ਅੰਤਰਾਸ਼ਟਰੀ ਉਡਾਣਾਂ ‘ਤੇ ਲੱਗੀ ਪਾਬੰਦੀ ਇਸ ਤਰੀਕ ਤੱਕ ਵਧਾਈ, ਕੋਰੋਨਾ ਦੇ ਵਧਦੇ ਕੇਸਾਂ ਕਰਕੇ ਲਿਆ ਫੈਸਲਾ

0
79

ਕੋਰੋਨਾ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ, ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਫਿਰ ਮੰਗਲਵਾਰ ਨੂੰ ਅੰਤਰਰਾਸ਼ਟਰੀ ਫਲਾਈਟ ਓਪਰੇਸ਼ਨਾਂ ‘ਤੇ ਪਾਬੰਦੀ 30 ਅਪ੍ਰੈਲ 2021 ਤੱਕ ਵਧਾ ਦਿੱਤੀ ਹੈ। ਹਾਲਾਂਕਿ, ਕੇਸਾਂ ਦੀ ਗੰਭੀਰਤਾ ਦੇ ਅਧਾਰ ‘ਤੇ, ਸਮਰੱਥ ਅਥਾਰਟੀ ਦੁਆਰਾ ਚੁਣੇ ਰੂਟਾਂ ‘ਤੇ ਅੰਤਰਰਾਸ਼ਟਰੀ ਉਡਾਣਾਂ ਦੀ ਆਗਿਆ ਦਿੱਤੀ ਜਾ ਸਕਦੀ ਹੈ। 

ਕੋਰੋਨਾ ਦੇ ਫੈਲਣ ਤੋਂ ਰੋਕਣ ਲਈ ਪਿਛਲੇ ਸਾਲ 25 ਮਾਰਚ ਤੋਂ ਭਾਰਤ ਲਈ ਅੰਤਰਰਾਸ਼ਟਰੀ ਉਡਾਣਾਂ ‘ਤੇ ਪਾਬੰਦੀ ਲਗਾਈ ਗਈ ਸੀ। ਪਰ ਮਈ 2020 ਤੋਂ ਵੰਦੇ ਭਾਰਤ ਮਿਸ਼ਨ ਤਹਿਤ ਵਿਸ਼ੇਸ਼ ਅੰਤਰਰਾਸ਼ਟਰੀ ਉਡਾਣਾਂ ਉਡਾਣ ਭਰ ਰਹੀਆਂ ਹਨ। ਇਨ੍ਹਾਂ ਤੋਂ ਇਲਾਵਾ ਜੁਲਾਈ ਤੋਂ ਚੋਣਵੇਂ ਦੇਸ਼ਾਂ ਨਾਲ ਏਅਰ ਬਬਲ ਸਮਝੌਤੇ ਤਹਿਤ ਉਡਾਣਾਂ ਵੀ ਚਲਾਈਆਂ ਜਾ ਰਹੀਆਂ ਹਨ।

ਉਡਾਣਾਂ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਵਿਦੇਸ਼ ਤੋਂ ਆਉਣ ਵਾਲੇ ਕੋਰੋਨਾ ਦੇ ਸਟ੍ਰੇਨ ਦੇ ਮੱਦੇਨਜ਼ਰ ਲਿਆ ਗਿਆ ਹੈ। ਦੱਸ ਦੇਈਏ ਕਿ ਦੇਸ਼ ਵਿੱਚ 700 ਤੋਂ ਵੱਧ ਲੋਕ ਕੋਰੋਨਾ ਦੇ ਨਵੀਂ ਸਟ੍ਰੇਨ ਦਾ ਸ਼ਿਕਾਰ ਹੋਏ ਹਨ।

ਦੇਸ਼ ਵਿਚ 1 ਅਪਰੈਲ ਤੋਂ 45 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਕੋਰੋਨਾ ਟੀਕਾ ਲਾਇਆ ਜਾਵੇਗਾ। ਮੋਦੀ ਕੈਬਨਿਟ ਨੇ ਇਹ ਫੈਸਲਾ ਕੀਤਾ ਹੈ। ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਇਸ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਦੇਸ਼ ਵਿੱਚ ਵੈਕਸੀਨ ਦੀ ਭਰਪੂਰ ਡੌਜ਼ ਹੈ। ਕੋਰੋਨਾ ਟੀਕੇ ਦੀ ਕੋਈ ਘਾਟ ਨਹੀਂ ਹੈ।

NO COMMENTS