ਅੰਮ੍ਰਿਤਸਰ 02 ,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼): ਅੰਮ੍ਰਿਤਸਰ ਉੱਤਰੀ ਹਲਕੇ ਤੋਂ ‘ਆਪ’ ਉਮੀਦਵਾਰ ਕੁੰਵਰ ਵਿਜੈ ਪ੍ਰਤਾਪ ਸਿੰਘ ਵੱਲੋਂ ਅਹਿਮ ਪ੍ਰੈੱਸ ਕਾਨਫਰੰਸ ਹਲਕਾ ਉੱਤਰੀ ਦੇ ਦਫ਼ਤਰ ਵਿਖੇ ਕੀਤੀ ਗਈ,ਜਿਸ ਵਿੱਚ ਡਾ.ਕੁੰਵਰਵਿਜੇ ਪ੍ਰਤਾਪ ਸਿੰਘ ਨੇ ਕਾਂਗਰਸੀ ਉਮੀਦਵਾਰ ਅਤੇ ਮੌਜੂਦਾ ਵਿਧਾਇਕ ਸੁਨੀਲ ਦੱਤੀ ਤੇ ਦੋਸ਼ ਲਗਾਇਆ ਕਿ ਬਹੁਤ ਸਾਰੇ double ਵੋਟਾਂ ਵਾਲੇ ਵਿਅਕਤੀ ਜਾਂ ਤੇ ਹਲਕਾ ਵਿਧਾਇਕ ਦੇ ਨਜ਼ਦੀਕੀ ਹਨ ਜਾਂ ਰਿਸ਼ਤੇਦਾਰ ਹਨ,ਉਹਨਾਂ ਦੱਸਿਆ ਕਿ ਅੰਮ੍ਰਿਤਸਰ ਹਲਕਾ ਉੱਤਰੀ ਵਿੱਚ 15 ਹਜ਼ਾਰ ਦੇ ਕਰੀਬ ਜਾਲੀ ਵੋਟਾਂ ਸਾਹਮਣੇ ਆਈਆਂ ਹਨ, ਉਹਨਾਂ ਖਦਸ਼ਾ ਪ੍ਰਗਟ ਕੀਤਾ ਕਿ ਇਹ ਵੋਟਾਂ ਵੱਧ ਵੀ ਹੋ ਸਕਦੀਆਂ ਹਨ,ਉਹਨਾਂ ਨੇ ਇਸ ਸੰਬੰਦੀ 15000 ਜਾਲੀ ਵੋਟਾਂ ਦੀ ਸੂਚੀ ਵੀ ਪੱਤਰਕਾਰਾਂ ਸਾਹਮਣੇ ਰੱਖੀ।
ਉਹਨਾਂ ਨੇ ਦੱਸਿਆ ਕਿ ਇਸ ਬਾਰੇ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ ਅਤੇ ਉਹਨਾਂ ਦੱਸਿਆ ਕਿ ਉਹਨਾਂ ਵਿਧਾਨ ਸਭਾ ਚੋਣਾਂ ਲਈ ਆਪਣੀ ਟਾਸ੍ਕ ਫੋਰਸ ਤਿਆਰ ਕੀਤੀ ਹੈ ,ਜਿਹੜੇ ਹਰ ਬੂਥ ‘ਤੇ ਨਜ਼ਰ ਰੱਖੇਗੀ ਅਤੇ ਜਾਲੀ ਵੋਟਾਂ ਭੁਗਤਾਨ ਆਏ ਵੋਟਰਾਂ ਨੂੰ ਪੁਲਿਸ ਦੇ ਹਵਾਲੇ ਕਿੱਤਾ ਜਾਵੇਗਾ, ਉਹਨਾਂ ਕਿਹਾ ਕਿ ਜ਼ਿਲ੍ਹਾ ਚੌਣ ਅਧਿਕਾਰੀ ਨੂੰ ਚਾਹੀਦਾ ਹੈ ਕਿ ਜਾਲੀ ਵੋਟਰਾਂ ਦੇ ਖਿਲਾਫ ਅਲੱਗ -ਅਲੱਗ ਮਾਮਲੇ ਦਰਜ ਕੀਤੇ ਜਾਣ, ਉਹਨਾਂ ਕਿਹਾ ਕਿ ਇੰਝ ਲੱਗ ਰਿਹਾ ਜਿਵੇਂ ਲੋਕਤੰਤਰ ਦਾ ਅਪਹਰਣ ਹੋ ਚੁੱਕਾ ਹੈ।
ਉਹਨਾਂ ਜਾਲੀ ਵੋਟਾਂ ਦਾ ਮਿਸਾਲ ਵਜੋਂ ਵੇਰਵਾ ਦੇਂਦਿਆ ਕਿਹਾ ਕਿ ਹਲਕਾ ਉੱਤਰੀ ਦੇ ਬੂਥ ਨੰਬਰ 36 ਦੇ ਹਾਉਸ ਨੰਬਰ 47 b ਦੇ ਇੱਕ ਪਰਿਵਾਰ ਦੀਆਂ ਵੋਟਾਂ ਹਲਕਾ ਉਤੱਰੀ ਤੋਂ ਵੀ ਬਣੀਆਂ ਹਨ ਅਤੇ ਪੱਛਮੀ ਤੋਂ ਵੀ ਬਣੀਆਂ ਹਨ ਜਦ ਕਿ ਓਹ੍ਹ ਹਲਕਾ ਪੱਛਮੀ ਦੇ ਵਸਨੀਕ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਤਿੰਨ ਦਿਨਾਂ ਦੇ ਅੰਦਰ ਵੱਡੀ ਟੀਮ ਲਗਾ ਕੇ ਵੋਟਾਂ ਵਿੱਚ ਹੋ ਰਹੀ ਗੜਬੜੀ ਦਾ ਪਰਦਾਫਾਸ਼ ਕਰਾਂਗੇ, ਉਹਨਾਂ ਨੇ ਸਾਰੇ ਅਮ੍ਰਿਤਸਰ ਦੇ ਨਾਗਰਿਕਾਂ ਨੂੰ ਅਪੀਲ ਕਿੱਤੀ ਕਿ ਉਹ ਇਕ ਪੁਲਿਸ ਅਧਿਕਾਰੀ ਵਾਂਗੂ ਵੋਟਾਂ ਵਿੱਚ ਹੋ ਰਹੀ ਗੜਬੜੀ ਤੇ ਨਜ਼ਰ ਰੱਖਣ ਤੇ ਇਹ ਮਾਮਲੇ ਸਾਹਮਣੇ ਲਿਆਉਣ। ਇਸ ਮੌਕੇ ਸਾਬਕਾ ਪ੍ਰਧਾਨ ਪਰਮਿੰਦਰ ਸਿੰਘ ਸੇਠੀ,ਮੁਨੀਸ਼ ਅਗਰਵਾਲ,ਗੁਲਜ਼ਾਰ ਸਿੰਘ ਬਿੱਟੂ,ਐਡਵੋਕੇਟ ਹਰਮਿੰਦਰ ਅਰੋੜਾ,ਸ਼ੀਤਲ ਜੁਨੇਜਾ,ਇੰਦਰਪ੍ਰੀਤ ਸਿੰਘ,ਜ਼ਿਲ੍ਹਾ ਮੀਡੀਆ ਇੰਚਾਰਜ ਵਿਕਰਮਜੀਤ ਵਿੱਕੀ,ਪਲਵਿੰਦਰ ਪ੍ਰਿੰਸ ਵੀ ਮੌਜੂਦ ਸਨ ।