*ਅੰਡਰ 17  ਨੈੱਟਬਾਲ ਵਿੱਚ ਬਰਨਾਲਾ ਦੇ ਚੋਬਰਾਂ ਨੇ ਮਾਰੀ ਬਾਜ਼ੀ*

0
36

ਮਾਨਸਾ 7 ਨਵੰਬਰ(ਸਾਰਾ ਯਹਾਂ/ਮੁੱਖ ਸੰਪਾਦਕ)

ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਭੁਪਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੜੀਆਂ ਜੋਗਾ ਵਿਖੇ ਚੱਲ ਰਹੀਆਂ 68 ਵੀਆਂ ਸੂਬਾ ਪੱਧਰੀ ਅੰਡਰ 17 ਮੁੰਡੇ ਨੈੱਟਬਾਲ ਸੰਪੰਨ ਹੋ ਗਈਆ ਹਨ।

     ਅੱਜ ਇਹਨਾਂ ਖੇਡਾਂ ਦਾ ਉਦਘਾਟਨ ਐਡਵੋਕੇਟ ਰਣਦੀਪ ਸ਼ਰਮਾ ਜ਼ਿਲ੍ਹਾ ਪ੍ਰਧਾਨ ਲੀਗਲ ਸੈੱਲ ਆਮ ਆਦਮੀ ਪਾਰਟੀ ਮਾਨਸਾ ਵਲੋਂ ਕੀਤਾ ਗਿਆ।

     ਜੇਤੂ ਟੀਮਾਂ ਨੂੰ ਇਨਾਂਮ ਵੰਡਣ ਦੀ ਰਸਮ ਚਰਨਜੀਤ ਸਿੰਘ ਅੱਕਾਵਾਲੀ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਮਾਨਸਾ ਵਲੋਂ ਨਿਭਾਈ ਗਈ।

       ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਬਰਨਾਲਾ ਨੇ ਪਹਿਲਾ, ਮਾਨਸਾ ਨੇ ਦੂਜਾ ਅਤੇ ਲੁਧਿਆਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

    ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿਰਮਦੀਪ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਬਰਨਾਲਾ, ਅਜੀਤਪਾਲ ਸਿੰਘ ਸਟੇਟ ਕਮੇਟੀ ਮੈਂਬਰ, ਪ੍ਰਿੰਸੀਪਲ ਅਵਤਾਰ ਸਿੰਘ, ਲੈਕਚਰਾਰ ਵਿਨੈ ਕੁਮਾਰ,ਰਛਪਾਲ ਸਿੰਘ, ਵਿਨੋਦ ਕੁਮਾਰ ਅਬਜਰਵਰ, ਅਮਰਜੀਤ ਸਿੰਘ, ਰਾਜਵੀਰ ਮੋਦਗਿੱਲ, ਰਾਹੁਲ ਮੋਦਗਿੱਲ, ਨਿਰਮਲ ਸਿੰਘ ਚਹਿਲ, ਰਾਜਨਦੀਪ ਸਿੰਘ ਅਤੇ ਹਰਪ੍ਰੀਤ ਸਿੰਘ, ਹਾਜ਼ਰ ਸਨ।

NO COMMENTS