*ਅੰਤਰ-ਰਾਸ਼ਟਰੀ ਯੋਗ ਦਿਵਸ ਦੇ ਸਬੰਧ ਵਿੱਚ 175 ਯੂਥ ਕਲੱਬਾਂ ਦੇ ਵੀਹ ਹਜਾਰ ਕਲੱਬ ਅਤੇ ਪ੍ਰੀਵਾਰ ਦੇ ਮੈਬਰਾਂ ਨੇ ਘਰ ਵਿੱਚ ਰਹਿ ਕੇ ਹੀ ਕੀਤਾ ਯੋਗ*

0
12


ਮਾਨਸਾ 21,ਜੂਨ (ਸਾਰਾ ਯਹਾਂ/ਜੋਨੀ ਜਿੰਦਲ) : ਕੋਰੋਨਾ ਮਹਾਮਾਂਰੀ ਦੋਰਾਨ ਯੋਗ ਨੇ ਇੱਕ ਰਾਮਬਾਣ ਦਾ ਰੋਲ ਅਦਾ ਕੀਤਾ ਹੈ ਯੋਗ ਨੇ ਲੋਕਾਂ ਦੇ ਮਨਾਂ ਵਿੱਚ ਉਮੀਦ ਦੀ ਕਿਰਨ ਬਣਾਈ ਹੈ ਇਸ ਗੱਲ ਦਾ ਪ੍ਰਗਟਾਵਾ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਅਫਸਰ ਸ਼੍ਰੀ ਸਰਬਜੀਤ ਸਿੰਘ ਨੇ ਅੰਤਰ-ਰਾਸ਼ਟਰੀ ਯੋਗ ਦਿਵਸ ਦੇ ਸਬੰਧ ਵਿੱਚ ਯੋਗ ਗੁਰੁ ਬਾਬੂ ਦੀਪ ਚੰਦ ਨੂੰ ਸਨਮਾਨਿਤ ਕਰਦਿਆਂ ਪ੍ਰਗਟ ਕੀਤੇ।
ਜਿਲ੍ਹਾ ਯੂਥ ਅਫਸਰ ਨੇ ਦੱਸਿਆ ਕਿ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਪਿਛਲੇ ਇੱਕ ਹਫਤੇ ਤੋ ਅੰਤਰ-ਰਾਸ਼ਟਰੀ ਯੋਗ ਦਿਵਸ ਦੇ ਸਬੰਧ ਵਿੱਚ ਵੱਖ ਵੱਖ ਤਰਾਂ ਦੇ ਪ੍ਰੋਗਰਾਮ ਕਰਵਾਏ ਗਏ।ਜਿੰਨਾਂ ਜਿਲ੍ਹਾ ਪੱਧਰ ਦੇ ਕਰਵਾਏ ਗਏ ਕੁਇੱਜ ਮੁਕਾਬਲੇ ਵਿੱਚ 135 ਅਤੇ ਰਾਜ ਪੱਧਰ ਦੇ ਹੋਏ ਕੁਇੱਜ ਮੁਕਾਬਲੇ ਵਿੱਚ 700 ਦੇ ਕਰੀਬ ਨੌਜਵਾਨਾਂ ਨੇ ਭਾਗ ਲੇ ਕੇ ਸ਼ਾਰਟੀਫਿਕੇਟ ਪ੍ਰਾਪਤ ਕੀਤਾ।  
ਯੋਗ ਗੁਰੁ ਬਾਬੂ ਦੀਪ ਚੰਦ ਜਿੰਨਾਂ ਨੂੰ ਯੋਗ ਦੀਆਂ ਸੇਵਾਵਾਂ ਕਰਕੇ ਸਨਮਾਨਿਤ ਕੀਤਾ ਗਿਆ  ਦੀ ਉਮਰ 81 ਸਾਲ ਹੈ ਅਤੇ ਅੱਜ ਵੀ ਸਰੀਰਕ ਤੋਰ ਤੇ ਤੰਦਰੁਰਸਤ ਹਨ। ਉਹਨਾਂ ਦੱਸਿਆ ਕਿ ਯੋਗ ਦੇ ਕਾਰਣ ਉਹਨਾਂ ਨੇ ਅੱਜ ਤੱਕ ਕਦੇ ਦਵਾਈ ਨਹੀ ਲਈ ਅਤੇ ਉਹ ਆਪਣਾ ਰੋਜਾਨਾ ਦਾ ਕਾਰ ਵਿਵਹਾਰ ਕਰਨ ਤੋ ਪਹਿਲਾਂ ਰੋਜਾਨਾਂ ਨਾ ਕੇਵਲ ਯੋਗ ਕਰਦੇ ਹਨ ਬਲਕਿ ਲੋਕਾਂ ਨੂੰ ਵੀ ਯੋਗ ਕਰਵਾਉਣਾ ਅਤੇ ਯੋਗ ਦੀ ਕਲਾਸ ਲਗਾਉੁਣਾ ਉਹਨਾਂ ਦੀ ਜਿੰਦਗੀ ਦਾ ਹਿੱਸਾ ਹੈ।