*ਅੰਕੁਰ ਸਿੰਗਲਾ ਹੋਣਗੇ 2025-26ਦੇ ਰੋਟਰੀ ਕਲੱਬ ਮਾਨਸਾ ਦੇ ਪ੍ਰਧਾਨ*

0
202

ਮਾਨਸਾ, 01 ਅਕਤੂਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)

ਰੋਟਰੀ ਕਲੱਬ ਮਾਨਸਾ ਦੀ ਸਾਲ 2025-26 ਲਈ ਨਵੀ ਸ਼ਾਲ ਤਾਜਪੋਸ਼ੀ ਹੋਈ ਅਤੇ ਪ੍ਰਧਾਨਗੀ ਦਾ ਸਿਹਰਾ ਅੰਕੁਰ ਸਿੰਗਲਾ ਦੇ ਸਿਰ ਸਜਿਆ | ਨਵੇ ਬਣੇ ਪ੍ਰਧਾਨ ਨੇ ਆਪਣਾ ਕੰਮ ਪੂਰੀ ਯੋਗਤਾ ਨਾਲ ਕਰਨ ਅਤੇ ਰੋਟਰੀ ਇੰਟਰਨੈ-ਨਲ ~ ਪੂਰਾ ਸਹਿਯੋਗ ਕਰਨ ਦੀ ਸਹੁੰ ਖਾਦੀ | ਸ੍ਰੀ ਰੋਹਿਤ ਬਾਂਸਲ ਸਕੱਤਰ ਤੇ ਡਾ ਧੀਰਜ ