*ਅੰਡਰ 21 ਉਮਰ ਵਰਗ ਮੁੰਡਿਆਂ ਦੇ ਜੂਡੋ ਮੁਕਾਬਲਿਆਂ ਵਿੱਚ ਖਿਡਾਰੀਆਂ ਨੇ ਦਿਖਾਏ ਆਪਣੀ ਕਲਾ ਦੇ ਜੌਹਰ*

0
19

ਮਾਨਸਾ, 16 ਨਵੰਬਰ :(ਸਾਰਾ ਯਹਾਂ/ਮੁੱਖ ਸੰਪਾਦਕ)

          ਖੇਡਾਂ ਵਿੱਚ ਸਖ਼ਤ ਮਿਹਨਤ ਕਰਨ ਵਾਲੇ ਖਿਡਾਰੀ ਦੁਨੀਆ ਭਰ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਿੱਚ ਕਾਮਯਾਬ ਹੁੰਦੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਜ਼ਿਲ੍ਹਾ ਖੇਡ ਅਫ਼ਸਰ ਮਾਨਸਾ ਸ਼੍ਰੀ ਨਵਜੋਤ ਸਿੰਘ ਧਾਲੀਵਾਲ ਨੇ ਖੇਡ ਵਿਭਾਗ ਮਾਨਸਾ ਦੇ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਚੱਲ ਰਹੇ ਖੇਡਾਂ ਵਤਨ ਪੰਜਾਬ ਦੀਆਂ ਦੇ ਸੂਬਾ ਪੱਧਰੀ ਜੂਡੋ (ਮੁੰਡਿਆਂ) ਦੇ ਦੂਜੇ ਦਿਨ ਦੇ ਮੁਕਾਬਲਿਆਂ ਦੌਰਾਨ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਕੀਤਾ।

ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਮੁੰਡਿਆਂ ਦੇ ਅੰਡਰ-21 ਜੂਡੋ ਮੁਕਾਬਲੇ ਦੇ 55 ਕਿਲੋ ਭਾਰ ਵਰਗ ਵਿੱਚ ਜਲੰਧਰ ਦੇ ਸ਼ਿਵਾਂਸ਼ ਵਿਸ਼ਿਸ਼ਟ ਨੇ ਪਹਿਲਾ, ਹੁ਼ਸ਼ਿਆਰਪੁਰ ਦੇ ਨੀਰਜ ਕੁਮਾਰ ਨੇ ਦੂਜਾ, ਲੁਧਿਆਣਾ ਦੇ ਪਰਿੰਸ ਕੁਮਾਰ ਅਤੇ ਪਟਿਆਲਾ ਦੇ ਸੌਰਵ ਕੁਮਾਰ ਨੇ ਤੀਜਾ ਸਥਾਨ ਹਾਸਿਲ ਕੀਤਾ। 60 ਕਿਲੋ ਭਾਰ ਵਰਗ ਵਿੱਚ ਹੁ਼ਸ਼ਿਆਰਪੁਰ ਦੇ ਓਮ ਰਤਨ, ਪਟਿਆਲਾ ਦੇ ਅਨੁਜ ਕੁਮਾਰ, ਕਪੂਰਥਲਾ ਦੇ ਸ਼ਿਵਮ ਸ਼ਰਮਾ ਅਤੇ ਜਲੰਧਰ ਦੇ ਨਕੁਲ ਅਰੋੜਾ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। 66 ਕਿਲੋ ਭਾਰ ਵਰਗ ਵਿੱਚ ਪਟਿਆਲਾ ਦੇ ਰਜਿੰਦਰ, ਬਠਿੰਡਾ ਦੇ ਮਾਨਵ, ਮੋਹਾਲੀ ਦੇ ਦਰਮੇਸ਼ ਅਤੇ ਲੁਧਿਆਣਾ ਦੇ ਇਸ਼ਾਨ ਕੁਮਾਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ 73 ਕਿਲੋ ਭਾਰ ਵਰਗ ਵਿੱਚ ਗੁਰਦਾਸਪੁਰ ਦੇ ਚਿਰਾਗ ਸ਼ਰਮਾ, ਤਰਨਤਾਰਨ ਦੇ ਅਰਸ਼ਦੀਪ ਸਿੰਘ, ਕਪੂਰਥਲਾ ਦੇ ਅਜੇ ਸ਼ਰਮਾ ਅਤੇ ਅੰਮ੍ਰਿਤਸਰ ਦੇ ਪਵਨ ਕੁਮਾਰ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਰਹੇ।

