*ਅੰਤਿਮ ਅਰਦਾਸ ਉੱਪਰ ਸ਼੍ਰੀ ਪੰਚਮੁਖੀ ਬਾਲਾਜੀ ਸੇਵਾ ਸੰਮਤੀ ਮਾਨਸਾ ਵੱਲੋਂ ਖੂਨਦਾਨ ਕੈਂਪ ਲਗਾਇਆ*

0
49

ਮਾਨਸਾ, 14 ਫਰਵਰੀ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਮਾਨਸਾ ਸ਼ਹਿਰ ਦੇ ਪ੍ਰਸਿੱਧ ਸਮਾਜ ਸੇਵੀ ਅਤੇ ਉਦਯੋਗਪਤੀ ਮੁਨੀਸ਼ ਕੁਮਾਰ ਵਿੱਕੀ ਅਤੇ ਰਜਨੀਸ਼ ਕੁਮਾਰ ਰਾਜੂ ਜੀ ਦੀ ਮਾਤਾ ਬਿਮਲਾ ਦੇਵੀ ਜੀ ਸਤਸੰਗ ਵਾਲਿਆਂ ਦੀ ਅੰਤਿਮ ਅਰਦਾਸ ਉੱਪਰ ਸ਼੍ਰੀ ਪੰਚਮੁਖੀ ਬਾਲਾਜੀ ਸੇਵਾ ਸੰਮਤੀ ਮਾਨਸਾ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ। ਸੰਮਤੀ ਦੇ ਪ੍ਰਧਾਨ ਸੁਰੇਸ਼ ਕਰੋੜੀ ਅਤੇ ਰਾਜੇਸ਼ ਤਾਇਲ ਨੇ ਦੱਸਿਆ ਕਿ ਮਾਤਾ ਬਿਮਲਾ ਦੇਵੀ ਜੀ ਬਹੁਤ ਹੀ ਨੇਕ ਸੁਭਾਅ ਦੇ ਮਾਲਕ ਸਨ ਅਤੇ ਉਹਨਾਂ ਨੇ ਆਪਣੀ ਸਤਿਸੰਗ ਰਾਹੀਂ ਲੱਖਾਂ ਲੋਕਾਂ ਨੂੰ ਰਾਮ ਨਾਮ ਦੇ ਰੰਗ ਵਿੱਚ ਰੰਗਿਆ ਹੋਇਆ ਸੀ। ਸੰਮਤੀ ਦੇ ਪ੍ਰੈਸ ਸਕੱਤਰ ਲੱਕੀ ਬਾਂਸਲ ਨੇ ਕਿਹਾ ਕਿ ਲੋਕਾਂ ਵੱਲੋਂ ਕੀਤਾ ਹੋਇਆ ਖੂਨਦਾਨ ਇੱਕ ਯੂਨਿਟ ਤਿੰਨ ਮਨੁੱਖਾ ਦੀ ਜਾਨ ਬਚਾਉਂਦਾ ਹੈ। ਇਸ ਲਈ ਸਾਨੂੰ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਅਹਿਮ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਕੈਂਪ ਵਿੱਚ 25 ਯੂਨਿਟ ਲੋਕਾਂ ਵੱਲੋਂ ਖੂਨਦਾਨ ਕੀਤੇ ਗਏ ਇਸ ਮੌਕੇ ਦਰਸ਼ਨ ਨੀਟਾ, ਸੰਜੀਵ ਗੋਇਲ,,ਰਾਮਾ ਗਰਗ,ਸੁਦਾਮਾ ਗਰਗ,ਰਾਜੀਵ ਕੁਮਾਰ,ਜਗਨ ਨਾਥ ਕੋਕਲਾਂ,ਰਾਜਿੰਦਰ ਗੋਰਾ,ਅਰਜੁਨ ਸਿੰਘ,,ਰਾਜ ਕੁਮਾਰ,ਚੇਤਨ ਕਾਂਸਲ ਆਦਿ ਹਾਜ਼ਰ ਸਨ।

NO COMMENTS