*ਅੰਨਾ ਹਜਾਰੇ ਨੂੰ ਧੌਖਾ ਦੇਣ ਵਾਲਾ ਕੇਜਰੀਵਾਲ ਗ੍ਰਿਫਤਾਰੀ ਤੋਂ ਕਿਉਂ ਭੱਜ ਰਿਹੈ ?.. ਹਰਜੀਤ ਗਰੇਵਾਲ*

0
20

ਬੁਢਲਾਡਾ 11 ਜਨਵਰੀ  (ਸਾਰਾ ਯਹਾਂ/ਅਮਨ ਮਹਿਤਾ) ਦੇਸ਼ ਅੰਦਰ ਭਾਰਤੀ ਜਨਤਾ ਪਾਰਟੀ ਨੂੰ ਮਿਲ ਰਹੇ ਸਮਰਥਨ ਤੋਂ ਬੁਖਲਾਹ ਕੇ ਇੰਡੀਆ ਗਠਜੋੜ ਦੇ ਬੈਨਰ ਹੋਏ ਇਕੱਠੇ ਹੋਏ ਭਾਜਪਾ ਨੂੰ ਹਰਾਉਣ ਲਈ ਤਰਲੋਮੱਛੀ ਹੋ ਰਹੇ ਹਨ। ਪਰ ਦੇਸ਼ ਦੀ ਜਨਤਾ ਇੱਕ ਵਾਰ ਫਿਰ 350 ਸੀਟਾਂ ਦੇ ਬਹੁਮੱਤ ਨਾਲ ਮੁੜ ਸੱਤਾ ਚ ਲੈ ਕੇ ਆਵੇਗੀ। ਇਹ ਸ਼ਬਦ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਹਰਜੀਤ ਸਿੰਘ ਗਰੇਵਾਲ ਨੇ ਕਹੇ। ਉਨ੍ਹਾਂ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ 2024 ਦੀਆਂ ਲੋਕ ਸਭਾ ਚੋਣਾਂ ਲਈ ਬੂਥ ਪੱਧਰ ਤੇ ਤਿਆਰ ਰਹਿਣ ਦਾ ਸੱਦਾ ਦਿੱਤਾ। ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਚੋਟ ਕਰਦਿਆਂ ਕਿਹਾ ਕਿ ਇਸ ਆਦਮੀ ਨੇ ਅੰਦੋਲਨ ਦੇ ਨਾਂਅ ਹੇਠ ਜਿੱਥੇ ਅੰਨਾ ਹਜਾਰੇ ਨੂੰ ਧੋਖਾ ਦਿੱਤਾ ਹੁਣ ਦੇਸ਼ ਨੂੰ ਧੋਖਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਅੰਦਰ ਸ਼ਰਾਬ ਘੋਟਾਲਿਆਂ ਅਤੇ ਹੋਰ ਘੋਟਾਲਿਆ ਚ ਈ.ਡੀ. ਵੱਲੋਂ ਕੀਤੀ ਜਾਂਚ ਦੌਰਾਨ ਕੀਤੇ ਜਾ ਰਹੇ ਸਮਨਾ ਵਿੱਚ ਵਾਰ ਵਾਰ ਪੇਸ਼ ਨਾ ਹੋਣ ਤੋਂ ਸਪੱਸ਼ਟ ਹੈ ਕਿ ਕੇਜਰੀਵਾਲ ਆਪਣੀ ਗ੍ਰਿਫਤਾਰੀ ਤੋਂ ਕਿਉਂ ਭੱਜ ਰਿਹਾ ਹੈ। ਪਰ ਉਨ੍ਹਾਂ ਪੱਕਾ ਦਾਅਵਾ ਕੀਤਾ ਕਿ ਸਿਆਸੀ ਹਲਕਿਆਂ ਚ ਇਸ ਗੱਲ ਦੀ ਆਮ ਚਰਚਾ ਹੈ ਕਿ ਕੇਜਰੀਵਾਲ ਨੂੰ ਆਪਣੇ ਸਾਥੀਆਂ ਮੰਤਰੀਆਂ ਕੋਲ ਜੇਲ੍ਹ ਜਾਣਾ ਹੀ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਚ ਹਰ ਵਰਗ ਆਪਣੇ ਆਪ ਨੂੰ ਅਸੁਰਿਖਅਤ ਮਹਿਸੂਸ ਕਰ ਰਿਹਾ ਹੈ। ਜੰਗਲ ਰਾਜ ਵਿੱਚ ਪੰਜਾਬ ਦੀ ਧੀ ਭੈਣ ਅਤੇ ਵਪਾਰੀ ਵਰਗ ਸੁਰਿਖਅਤ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਚ ਵਿਧਾਇਕ ਆਪਣੇ ਆਪ ਨੂੰ ਵਿਧਾਇਕ ਹੋਣ ਦੇ ਬਾਵਜੂਦ ਵੀ ਅਸੁਰਿਖਅਤ ਮਹਿਸੂਸ ਕਰ ਰਹੇ ਹਨ ਕਿਉਂਕਿ ਵਿਧਾਇਕਾਂ ਦੀ ਕੋਈ ਪੁੱਛ ਪੜਤਾਲ ਨਹੀਂ ਲਈ ਜਾ ਰਹੀ ਅਤੇ ਦਿੱਲੀ ਦੇ ਇਸ਼ਾਰੇ ਤੇ ਸਰਕਾਰ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਕਾਸ ਲਈ ਵਰਤਿਆ ਜਾਣ ਵਾਲਾ 600 ਕਰੌੜ ਰੁਪਏ ਫੌਕੀ ਬਾਹ ਬਾਹੀ ਲੁੱਟਣ ਲਈ ਲਗਾ ਦਿੱਤਾ ਜੋ ਪੰਜਾਬ ਦੀ ਜਨਤਾ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੋਣ ਕਾਰਨ ਕਿਸਾਨ ਦੇਸ਼ ਦਾ ਅੰਨਦਾਤਾ ਵੀ ਹੈ। ਅੱਜ ਪੰਜਾਬ ਚ ਕਿਰਸਾਨੀ ਨਿਘਾਰ ਵੱਲ ਜਾ ਰਹੀ ਹੈ। ਪ੍ਰੰਤੂ ਦੇਸ਼ ਅੰਦਰ ਪ੍ਰਧਾਨ ਨਰਿੰਦਰ ਮੋਦੀ ਦੀ ਅਗਵਾਈ ਚ ਕਿਸਾਨਾਂ ਲਈ ਅਨੇਕਾਂ ਲਾਭ ਪਾਤਰੀ ਸਕੀਮਾਂ, ਫਸਲੀ ਬੀਮਾ ਆਦਿ ਲਿਆ ਕੇ ਕਿਰਸਾਨੀ ਮਜਬੂਤੀ ਲਈ ਅਹਿਮ ਕਦਮ ਹੈ। ਇਸ ਮੌਕੇ ਜਿਲ੍ਹਾ ਪ੍ਰਧਾਨ ਰਾਕੇਸ਼ ਕੁਮਾਰ ਜੈਨ, ਸੂਬੇਦਾਰ ਭੋਲਾ ਸਿੰਘ, ਸੁਖਦਰਸ਼ਨ ਸ਼ਰਮਾਂ, ਓਮ ਪ੍ਰਕਾਸ਼ ਖਟਕ, ਹਰਜੀਤ ਸਿੰਘ ਕਾਲਾ ਵਿਵੇਕ ਕੁਮਾਰ,ਦਲਜੀਤ ਦਰਸ਼ੀ, ਕੁਲਦੀਪ ਸਿੰਘ ਬੱਪੀਆਣਾ, ਅਮਰਜੀਤ ਸਿੰਘ ਕਟੋਦੀਆਂ ਤੋਂ ਇਲਾਵਾ ਵੱਡੀ ਗਿਣਤੀ ਵਰਕਰ ਮੌਜੂਦ ਸਨ। 

NO COMMENTS