*ਅੱਖਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਹੋਣ ’ਤੇ ਤੁਰੰਤ ਮਾਹਿਰ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ : ਮੱਤੀ*

0
37

ਮਾਨਸਾ 09ਅਗਸਤ (ਸਾਰਾ ਯਹਾਂ/ਔਲਖ) ਅੱਜ ਗੁਰਨੇ ਖੁਰਦ ਵਿਖੇ ਸਿਵਲ ਸਰਜਨ ਡਾ. ਰੂਬੀ ਦੇ ਹੁਕਮਾਂ ਅਨੁਸਾਰ ਅਤੇ ਐਸ.ਐਮ.ਓ. ਡਾ. ਗੁਰਚੇਤਨ ਪ੍ਰਕਾਸ਼ ਦੀ ਅਗਵਾਈ ਵਿਚ ਲੋਕਾਂ ਨੂੰ ਗੋਲੁਕੋਮਾ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ । ਇਸ ਮੌਕੇ ਬੋਲਦਿਆਂ ਸ਼੍ਰੀ ਹਰਬੰਸ ਮੱਤੀ ਬੀ.ਈ.ਈ. ਬੁਢਲਾਡਾ ਕਿਹਾ ਕਿ ਗਲੁਕੋਮਾ ਨੂੰ ਪੰਜਾਬੀ ਭਾਸ਼ਾ ਵਿਚ ਕਾਲਾ ਮੋਤੀਆ ਕਿਹਾ ਜਾਂਦਾ ਹੈ।ਉਨ੍ਹਾਂਕਿਹਾ ਜੇਕਰ ਇਸ ਬਿਮਾਰੀ ਦੀ ਸ਼ੁਰੂਆਤ ਵਿੱਚ ਇਸ ਉਪਰ ਧਿਆਨ ਨਾ ਦਿੱਤਾ ਜਾਵੇ, ਤਾਂ ਬਾਅਦ ਵਿਚ ਇਹ ਬਿਮਾਰੀ ਬਹੁਤ ਭਿਆਨਕਰੂਪ ਧਾਰਨ ਕਰ ਲੈਂਦੀ ਹੈ। ਉਨ੍ਹਾਂਕਿਹਾਕਿ ਇਸ ਲਈ ਅੱਖਾਂ ਵਿਚ ਸਾਧਾਰਨ ਦਰਦ, ਅੱਖਾਂ ਵਿਚ ਲਾਲੀ , ਪ੍ਰਕਾਸ਼ ਦੇ ਆਲੇਦੁਆਲੇ ਚੱਕਰ ਆਉਣਾ, ਬਾਰੀਕ ਕੰਮ ਕਰਨ ਸਮੇਂ ਅੱਖਾਂ ਵਿਚ ਝੋਲੇ ਪੈਣਾ ਇਸ ਦੀਆਂ ਮੁਢਲੀਆਂ ਇਲਾਮਤਾਂ ਹਨ।ਉਨ੍ਹਾਂਕਿਹਾਕਿ ਜੇਕਰ ਉਪਰੋਕਤ ਵਿਚੋਂ ਕਿਸੇਵੀ ਤਰ੍ਹਾਂ ਦੀ ਸ਼ਿਕਾਇਤ ਤੁਸੀ ਅੱਖਾਂ ਸਬੰਧੀ ਮਹਿਸੂਸ ਕਰਦੇ ਹੋ, ਤਾਂ ਤੁਰੰਤ ਅੱਖਾਂ ਦੇ ਮਾਹਿਰਡਾਕਟਰਦੀ ਰਾਏ ਲੈਣੀ ਜ਼ਰੂਰੀ ਉਨ੍ਹਾਂਕਿਹਾਕਿ ਤੱਕ ਪੰਜਾਬ ਸਰਕਾਰ ਵੱਲੋ ਵਿਸ਼ੇਸ ਮੁਹਿੰਮ ਚਲਾਈ ਹੋਈ ਹੈ, ਇਸ ਲਈ ਗਲੁਕੋਮੇ ਨਾਲ ਕੋਈ ਵੀ ਪੀੜਤ ਵਿਅਕਤੀ ਸਿਵਲ ਹਸਪਤਾਲ ਮਾਨਸਾ ਵਿਖੇ ਆਪਰੇਸ਼ਨ ਕਰਵਾ ਸਕਦਾ ਹੈ।ਉਹਨਾਂਦੱਸਿਆਇਹ ਬਿਮਾਰੀ ਖਾਨਦਾਨੀ ਤੌਰ ’ਤੇ ਕਿਸੇ ਰਿਸ਼ਤੇਦਾਰ ਨੂੰ ਹੋਵੇ, ਤਾਂ ਵੀ ਸਾਨੂੰ ਇਸ ਬਿਮਾਰੀ ਦਾ ਧਿਆਨ ਰੱਖਣਾਚਾਹੀਦਾਹੈ। ਇਸ ਤੋਂ ਇਲਾਵਾ ਦਮਾ, ਸ਼ੂਗਰ, ਐਲਰਜੀ ਦੇ ਮਰੀਜ਼ਾਂ ਨੂੰ ਇਹ ਬਿਮਾਰੀ ਹੋਣ ਦੇ ਜਿਆਦਾ ਚਾਂਸ ਹੁੰਦੇ ਹਨ।ਉਨ੍ਹਾਂਕਿਹਾਕਿ ਕਈ ਵਾਰੀ ਪਿੰਡਾਂ ਵਿਚ ਅਣਸਿੱਖਿਅਤ ਡਾਕਟਰਾਂ ਵੱਲੋ ਦਵਾਈ ਨਾਲ ਸਟੀਰਾਈਡ ਦੇਣ ਦੀ ਸੂਰਤ ਵਿਚ ਕਾਲਾ ਮੋਤੀਆ ਹੋ ਸਕਦਾ ਹੈ। ਅੱਖਾਂ ਦੀ ਨਿਗਾਹ ਚੈੱਕਅਪ ਕਰਾਉਣ ਸਮੇਂ ਵੀ ਸਾਨੂੰ ਅੱਖਾਂਦੇਮਾਹਿਰਡਾਕਟਰ ਦੀ ਸਲਾਹ ਲੈਣੀ ਜਰੂਰੀ ਹੈ, ਕਿਉਕਿ ਅਣਜਾਣ ਜਗ੍ਹਾਂ ਤੋਂ ਅੱਖਾਂ ਦਾ ਨੰਬਰ ਲੈਣ ਨਾਲ ਵੀ ਅੱਖਾਂ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੋ ਜਾਦੀਆਂ ਹਨ।
ਕੈਪਸ਼ਨ: ਗੁਰਨੇ ਖੁਰਦ ਵਿਖੇ ਲੋਕਾਂ ਨੂੰ ਗੋਲੁਕੋਮਾ ਪ੍ਰਤੀ ਜਾਗਰੂਕ ਕਰਦੇ ਹੋਏ ਹਰਬੰਸ ਮੱਤੀ ਬੀ.ਈ.ਈ. ਬੁਢਲਾਡਾ।

NO COMMENTS