* ਅੱਖਾਂ ਦੇ 89 ਵਾਂ ਕੈਂਪ ਵਿਚ 230 ਮਰੀਜ਼ ਚੈੱਕ ਅਪ ਕੀਤਾ *

0
38

ਮਾਨਸਾ/ਬੁਢਲਾਡਾ (ਸਾਰਾ ਯਹਾਂ/ ਅਮਨ ਮਹਿਤਾ) : ਆਸਰਾ ਫਾਊਂਡੇਸ਼ਨ ਬਰੇਟਾ ਵੱਲੋਂ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਲੱਗਣ ਵਾਲਾ ਅੱਖਾਂ ਦਾ 89 ਵਾਂ ਕੈਂਪ ਗੁਰਦੁਆਰਾ ਸਾਹਿਬ ਭਾਈ ਘਨੱਈਆ ਜੀ ਵਿਖੇ ਡਾ ਪ੍ਰਿਅੰਕਾ ਯਾਦਵ ਦੀ ਅਗਵਾਈ ਵਿੱਚ ਲਗਾਇਆ ਗਿਆ ਜਿਸ ਵਿਚ 230  ਮਰੀਜ਼ ਚੈੱਕ ਕਰਕੇ 32 ਮਰੀਜ਼ ਫਰੀ ਲੈਂਜ਼ ਪਾਉਣ ਲਈ ਸਿਲੈਕਟ ਕੀਤੇ ਗਏ ਇਸ ਸਮੇਂ ਚੀਫ ਗੈਸਟ ਮਿਸਟਰ ਜਸਟਿਸ ਪੀ, ਐਸ,ਧਾਰੀਵਾਲ ਰੀਟਾਇਰਡ ਪੰਜਾਬ ਐਂਡ ਹਰਿਆਣਾ ਹਾਈਕੋਰਟ  ਨੇ ਆਏ ਹੋਏ ਬਜੁਰਗਾਂ ਨੂੰ ਸਬੋਧਨ ਕਰਦੇ ਹੋਏ ਕਿਹਾ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾ ਕੇ ਸਮਾਜ ਵਿਚ ਚੰਗੇ ਇਨਸਾਨ ਬਣਾਉ ਤਾਂ ਜੋ ਸਾਡੇ ਬੱਚੇ ਨਸੇ ਵਰਗੀਆਂ ਦਲਦਲਾਂ ਵਿਚੋਂ ਨਿਕਲ ਕੇ ਸਮਾਜ ਸੇਵਾ ਵਿੱਚ ਵੀ ਚੰਗਾ ਯੋਗਦਾਨ ਪਾਉਣ ਅਤੇ ਆਪਣੀਆਂ ਬਚਪਨ ਦੀਆਂ ਯਾਦਾਂ ਸਾਂਝੀਆਂ ਕਰਕੇ ਆਏ ਹੋਏ ਬਜੁਰਗਾਂ ਨੂੰ ਭਾਵੁਕ ਕਰ ਦਿੱਤਾ ਮੁੱਖ ਮਹਿਮਾਨ ਤੇ ਤੌਰ ਉਤੇ ਪਹੁੰਚੇ ਸਾਵਣ ਐਜੂਕੇਸ਼ਨ ਚੈਰੀਟੇਬਲ ਟਰੱਸਟ ਦੇ ਸੰਸਥਾਪਕ ਸਰਦਾਰ ਮਹਿੰਦਰ ਸਿੰਘ ਕਟੋਦੀਆ ਨੇ ਬੋਲਦਿਆਂ ਕਿਹਾ ਕਿ ਪੈਸੇ ਨੇ ਨਾਲ ਨਹੀਂ ਜਾਣਾ ਚੰਗੇ ਵਿਚਾਰ ਅਤੇ ਨੇਕ ਕਾਰਜ ਹੀ ਹਮੇਸਾਂ ਸਹਾਈ ਹੁੰਦੇ ਹਨ ਜਿਕਰਯੋਗ ਹੈ ਸਰਦਾਰ ਮਹਿੰਦਰ ਸਿੰਘ ਕਟੋਦੀਆ ਵੱਲੋਂ ਹਰ ਮਹੀਨੇ ਲੱਗਣ ਵਾਲੇ ਕੈਂਪ ਵਿੱਚ ਸਾਰੀ ਦਵਾਈਆਂ ਦੀ ਸੇਵਾ ਕੀਤੀ ਜਾਂਦੀ ਹੈ ਅਤੇ ਆਸਰਾ ਫਾਊਂਡੇਸ਼ਨ ਬਰੇਟਾ ਵਾਰੇ ਬੋਲਦਿਆਂ  ਕਿਹਾ ਕਿ ਇਹ ਸੰਸਥਾ ਹਰ ਸਮੇਂ ਲੋੜਵੰਦਾਂ ਦੀ ਮਦਦ ਲਈ ਤਿਆਰ ਰਹਿੰਦੀ ਹੈ ਜਿਸ ਦਾ ਸਾਨੂੰ ਬਹੁਤ ਜ਼ਿਆਦਾ ਮਾਣ ਹੈ  ਅਤੇ ਅੱਗੇ ਤੋਂ ਵੀ ਆਪਣੇ ਵੱਲੋਂ ਹਰ ਤਰਾਂ ਦੇ ਸਹਿਯੋਗ ਦੇਣ ਵਾਰੇ ਕਿਹਾ ਇਸ ਸਮੇਂ ਆਸਰਾ ਫਾਉਂਡੇਸ਼ਨ ਬਰੇਟਾ ਦੇ ਸਰਗਰਮ ਮੈਂਬਰ ਸਾਹਿਬਾਨ ਦੇ ਪਿਤਾ ਜੀ ਸੱਚਖੰਡ ਵਾਸੀ ਪਿਆਰੇ ਲਾਲ (ਭੱਲਿਆਂ ਵਾਲੇ ) ਦੀ ਪਹਿਲੀ ਬਰਸੀ ਨੂੰ ਸਮਰਪਿਤ ਅਤੇ ਸੂਬੇਦਾਰ ਸਮਸੇਰ ਸਿੰਘ ਕੁਲਰੀਆਂ ਦੇ ਪਿਤਾ ਜੀ ਸੱਚਖੰਡ ਵਾਸੀ ਸੈਂਸੀ ਸਿੰਘ ਗਰੇਵਾਲ ਨੂੰ ਆਏ ਹੋਏ ਸਤਿਕਾਰਯੋਗ ਮਹਿਮਾਨਾ  ਵੱਲੋਂ ਸਰਧਾਂਜਲੀ ਭੇਂਟ ਕੀਤੀ ਗਈ ਟੀਮ ਆਸਰਾ ਵੱਲੋਂ ਦੋਵੇਂ ਪਰਿਵਾਰਾਂ ਨੂੰ ਉਹਨਾ ਦੇ ਸਤਿਕਾਰਯੋਗ ਪਿਤਾ ਜੀ ਦੀਆਂ ਫੋਟੋਆਂ ਵਾਲੇ ਮੋਮੈਂਟ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਸਮੇਂ ਪ੍ਰਧਾਨ ਡਾਕਟਰ ਗਿਆਨ ਚੰਦ ਆਜ਼ਾਦ ਅਤੇ ਵਾਈਸ ਪ੍ਰਧਾਨ ਡਾਕਟਰ ਜਲਵਿੰਦਰ ਸਿੰਘ ਜੋਰਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਮਰੀਜ਼ਾਂ ਨੂੰ ਅੱਖਾਂ ਦੀ ਸਾਂਭ ਸੰਭਾਲ ਅਤੇ ਬਿਮਾਰੀਆਂ ਬਾਰੇ ਵਿਸਥਾਰਪੂਰਵਕ ਦੱਸਦਿਆਂ ਕਿਹਾ ਕਿ ਅਗਲਾ ਕੈਂਪ 26 ਫਰਵਰੀ ਨੂੰ ਇਸੇ ਥਾਂ ਉਤੇ ਲਗੇਗਾ ਲੰਗਰ ਦੀ ਸੇਵਾ ਬਾਬਾ ਰਣਜੀਤ ਸਿੰਘ ਟੈਣੀ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਭਾਈ ਘਨੱਈਆ ਜੀ ਅਤੇ ਉਹਨਾ ਦੀ ਟੀਮ ਵੱਲੋਂ ਕੀਤੀ ਗਈ ਇਸ ਸਮੇਂ ਮਾਸਟਰ ਪ੍ਰਦੀਪ ਸਿੰਘ, ਮਾਸਟਰ ਰਜਿੰਦਰ ਸਿੰਘ ਅਤੇ ਇਲਾਕੇ ਦੇ ਮੋਹਤਬਰਾਂ ਤੋਂ ਇਲਾਵਾ ਜਿਲਾ ਰੂਰਲ ਯੂਥ ਕਲੱਬ ਐਸੋਸੀਏਸ਼ਨ ਮਾਨਸਾ,ਐਟੀ ਕੁਰੱਪਸ਼ਨ ਐਸੋਸੀਏਸ਼ਨ (ਇੰਡੀਆ)ਮਾਨਸਾ,ਰਾਧੇ ਸ਼ਾਮ ਐਂਡ ਕੰਪਨੀ ਬਰੇਟਾ, ਐਨੀਮਲ ਏਡ ਟੀਮ ਚੋਟੀਆਂ, ਰੋਇਲ ਸਿਟੀ ਕਾਲੋਨੀ ਬਰੇਟਾ, ਸੰਜੀਵਨੀ ਵੈੱਲਫੇਅਰ ਸੁਸਾਇਟੀ ਬੁਢਲਾਡਾ, ਮਾਤਾ ਗੁਜਰੀ ਭਲਾਈ ਕੇਂਦਰ ਬੁਢਲਾਡਾ, ਗਿਆਨ ਸਾਗਰ ਕਾਨਵੈਟ ਸਕੂਲ ਕਾਹਨਗੜ,ਜਿਮਟ ਕਾਲਜ ਬੁਢਲਾਡਾ,ਸਤਿਕਾਰ ਕਮੇਟੀ ਵਰ੍ਹੇ ਸਾਹਿਬ, ਭਾਰਤ ਵਿਕਾਸ ਪ੍ਰੀਸ਼ਦ ਬਰੇਟਾ, ਅਰਹਿੰਤ ਕਾਲਜ ਆਫ ਐਜੂਕੇਸ਼ਨ ਬਰੇਟਾ, ਮਹਾਰਾਜਾ ਰਣਜੀਤ ਸਿੰਘ ਕਲੱਬ ਬਰੇਟਾ ਤੋਂ ਇਲਾਵਾ ਆਸਰਾ ਫਾਉਂਡੇਸ਼ਨ ਬਰੇਟਾ ਦੀ ਸਾਰੀ ਟੀਮ ਹਾਜ਼ਰ ਸੀ।

NO COMMENTS