ਅੰਤਿਮ ਅਰਦਾਸ ਮੌਕੇ ਪਰਿਵਾਰ ਵੱਲੋਂ ਧੀ ਦੇ ਸੁਪਨਿਅਾਂ ਨੂੰ ਸਕਾਰ ਕਰਨ ਲੲੀ ਪੁਸਤਕਾਂ ਦੇਣ ਦੀ ਕੀਤੀ ਸ਼ੁਰੂਅਾਤ

0
26

ਮਾਨਸਾ, 5 ਅਪਰੈਲ (ਸਾਰਾ ਯਹਾ, ਬਲਜੀਤ ਸ਼ਰਮਾ)ਬਖਸ਼ਿੰਦਰ ਕੌਰ ਦੇ ਅੰਤਿਮ ਅਰਦਾਸ ਮੌਕੇ ਪਰਿਵਾਰਕ ਮੈਂਬਰਾਂ ਨੇ ਪਿੰਡ ਦੀਆਂ ਧਾਰਮਿਕ ਅਤੇ ਵਿਦਿਅਕ ਸੰਸਥਾਵਾਂ ਨੂੰ ਪੁਸਤਕਾਂ ਦੇਣ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਧੀ ਦੇ ਸਾਹਿਤਕ ਸੁਪਨਿਆਂ ਨੂੰ ਸਕਾਰ ਕਰਨ ਲਈ ਕੋਈ ਤੋਟ ਨਹੀਂ ਰਹਿਣ ਦਿੱਤੀ ਜਾਵੇਗੀ,ਕਰੋਨਾ ਬਿਮਾਰੀ ਦੇ ਮੱਦੇਨਜ਼ਰ ਭੋਗ ਸਮਾਗਮ ਵਿੱਚ ਸਿਰਫ਼ ਚੁਣਵੇਂ ਲੋਕ ਹੀ ਸ਼ਾਮਲ ਹੋਏ।ਪਰਿਵਾਰ ਨੇ ਕਿਹਾ ਕਿ ਉਹ ਆਪਣੇ ਦੁੱਖ ਵਿੱਚ ਕਿਸੇ ਲੋਕ ਦਿਖਾਵੇ ਲਈ ਦੂਜਿਆਂ ਵਾਸਤੇ ਕੋਈ ਬਿਪਤਾ ਨਹੀਂ ਸਹੇੜਨੀ ਚਾਹੁੰਦੇ ਸਨ, ਜਿਸ ਕਰਕੇ ਉਨ੍ਹਾਂ ਨੇ ਸਪੱਸ਼ਟ ਰੂਪ ਵਿੱਚ ਹਰ ਇੱਕ ਨੂੰ ਨਾ ਆਉਣ ਲਈ ਅਪੀਲਾਂ ਕੀਤੀਆਂ ਸਨ,ਜਿਸ ਨੂੰ ਹਮਦਰਦੀ ਲੋਕਾਂ ਨੇ ਸਵੀਕਾਰ ਵੀ ਕੀਤਾ।
ਮਨੁੱਖਤਾਵਾਦੀ ਸੋਚ ਦੀ ਧਾਰਨੀ ਬਖਸ਼ਿੰਦਰ ਦੇ ਘਰ ਇੱਕ ਅੱਠ ਸਾਲਾ ਧੀ ਹੈ, ਜਿਸ ਦੇ ਹੱਥੋਂ ਪਰਿਵਾਰ ਨੇ ਸਸਕਾਰ ਮਗਰੋਂ ਜਿੱਥੇ ਖੇਤਾਂ ਵਿੱਚ ਅਸਥੀਆਂ ਦੱਬਕੇ ਪੌਦੇ ਲਗਵਾਕੇ ਚੰਗੀ ਪਿਰਤ ਪਾਈ, ਉਥੇ ਭੋਗ ਮੌਕੇ ਵੀ ਕੋਈ ਇਕੱਠ ਦਾ ਡੂਮ-ਡਰਾਮਾ ਕਰਨ ਦੀ ਥਾਂ ਸਾਧਰਨ ਰੂਪ ਵਿੱਚ ਅੰਤਮ ਅਰਦਾਸ ਕਰਕੇ ਲੋਕਾਂ ਨੂੰ ਚੰਗੀ ਸਿੱਖਿਆ ਦੇ ਪਸਾਰ ਲਈ ਕਿਤਾਬਾਂ ਦੇਣ ਦੀ ਨਵੀਂ ਪਿਰਤ ਪਾਈ।


ਬੇਸ਼ੱਕ ਭੋਗ ਮੌਕੇ ਬਖਸ਼ਿੰਦਰ ਕੌਰ ਦੇ ਭਰਾ ਜੋਗਿੰਦਰ ਸਿੰਘ ਮਾਨ,ਜਗਮੀਤ ਸਿੰਘ ਮਾਨ,ਪਤੀ ਬਲਵੀਰ ਸਿੰਘ ਸਿੱਧੂ, ਧੀ ਚਾਹਤਪ੍ਰੀਤ ਸਿੱਧੂ,ਮਨਪ੍ਰੀਤ ਸਿੰਘ, ਰਾਜਪ੍ਰੀਤ ਕੌਰ, ਸਾਬਕਾ ਸਰਪੰਚ ਬਲਵਿੰਦਰ ਸਿੰਘ ਤੇ ਹੋਰ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।

NO COMMENTS