ਅੰਡਰਬਰਿੱਜ ਅਤੇ ਹੋਰ ਨੀਵੇਂ ਇਲਾਕਿਆਂ ਵਿੱਚੋਂ ਵਿੱਚੋਂ ਪਾਣੀ ਦੀ ਨਿਕਾਸੀ ਕੀਤੀ ਜਾਵੇ ਕਿਸਾਨ ਆਗੁੂ

0
51

ਮਾਨਸਾ 7 ਜੁਲਾਈ ( ਸਾਰਾ ਯਹਾ /ਬੀਰਬਲ ਧਾਲੀਵਾਲ) ਮਾਨਸਾ ਵਿੱਚ ਬਾਰਸ਼ ਹੋਈ ਨੂੰ ਕਈ ਦਿਨ ਬੀਤ ਚੁੱਕੇ ਹਨ ਪਰ ਸ਼ਹਿਰ ਦੀਆਂ ਰੇਲਵੇ ਲੈਣਾ ਕੋਲ ਲੰਘਦਾ ਅੰਡਰਬਿ੍ਜ ਅਜੇ ਵੀ ਪਾਣੀ ਨਾਲ ਭਰਿਆ ਹੋਇਆ ਹੈ ।ਜਿਸ ਕਾਰਨ ਸ਼ਹਿਰ ਵਾਸੀਆਂ ਐਡਵੋਕੇਟ ਭੁਪਿੰਦਰ ਸਿੰਘ,ਕਿਸਾਨ ਆਗੁੂ ਮਹਿੰਦਰ ਸਿੰਘ ਭੈਣੀ ਬਾਘਾ, ਨੇ ਦੱਸਿਆ ਕਿ ਬ੍ਰਿਜ ਵਿੱਚ ਪਾਣੀ ਹੋਣ ਕਾਰਨ ਅਤੇ ਉਧਰੋਂ ਫਾਟਕ ਬੰਦ ਰਹਿਣ ਕਾਰਨ ਕਈ ਕਈ ਘੰਟੇ ਜਾਮ ਲੱਗਿਆ ਰਹਿੰਦਾ ਹੈ ਅੰਡਰਬ੍ਰਿਜ ਵਿੱਚ ਦੋਪਹੀਆ ਵਾਹਨਾਂ ਦਾ ਲੰਘਣਾ ਬਹੁਤ ਮੁਸ਼ਕਲ ਹੈ ਜੋ ਮਜਬੂਰੀ ਬੱਸ ਲੰਘਣ ਦੀ ਕੋਸ਼ਿਸ਼ ਕਰਦੇ ਹਨ ਤਾਂ ਇੰਜਣ ਵਿੱਚ ਪਾਣੀ ਪੈਣ ਕਾਰਨ ਜਿੱਥੇ ਦੀ ਕਲ ਖਰਾਬ ਹੁੰਦੇ ਹਨ ਉੱਥੇ ਹੀ ਆਮ ਲੋਕਾਂ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ ਇਨ੍ਹਾਂ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਚ ਅੰਡਰ ਵਿੱਚੋਂ ਜਲਦੀ ਤੋਂ ਜਲਦੀ ਪਾਣੀ ਕੱਢ ਕੇ ਸ਼ਹਿਰ ਵਾਸੀਆਂ ਨੂੰ ਇਸ ਸਮੱਸਿਆ ਤੋਂ ਨਿਜਾਤ ਦਵਾਈ ਜਾਵੇ ਇਸੇ ਤਰ੍ਹਾਂ ਸ਼ਹਿਰ ਦੇ ਦੇ ਡੂੰਘੇ ਥਾਵਾਂ ਵਾਲੇ ਮੁਹੱਲਿਆਂ ਵਿੱਚ ਵੀ ਕਾਫੀ ਪਾਣੀ ਜਮ੍ਹਾ ਹੋ ਗਿਆ ਹੈ ਜਿਸ ਕਾਰਨ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ ਉਨ੍ਹਾਂ ਥਾਵਾਂ ਵਿੱਚੋਂ ਵੀ ਜਲਦੀ ਪਾਣੀ  ਦੀ ਨਿਕਾਸੀ ਕੀਤੀ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਜਿੱਥੇ ਬਿਮਾਰੀਆਂ ਤੋਂ ਬਚਾਇਆ ਜਾ ਰਹੇ ਅਤੇ ਉਸ ਦੇ ਨਾਲ ਹੀ ਕੀਮਤੀ ਸਮੇਂ ਦੀ ਬਚਤ ਹੋ ਸਕੇ ।

NO COMMENTS