮਾਨ ਮਹੰਤ ਸਾਤਾਂ ਨੰਦ ਜੀ ਵੱਲੋਂ ਆਸਰਾ ਫਾਊਂਡੇਸ਼ਨ ਬਰੇਟਾ ਵੱਲੋਂ ਸਮਾਜ ਵਿੱਚ ਕੀਤੇ ਲੋਕ ਭਲਾਈ ਦੇ ਕੰਮ ਅਤੇ  ਜਿਲਾ ਦੀਆਂ ਉੱਘੀਆਂ ਹਸਤੀਆਂ ਦਾ ਸਮਾਗਮ ਵਿਚ ਪਹੁੰਚਣ ਉਤੇ ਧੰਨਵਾਦ ਕੀਤਾ ਗਿਆ ਇਸ ਮੌਕੇ ਮੈਡਮ ਗੁਰਜੀਤ ਕੌਰ ਢਿੱਲੋਂ ਸਹਾਇਕ ਜਿਲਾ ਕਨੂੰਨੀ ਸੇਵਾਵਾਂ ਅਥਾਰਟੀ, ਐਡਵੋਕੇਟ ਬਲਵੀਰ ਕੌਰ, ਬੁੱਧ ਰਾਮ ਹਲਕਾ ਐਮ ਐਲ ਏ ਪੰਜਾਬ ਪ੍ਰਧਾਨ ਆਮ ਆਦਮੀ ਪਾਰਟੀ,ਡਾਕਟਰ ਨਿਸਾਨ ਸਿੰਘ ਜਿਲਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ, ਚੁਸਪਿੰਦਰ ਸਿੰਘ ਚਹਿਲ ਯੂਥ ਆਗੂ ਕਾਂਗਰਸ ਪਾਰਟੀ,ਚਰਨਜੀਤ ਸਿੰਘ ਅੱਕਾਂ ਵਾਲੀ ਚੇਅਰਮੈਨ ਜਿਲਾ ਯੋਜਨਾ ਬੋਰਡ ਮਾਨਸਾ,ਰਕੇਸ ਕੁਮਾਰ ਜਿਲਾ ਪ੍ਰਧਾਨ ਭਾਰਤੀ ਜਨਤਾ ਪਾਰਟੀ, ਗੁਰਪ੍ਰੀਤ ਸਿੰਘ  ਭੁੱਚਰ ਚੇਅਰਮੈਨ ਮਾਰਕੀਟ ਕਮੇਟੀ ਮਾਨਸਾ,ਤਰਨਜੀਤ ਸਿੰਘ ਚਹਿਲ ਐਮ ਸੀ, ਅਜੀਤਇੰਦਰ ਸਿੰਘ ਮੋਫਰ ਸਾਬਕਾ ਐਮ ਐਲ ਏ ਸਰਦੂਲਗਡ਼, ਮਾਈਕਲ ਗਾਗੋਵਾਲ, ਟਿੰਕੂ ਪੰਜਾਬ ਐਮ ਸੀ,ਮੇਲਾ ਸਿੰਘ ਐਸ ਐਚ ਓ ਬੁਢਲਾਡਾ,ਸੁਖਜੀਤ ਸਿੰਘ ਰਿੰਕਾ,ਖੁਸ਼ਪ੍ਰੀਤ ਸਿੰਘ ਮਨੀ,ਨਿੱਕੂ ਸਿੰਘ, ਜੱਗੀ ਸਿੰਘ, ਗੁਰਪ੍ਰੀਤ ਸਿੰਘ ਗੁਰੀ,ਰਜਿੰਦਰ ਮੰਨਰਾ ਸਟੇਟ ਅਵਾਰਡੀ ਤੋਂ ਇਲਾਵਾ ਆਸਰਾ ਫਾਊਂਡੇਸ਼ਨ ਬਰੇਟਾ ਦੀ ਸਾਰੀ ਟੀਮ ਹਾਜ਼ਰ ਸੀ।

NO COMMENTS