          81 ਕਿਲੋ ਭਾਰ ਵਰਗ ਵਿੱਚ ਪਟਿਆਲਾ ਦੇ ਸਤਨਾਮ ਅਹੁਜਾ, ਗੁਰਦਾਸਪੁਰ ਦੇ ਹਰਮਨਪ੍ਰੀਤ, ਅੰਮ੍ਰਿਤਸਰ ਦੇ ਅਕਾਸ਼ਦੀਪ ਅਤੇ ਮੋਹਾਲੀ ਦੇ ਵਿਸ਼ਾਲ ਰਾਣਾ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ। 90 ਕਿਲੋ ਵਿੱਚ ਗੁਰਦਾਸਪੁਰ ਦੇ ਰਜਨੀਸ਼ ਕੁਮਾਰ, ਅੰਮ੍ਰਿਤਸਰ ਦੇ ਅਨਮੋਲਵੀਰ, ਬਠਿੰਡਾ ਦੇ ਵਿੱਕੀ ਅਤੇ ਤਰਨਤਾਰਨ ਦੇ ਲਖਵੀਰ ਸਿੰਘ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ। 100 ਕਿਲੋ ਭਾਰ ਵਰਗ ਵਿੱਚ ਅੰਮ੍ਰਿਤਸਰ ਦੇ ਹਰਸ਼ ਸ਼ਰਮਾਂ, ਤਰਨਤਾਰਨ ਦੇ ਜੋਬਨਪੀ੍ਤ, ਮੋਗਾ ਦੇ ਗੁਰਮੁੱਖ ਸਿੰਘ ਅਤੇ ਗੁਰਦਾਸਪੁਰ ਦੇ ਰਾਕੇਸ਼ ਗਿੱਲ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। 100 ਤੋਂ ਵੱਧ ਕਿਲੋਗ੍ਰਾਮ ਭਾਰ ਵਿੱਚ ਪਟਿਆਲਾ ਦੇ ਵੀਰਦਿਵੇਨ, ਤਰਨਤਾਰਨ ਦੇ ਗੁਰਵੀਰ ਸਿੰਘ, ਗੁਰਦਾਸਪੁਰ ਦੇ ਜੋਬਨ ਭੱਟੀ ਅਤੇ ਅੰਮ੍ਰਿਤਸਰ ਦੇ ਆਯੂਸ਼ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।

