ਅੰਦੋਲਨ ਦੌਰਾਨ ਦੋ ਹਫ਼ਤਿਆਂ ‘ਚ 15 ਕਿਸਾਨਾਂ ਦੀ ਮੌਤ ਪਰ ਕੇਂਦਰ ਨਹੀਂ ਹੋਇਆ ਟਸ ਤੋਂ ਮਸ

0
20

ਨਵੀਂ ਦਿੱਲੀ 10,ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ) : ਖੇਤੀ ਕਾਨੂੰਨਾਂ ਖਿਲਾਫ ਕਿਸਾਨ ਪਿਛਲੇ ਕਈ ਦਿਨਾਂ ਤੋਂ ਦਿੱਲੀ ਬਾਰਡਰ ‘ਤੇ ਡਟੇ ਹੋਏ ਹਨ। ਇਸ ਦੌਰਾਨ ਕਈ ਵਾਰ ਕਿਸਾਨ ਜਥੇਬੰਦੀਆਂ ਤੇ ਕੇਂਦਰ ਵਿਚਾਲੇ ਗੱਲਬਾਤ ਹੋਈ ਪਰ ਬੇਨਤੀਜਾ ਰਹੀ। ਆਖਿਰ ਸਰਕਾਰ ਵੱਲੋਂ ਖੇਤੀ ਕਾਨੂੰਨ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਤੇ ਓਧਰ ਕਿਸਾਨ ਵੀ ਇਸ ਗੱਲ ‘ਤੇ ਡਟੇ ਹਨ ਕਿ ਉਹ ਪਿਛਾਂਹ ਤਾਂ ਹੀ ਮੁੜਨਗੇ ਜਦੋਂ ਖੇਤੀ ਕਾਨੂੰਨ ਰੱਦ ਹੋਣਗੇ। ਤਰਾਸਦੀ ਇਹ ਹੈ ਕਿ ਪ੍ਰਦਰਸ਼ਨ ਦੌਰਾਨ ਪਿਛਲੇ ਦੋ ਹਫ਼ਤਿਆਂ ਦੌਰਾਨ ਰੋਜ਼ਾਨਾ ਔਸਤਨ ਇਕ ਮ੍ਰਿਤਕ ਦੇਹਰ ਦਿੱਲੀ ਦੇ ਸਿੰਘੂ ਬਾਰਡਰ ਤੋਂ ਪੰਜਾਬ ਆ ਰਹੀ ਹੈ।
ਹੁਣ ਤਕ ਕੁੱਲ 15 ਕਿਸਾਨ ਖੇਤੀ ਕਾਨੂੰਨਾਂ ਖਿਲਆਫ ਪ੍ਰਦਰਸ਼ਨ ਦੌਰਾਨ ਆਪਣੀ ਜਾਨ ਗਵਾ ਚੁੱਕੇ ਹਨ। ਇਨ੍ਹਾਂ ‘ਚੋਂ ਚਾਰ ਕਿਸਾਨਾਂ ਦੀ ਮੌਤ ਹਾਦਸਿਆਂ ਕਾਰਨ ਹੋਈ, 10 ਦੀ ਦਿਲ ਦਾ ਦੌਰਾ ਪੈਣ ਕਾਰਨ ਤੇ ਇਕ ਨੂੰ ਠੰਡ ਨੇ ਲਪੇਟ ਚਲੈ ਲਿਆ। ਹਾਦਸਿਆਂ ਕਾਰਨ ਮੌਤਾਂ ਦਾ ਸਿਲਸਿਲਾ ਦਿੱਲੀ ਚੱਲੋ ਦੀ ਤਿਆਰੀ ਦੌਰਾਨ ਹੀ ਸ਼ੁਰੂ ਹੋਇਆ ਸੀ।

