*ਅੰਡਰ ਬ੍ਰਿਜ ਵਿੱਚ ਜਮਾਂ ਬਾਰਸ਼ ਦੇ ਪਾਣੀ ਕਾਰਨ ਸਹਿਰ ਦੀ ਹੋਈ ਆਵਾਜਾਈ ਠੱਪ–ਚੋਹਾਨ*

0
84

ਮਾਨਸਾ 29/9/2022 (ਸਾਰਾ ਯਹਾਂ/ ਮੁੱਖ ਸੰਪਾਦਕ ) : ਪਿਛਲੇ ਦਿਨਾਂ ਦੌਰਾਨ ਜਿਲ੍ਹੇ ਅਤੇ ਸਹਿਰ ਵਿੱਚ ਹੋਈ ਭਾਰੀ ਬਾਰਸ਼ ਕਾਰਨ ਆਮ ਅਤੇ ਗਰੀਬ ਲੋਕਾਂ ਲਈ ਵੱਡੀਆ ਸਮੱਸਿਆਂਵਾ ਖੜ੍ਹੀਆਂ ਹੋਈਆਂ ਹਨ ।ਇੱਕ ਪਾਸੇ ਸਾਉਣੀ ਦੀਆਂ ਫਸਲਾਂ ਦੀ ਭਾਰੀ ਤਬਾਹੀ ਹੋਈ ਹੈ ਉੱਥੇ ਦੂਜੇ ਪਾਸੇ ,ਮਕਾਨ ਡਿੱਗਣ ਅਤੇ ਦੁਕਾਨਾਂ ਵਿੱਚ ਪਾਣੀ ਆ ਜਾਣ ਲੋਕਾਂ ਦਾ ਆਰਥਿਕ ਨੁਕਸਾਨ ਹੋਇਆ ਹੈ।ਦੋਵੇਂ ਪਾਸਿਆਂ ਤੋਂ ਸ਼ਹਿਰ ਨੂੰ ਜੋੜਨ ਵਾਲੇ ਅੰਡਰ ਬ੍ਰਿਜ ਵਿੱਚ ਬਾਰਿਸ਼ ਦਾ ਏਨਾਂ ਜਿ਼ਆਦਾ ਪਾਣੀ ਜਮ੍ਹਾਂ ਹੋ ਗਿਆ ਹੈ ਕਿ ਬੀਤੇ ਦਿਨਾਂ ਤੋਂ ਦੋਵੇਂ ਪਾਸਿਆਂ ਦਾ ਸੰਪਰਕ ਲੱਗਭਗ ਟੁੱਟ ਚੁੱਕਾ ਹੈ।ਘੰਟਿਆਂ ਬੱਧੀ ਰੇਲਵੇ ਫਾਟਕ ਬੰਦ ਰਹਿਣ ਕਾਰਨ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਗਈ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਮਿਉਨਿਸਟ ਪਾਰਟੀ ਦੇ ਜਿ਼ਲ੍ਹਾ ਸਕੱਤਰ ਕਾਮਰੇਡ ਕ੍ਰਿਸ਼ਨ ਚੌਹਾਨ ਨੇ ਕੀਤਾ। ਇਸ ਮੌਕੇ ਸੀ਼ ਪੀ਼ ਆਈ਼ ਦੇ ਸ਼ਹਿਰੀ ਸਕੱਤਰ ਰਤਨ ਭੋਲਾ ਨੇ ਪ੍ਰਸਾ਼ਸ਼ਨ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਇਸ ਸਮੱਸਿਆ ਦਾ ਹੱਲ ਕਰਨ ਦੀ ਬਜਾਇ ਨਗਰ ਕੌਂਸਲ ਅਤੇ ਜਿ਼ਲ੍ਹਾ ਪ੍ਰਸਾ਼ਸ਼ਨ ਲੰਘੇ ਦਿਨਾਂ ਤੋਂ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ।ਇਸ ਮੌਕੇ ਹੋਰਨਾ ਤੋ ਇਲਾਵਾ ਸੁਖਦੇਵ ਸਿੰਘ ਮਾਨਸਾ,ਗੁਰਚਰਨ ਸਿੰਘ ਆਦਿ ਆਗੂ ਸਾਮਲ ਸਨ।

                                      

NO COMMENTS