ਉਹਨਾਂ ਇਹ ਵੀ ਦੱਸਿਆ ਕਿ ਉਹਨਾਂ ਦੇ ਘਰ ਵਿੱਚ ਕਾਰ ਮੋਟਰ ਸਾਈਕਲ ਹੋਣ ਦੇ ਬਾਵਜੂਦ ਆਪਣਾ ਕਾਰ ਵਿਵਹਾਰ ਸਾਈਕਲ ਤੇ ਹੀ ਕਰਦੇ ਹਨ।ਵੱਖ ਵੱਖ ਪਿੰਡਾਂ ਵਿੱਚ ਵਿੱਚ ਆਨਲਾਈਨ ਅਤੇ ਘਰਾਂ ਵਿੱਚ ਰਹਿ ਕੇ ਹੀ ਯੂਥ ਕਲੱਬਾਂ ਦੇ ਮੈਬਰਾਂ ਵੱਲੋ ਆਪਣੇ ਆਪਣੇ ਪ੍ਰੀਵਾਰਾਂ ਨਾਲ ਯੋਗ ਕੀਤਾ ਗਿਆ;ਉਹਨਾਂ ਦੱਸਿਆ ਕਿ ਅੱਜ ਵੀ ਅੰਤਰ-ਰਾਸ਼ਟਰੀ ਯੋਗ ਦਿਵਸ ਦੇ ਸਬੰਧ ਵਿੱਚ 170 ਯੂਥ ਕਲੱਬਾਂ ਦੇ ਤਕਰੀਬਨ ਚਾਰ ਹਜਾਰ ਮੈਬਰਾਂ ਅਤੇ ਉਹਨਾਂ ਦੇ ਪ੍ਰੀਵਾਰਕ ਮੈਬਰੈਬਰਾਂ ਨੇ ਸ਼ਮੂਲੀਅਤ ਕੀਤੀ।
ਅੰਤਰ-ਰਾਸ਼ਟਰੀ ਯੋਗ ਦਿਵਸ ਦੇ ਸਬੰਧ ਬੋਲਿਦਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਸਿੰਘ ਘੰਡ ਨੇ ਦੱਸਿਆ ਕਿ ਕੋਰੋਨਾ ਮਹਮਾਂਰੀ ਕਾਰਨ ਬੇਸ਼ਕ ਸਰਕਾਰ ਦੀਆਂ ਹਦਾਇੰਤਾਂ ਅੁਨਸਾਰ  ਕਿਸੇ ਕਿਸਮ ਦਾ ਵੱਡਾ ਇਕੱਠ ਨਹੀ ਕੀਤਾ ਗਿਆ ਪਰ ਫਿਰ ਵੀ 170 ਯੂਥ ਕਲੱਬਾਂ ਦੇ 4500 ਮੈਬਰਾਂ ਅਤੇ ਉਹਨਾਂ ਦੇ ਪ੍ਰੀਵਾਰਾਂ ਦੇ  ਵੀਹ ਹਜਾਰ ਦੇ ਕਰੀਬ ਮੈਬਰ ਸ਼ਾਮਲ ਹੋਏ।
ਇਸ ਮੋਕੇ ਹੋਰਨਾਂ ਤੋ ਇਲਾਵਾ ਸਟੇਟ ਮੀਡੀਅਤ ਕੋਆਰਡੀਨੇਟਰ ਹਰਦੀਪ ਸਿੱਧੂ.ਬਾਲ ਸੁਰਖਿੱਆ ਵਿਭਾਗ ਦੇ ਰਜਿੰਦਰ ਵਰਮਾ,ਮਨੋਜ ਕੁਮਾਰ ਅਤੇ ਯੋਗ ਟਰੇਨਿੰਰ ਕਮ ਵਲੰਟੀਅਰ ਬੇਅੰਤ ਕੌਰ ਕਿਸ਼ਨਗੜਭਰਵਾਹੀ,ਗੁਰਪ੍ਰੀਤ ਕੌਰ ਅਕਲੀਆ,ਲਵਪ੍ਰੀਤ ਸਿੰਘ ਮਾਨਸਾ,ਜਗਤਾਰ ਸਿੰਘ ਅਤਲਾ ਖੁਰਦ,ਕਰਮਜੀਤ ਕੌਰ ਬਰੇਟਾ,ਪਰਮਜੀਤ ਕੌਰ ਬੁਢਲਾਡਾ,ਗੁਰਪ੍ਰੀਤ ਸਿੰਘ ਅੱਕਾਵਾਲੀ,ਜੌਨੀ ਮਾਨਸਾ,ਮੰਜੂ ਸਰਦੂਲਗੜ,ਮਨਪ੍ਰੀਤ ਕੌਰ ਆਹਲੂਪੁਰ ਨੇ ਸ਼ਮੂਲੀਅਤ ਕੀਤੀ

NO COMMENTS