ਇਸ ਹਾਦਸੇ ‘ਚ ਕਾਹਨ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਹਿਸਾਰ ਨੇੜੇ ਵਾਪਰੇ ਹਾਦਸੇ ਦਾ ਸ਼ਿਕਾਰ ਹੋਏ ਕਿਸਾਨ ਧੰਨਾ ਸਿੰਘ ਦੀ ਮੌਤ ਹੋ ਗਈ। ਉਹ ਦਿੱਲੀ ਟਰੈਕਟਰ-ਟਰਾਲੀ ‘ਤੇ ਜਾ ਰਹੇ ਸਨ।

ਇਸ ਤੋਂ ਇਲਾਵਾ ਕਿਸਾਨ ਮਰਦਾਂ ਦੇ ਨਾ-ਨਾਲ ਮੋਰਚਿਆਂ ‘ਤੇ ਡਟੀਆਂ ਔਰਤਾਂ ਨੂੰ ਵੀ ਮੌਤ ਨੇ ਕਲਾਵੇ ‘ਚ ਲੈ ਲਿਆ। ਦਿਲ ਦਾ ਦੌਰਾ ਪੈਣ ਕਾਰਨ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਨੇੜੇ ਪਿੰਡ ਚੰਦ ਪੱਤੀ ਦੀ ਗੁਰਮੇਲ ਕੌਰ ਦੀ ਸੰਗਰੂਰ ਦੇ ਕਾਲਾਝਰ ਪਿੰਡ ਵਿੱਚ ਇੱਕ ਟੋਲ ਬੈਰੀਅਰ ‘ਤੇ ਬੈਠਿਆਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸੇ ਤਰ੍ਹਾਂ ਗੰਗੋਹਰ ਪਿੰਡ ਦੀ ਰਜਿੰਦਰ ਕੌਰ ਦੀ ਮਹਿਲ ਕਲਾਂ ਟੋਲ ਬੈਰੀਅਰ ‘ਤੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

ਇਸ ਤੋਂ ਇਲਾਵਾ ਕਈ ਕਿਸਾਨ ਪ੍ਰਦਰਸ਼ਨਕਾਰੀਆਂ ਨੂੰ ਦਿੱਲੀ ਜਾਂਦਿਆਂ ਸੱਟਾਂ ਲੱਗੀਆਂ ਹਨ। ਇਸ ਦੁਖਾਂਤ ਦੇ ਬਾਵਜੂਦ ਕਿਸਾਨਾਂ ਦਾ ਆਪਣੀਆਂ ਮੰਗਾਂ ਪ੍ਰਤੀ ਇਰਾਦਾ ਦ੍ਰਿੜ ਹੈ। ਕੋਈ ਵੀ ਮੁਸ਼ਕਿਲ ਉਨ੍ਹਾਂ ਦੇ ਰਾਹ ‘ਚ ਫਿਲਹਾਲ ਰੋੜਾ ਨਹੀਂ ਬਣ ਸਕੀ। ਪਰ ਇਸ ਸਭ ਦਰਮਿਆਨ ਹੈਰਾਨੀ ਇਸ ਗੱਲ ਦੀ ਕਿ ਹਰ ਨਿੱਕੀ ਗੱਲ ‘ਤੇ ਟਵੀਟ ਕਰਨ ਵਾਲੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਠੰਡ ‘ਚ ਬੱਚਿਆਂ, ਬਜ਼ੁਰਗਾਂ ਤੇ ਔਰਤਾਂ ਸਮੇਤ ਦਿੱਲੀ ਬਾਰਡਰ ‘ਤੇ ਬੈਠੇ ਕਿਸਾਨਾਂ ਲਈ ਦੋ ਬੋਲ ਵੀ ਹੀਂ ਸਰੇ। ਕੇਂਦਰ ਦਾ ਇਹੀ ਅੜੀਅਲ ਰਵੱਈਆ ਕਿਸਾਨਾਂ ਨੂੰ ਅੰਦੋਲਨ ਹੋਰ ਤੇਜ਼ ਕਰਨ ਲਈ ਮਜਬੂਰ ਕਰ ਰਿਹਾ ਹੈ।

NO COMMENTS