*ਅੰਬੇਡਕਰ ਪ੍ਰਤੀਯੋਗਤਾ ਪ੍ਰੀਖਿਆ ਵਿੱਚ ਮੋਹਰੀ ਰਹਿਣ ਵਾਲੇ ਵਿਦਿਆਰਥੀਆਂ ਲਈ ਸਨਮਾਨ ਸਮਾਰੋਹ ਆਯੋਜਿਤ*

0
8

ਦਿੜ੍ਹਬਾ ਮੰਡੀ, 12 ਦਸੰਬਰ(ਸਾਰਾ ਯਹਾਂ/ਬੀਰਬਲ ਧਾਲੀਵਾਲ) : ਡਾ. ਬੀ.ਆਰ. ਅੰਬੇਡਕਰ ਐਜੂਕੇਸ਼ਨਲ ਐਂਡ ਵੈੱਲਫੇਅਰ ਫੈੱਡਰੇਸ਼ਨ (ਰਜਿ.) ਸੰਗਰੂਰ ਵੱਲੋਂ 5 ਦਸੰਬਰ ਨੂੰ ਆਯੋਜਿਤ ਕੀਤੀ ਗਈ ਅੰਬੇਡਕਰ ਪ੍ਰਤੀਯੋਗਤਾ ਪ੍ਰੀਖਿਆ ਦੇ ਜੇਤੂਆਂ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿੜ੍ਹਬਾ ਵਿਖੇ ਸਨਮਾਨ ਸਮਾਰੋਹ ਦਾ ਅਯੋਜਨ ਕੀਤਾ ਗਿਆ। ਵਿਦਿਆਰਥੀਆਂ ਦਾ ਸਨਮਾਨ ਕਰਨ ਲਈ ਮੁੱਖ ਮਹਿਮਾਨ ਵਜੋਂ ਦਿਆਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ.) ਸੰਗਰੂਰ, ਵਿਸ਼ੇਸ਼ ਮਹਿਮਾਨ ਵਜੋਂ ਪ੍ਰਿੰਸੀਪਲ ਇੰਦੂ ਸਿਮਕ, ਪ੍ਰਿੰਸੀਪਲ ਸੁਖਵੀਰ ਸਿੰਘ, ਪ੍ਰਿੰਸੀਪਲ ਦੀਪ ਕੁਮਾਰ, ਪ੍ਰਿੰਸੀਪਲ ਭਾਰਤ ਭੂਸ਼ਨ, ਮੁੱਖ ਅਧਿਆਪਕਾ ਸੀਨੂੰ, ਮੁੱਖ ਅਧਿਆਪਕਾ ਮਨਜੋਤ ਕੌਰ ਅਤੇ ਡਾ. ਸ਼ੁਭਮ ਸਿਵਲ ਹਸਪਤਾਲ ਦਿੜ੍ਹਬਾ ਨੇ ਸ਼ਿਰਕਤ ਕੀਤੀ। ਇਸ ਪ੍ਰਤੀਯੋਗਤਾ ਪ੍ਰੀਖਿਆ ਵਿੱਚੋਂ ਪਹਿਲੇ ਸਥਾਨ ’ਤੇ ਰਹੇ ਵਿਦਿਆਰਥੀ ਨੂੰ 51 ਸੌ, ਦੂਸਰੇ ਸਥਾਨ ’ਤੇ ਰਹੇ ਵਿਦਿਆਰਥੀ ਨੂੰ 41 ਸੌ ਅਤੇ ਤੀਸਰੇ ਸਥਾਨ ’ਤੇ ਰਹੇ ਵਿਦਿਆਰਥੀ ਨੂੰ 31 ਸੌ ਰੁਪਏ, ਅਗਲੇ ਸੱਤ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ 11 ਸੌ ਰੁਪਏ ਦੀ ਨਕਦ ਰਾਸ਼ੀ, ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਹੈ।

ਡਾ. ਪਰਮਿੰਦਰ ਸਿੰਘ ਦੇਹੜ ਨੇ ਕਿ ਕਿਹਾ ਗ਼ਰੀਬ ਅਤੇ ਹੁਸ਼ਿਆਰ ਵਿਦਿਆਰਥੀਆਂ ਦੀ ਸਹਾਇਤਾ ਕਰਨ ਲਈ ਡਾ. ਬੀ.ਆਰ. ਅੰਬੇਡਕਰ ਐਜੂਕੇਸ਼ਨਲ ਐਂਡ ਵੈੱਲਫੇਅਰ ਫੈਡਰੇਸ਼ਨ ਹਮੇਸ਼ਾ ਤਤਪਰ ਰਹੇਗੀ। ਫੈਡਰੇਸ਼ਨ ਦੇ ਪ੍ਰਧਾਨ ਹਰਤੇਜ ਸਿੰਘ ਕੌਹਰੀਆਂ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਲੈਕਚਰਾਰ ਜੁਗਰਾਜ ਸਿੰਘ ਸੂਲਰ ਘਰਾਟ ਅਤੇ ਮਾਸਟਰ ਗੁਰਜੰਟ ਸਿੰਘ ਕੌਹਰੀਆਂ ਵੱਲੋਂ ਕੀਤਾ ਗਿਆ। ਇਸ ਮੌਕੇ ਸਤਨਾਮ ਸਿੰਘ ਤੂਰਹਬੰਜਾਰਾ, ਸੁਰਿੰਦਰ ਸਿੰਘ ਸੰਗਰੂਰ, ਗੁਰਸੇਵਕ ਸਿੰਘ ਸੂਲਰ, ਪ੍ਰੋ. ਗੁਰਜੰਟ ਸਿੰਘ ਰੋਗਲਾ, ਰਵਿੰਦਰ ਸਿੰਘ ਸੁਨਾਮ, ਹੁਸ਼ਿਆਰ ਸਿੰਘ ਲਾਡਬੰਜਾਰਾ ਖੁਰਦ, ਪ੍ਰੋ. ਕੁਲਵਿੰਦਰ ਸਿੰਘ, ਮਾਸਟਰ ਅਮਰ ਸਿੰਘ, ਰਜਿੰਦਰ ਸਿੰਘ  ਗੁੱਜਰਾਂ, ਕੈਪਟਨ ਗੁਲਾਬ ਸਿੰਘ, ਅਮਨ ਮੌੜ, ਰਣਜੀਤ ਕੌਰ ਗੁੱਜਰਾਂ, ਰਮਨਦੀਪ ਕੌਰ ਕੌਹਰੀਆਂ, ਹਰਪ੍ਰੀਤ ਕੌਰ ਸਮੂਰਾਂ, ਜਸਬੀਰ ਕੌਰ, ਡਾ ਜਸਬੀਰ ਸਿੰਘ, ਦਵਿੰਦਰ ਸਿੰਘ ਸਿੰਧੜਾ, ਗੋਲਡੀ ਸਿੰਘ ਸਿੰਧੜਾ, ਸਤਨਾਮ ਸਿੰਘ, ਜਗਦੇਵ ਸਿੰਘ, ਜਗਤਾਰ ਸਿੰਘ, ਰਘਬੀਰ ਸਿੰਘ, ਜਸਵੰਤ ਸਿੰਘ, ਰਾਜਿੰਦਰ ਕੁਮਾਰ, ਬਲਵਿੰਦਰ ਸਿੰਘ ਚੱਠਾ, ਗੁਰਜੀਤ ਸਿੰਘ ਮੌਜੂਦ ਸਨ।

NO COMMENTS