*ਅੰਤਰਰਾਸ਼ਟਰੀ ਬੇਟੀ ਦਿਵਸ ਤੇ ਲਗਾਈ 50 ਕਿਲੋਮੀਟਰ ਸਾਇਕਲ ਰਾਈਡ*

0
62

ਮਾਨਸਾ 24 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ ):

ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਨੇ ਅੰਤਰਰਾਸ਼ਟਰੀ ਬੇਟੀ ਦਿਵਸ ਮੌਕੇ ਸੀਨੀਅਰ ਮੈਂਬਰ ਸੁਰਿੰਦਰ ਬਾਂਸਲ ਦੀ ਅਗਵਾਈ ਹੇਠ 50 ਕਿਲੋਮੀਟਰ ਦੀ ਸਾਇਕਲ ਰਾਈਡ ਲਗਾਈ। ਇਹ ਜਾਣਕਾਰੀ ਦਿੰਦਿਆਂ ਗਰੁੱਪ ਦੇ ਮੈਂਬਰ ਸੰਜੀਵ ਪਿੰਕਾ ਨੇ ਦੱਸਿਆ ਕਿ ਅੱਜ ਦੇ ਵਿਸ਼ੇਸ਼ ਦਿਨ ਤੇ ਲਗਾਈ ਇਸ ਰਾਈਡ ਦਾ ਮਕਸਦ ਲੋਕਾਂ ਨੂੰ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਨਾਲ ਨਾਲ ਬੇਟੀਆਂ ਦੇ ਵਿਆਹ ਸਮੇਂ ਦਹੇਜ ਦੀ ਕੀਤੀ ਜਾਂਦੀ ਨੂੰ ਮੰਗ ਨੂੰ ਖਤਮ ਕਰਨ ਲਈ ਪ੍ਰੇਰਿਤ ਕਰਨਾ ਸੀ। ਉਹਨਾਂ ਦੱਸਿਆ ਕਿ ਚਾਹੇ ਅੱਜ ਦੇ ਸਮੇਂ ਚ ਸਖ਼ਤ ਕਾਨੂੰਨ ਦੇ ਚਲਦਿਆਂ ਬੇਟੀਆਂ ਨੂੰ ਕੁੱਖਾਂ ਚ ਮਾਰਨ ਵਾਲੀ ਪ੍ਰਥਾ ਲਗਭਗ ਬੰਦ ਹੋ ਗਈ ਹੈ ਅਤੇ ਲੋਕ ਲੜਕੀਆਂ ਨੂੰ ਪੜਾਉਣ ਲੱਗ ਪਏ ਹਨ ਜਿਸਦੇ ਨਤੀਜੇ ਦੇਖਣ ਵਜੋਂ ਪਤਾ ਲੱਗਦਾ ਹੈ ਕਿ ਲੜਕੀਆਂ ਚੰਗਾ ਪੜ ਲਿਖ ਕੇ ਉੱਚ ਅਹੁਦਿਆਂ ਤੇ ਬਿਰਾਜਮਾਨ ਹਨ ਅਤੇ ਕਈ ਖੇਤਰਾਂ ਵਿੱਚ ਮੁੰਡਿਆਂ ਨਾਲੋਂ ਅੱਗੇ ਹਨ ਪਰ ਅੱਜ ਵੀ ਦਾਜ ਦੀ ਪ੍ਰਥਾ ਬੰਦ ਨਹੀਂ ਹੋਈ। ਦਾਜ ਲੈਣ ਲਈ ਸਟੇਟਸ ਦਾ ਹਵਾਲਾ ਦਿੱਤਾ ਜਾਂਦਾ ਹੈ ਅਤੇ ਆਮ ਵਰਗ ਨੂੰ ਸਮਾਜ ਵਿੱਚ ਰੁਤਬਾ ਰੱਖਣ ਲਈ ਮਜ਼ਬੂਰਨ ਦਾਜ ਦੇਣਾ ਪੈਂਦਾ ਹੈ ਕੋਰਟਾਂ ਕਚਹਿਰੀਆਂ ਵਿਚ ਹਜ਼ਾਰਾਂ ਕੇਸ ਇਸ ਕੁਰੀਤੀ ਸਦਕਾ ਚਲ ਰਹੇ ਹਨ ਇਸ ਤੇ ਸਖ਼ਤੀ ਨਾਲ ਅਤੇ ਸਮਾਜਿਕ ਪ੍ਰਚਾਰ ਨਾਲ ਠੱਲ ਪਾਉਣ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਦਾਜ ਦੇ ਲੋਭੀਆਂ ਦਾ ਸਮਾਜਿਕ ਬਾਈਕਾਟ ਹੋਣਾ ਚਾਹੀਦਾ ਹੈ ਅਤੇ ਸਮਾਜ ਚ ਨਾਮਨਾ ਖੱਟਣ ਵਾਲੀਆਂ ਕੁੜੀਆਂ ਦਾ ਸਨਮਾਨ ਹੋਣਾ ਚਾਹੀਦਾ ਹੈ। ਸੁਰਿੰਦਰ ਬਾਂਸਲ ਨੇ ਕਿਹਾ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਯਤਨ ਜਾਰੀ ਰਹਿਣਗੇ। ਅੱਜ ਦੀ ਇਸ 50 ਕਿਲੋਮੀਟਰ ਰਾਈਡ ਨੂੰ ਸੋਹਣ ਲਾਲ,ਅਮਿਤ ਕੁਮਾਰ, ਸੱਤਪਾਲ ਖਿੱਪਲ, ਸੰਜੀਵ ਕੁਮਾਰ,ਵਿੱਕੀ ਗਰਗ, ਸੁਰਿੰਦਰ ਬਾਂਸਲ, ਸੰਜੀਵ ਪਿੰਕਾ ਨੇ ਮੁਕਮਲ ਕੀਤਾ ਹੈ।

NO COMMENTS