          ਮੁੰਡਿਆਂ ਦੇ ਸੀਨੀਅਰ ਵਰਗ ਦੇ ਮੁਕਾਬਲਿਆਂ ਵਿੱਚ 60 ਕਿਲੋਗ੍ਰਾਮ ਭਾਰ ਵਰਗ ਵਿੱਚ ਹੁਸ਼ਿਆਰਪੁਰ ਦੇ ਹੇਮੰਤ ਕੁਮਾਰ, ਮੋਹਾਲੀ ਦੇ ਸ਼ਾਰੰਦੇ ਸਿੰਘ, ਅੰਮਿ੍ਤਸਰ ਦੇ ਕੁਨਾਲ ਵੈਦ ਅਤੇ ਰੂਪਨਗਰ ਦੇ ਵਿਕਰਮਜੀਤ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। 66 ਕਿਲੋ ਭਾਰ ਵਰਗ ਵਿੱਚ ਹੁਸ਼ਿਆਰਪੁਰ ਦੇ ਸ਼ਿਵਮ ਕੁਮਾਰ, ਗੁਰਦਾਸਪੁਰ ਦੇ ਕਰਨਦੀਪ ਸਿੰਘ, ਲੁਧਿਆਣਾ ਦੇ ਗੁੱਡੂ ਅਤੇ ਮਾਨਸਾ ਦੇ ਜਤਿਨ ਕੁਮਾਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਭਾਰ ਵਰਗ 73 ਕਿਲੋ ਵਿੱਚ ਗੁਰਦਾਸਪੁਰ ਦੇ ਰੋਹਿਤ, ਪਟਿਆਲਾ ਦੇ ਸੂਰਜ, ਅੰਮ੍ਰਿਤਸਰ ਦੇ ਹਰਪ੍ਰੀਤ ਅਤੇ ਲੁਧਿਆਣਾ ਦੇ ਅਮਰਵੀਰ ਸਿੰਘ ਨੇ ਪਹਿਲੀ, ਦੂਜੀ ਅਤੇ ਤੀਜੀ ਪੁਜਿਸ਼ਨ ਕੀਤੀ ਹਾਸਿਲ। 81 ਕਿਲੋ ਭਾਰ ਵਰਗ ਵਿੱਚ ਪਟਿਆਲਾ ਦੇ ਸੂਰਜ ਬਹਾਦਰ ਨੇ ਪਹਿਲਾ, ਗੁਰਦਾਸਪੁਰ ਦੇ ਨਿਤਿਨ ਨੇ ਦੂਜਾ, ਮੋਹਾਲੀ ਦੇ ਗਗਨਦੀਪ ਅਤੇ ਰਮਨਦੀਪ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ।

          90 ਕਿਲੋ ਭਾਰ ਵਰਗ ਵਿੱਚ ਅੰਮ੍ਰਿਤਸਰ ਦੇ ਅਮਨਦੀਪ ਸਿੰਘ ਨੇ ਪਹਿਲਾ, ਤਰਨਤਾਰਨ ਦੇ ਰਣਵੀਰ ਸਿੰਘ ਨੇ ਦੂਜਾ, ਪਟਿਆਲਾ ਦੇ ਗੌਤਮ ਅਤੇ ਗੁਰਦਾਸਪੁਰ ਦੇ ਗੁਰਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 100 ਕਿਲੋ ਭਾਰ ਵਰਗ ਵਿੱਚ ਅੰਮ੍ਰਿਤਸਰ ਦੇ ਮਾਨਵਦੀਪ ਸਿੰਘ, ਗੁਰਦਾਸਪੁਰ ਦੇ ਅਸੀਮ ਵਰਮਾ, ਕਪੂਰਥਲਾ ਦੇ ਦੀਪਕ ਸਿੰਘ ਅਤੇ ਪਟਿਆਲਾ ਦੇ ਦੀਪਿੰਦਰ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। 100 ਕਿਲੋ ਤੋਂ ਵੱਧ ਭਾਰ ਵਰਗ ਵਿੱਚ ਜਲੰਧਰ ਦੇ ਰੋਹਿਤ, ਪਟਿਆਲਾ ਦੇ ਵਿਸ਼ਾਲ, ਅੰਮ੍ਰਿਤਸਰ ਦੇ ਸਤਿੰਦਰਬੀਰ ਸਿੰਘ ਅਤੇ ਲੁਧਿਆਣਾ ਦੇ ਵਿਸ਼ਵਬਾਨ ਸ਼ਰਮਾ ਪਹਿਲ, ਦੂਜੇ ਅਤੇ ਤੀਜੇ ਸਥਾਨ ਤੇ ਕਾਬਜ ਰਹੇ।

          ਇਸ ਮੌਕੇ ਸਕੱਤਰ ਪੰਜਾਬ ਕੁਸ਼ਤੀ ਐਸੋਸੀਏਸ਼ਨ ਪੰਜਾਬ ਸ਼੍ਰੀ ਸ਼ਾਹਬਾਜ ਸਿੰਘ ਅਤੇ ਮਨਪ੍ਰੀਤ ਸਿੰਘ ਸਿੱਧੂ ਤੋਂ ਇਲਾਵਾ ਕੋਚ ਅਤੇ ਖਿਡਾਰੀ ਮੌਜੂਦ ਸਨ।

NO COMMENTS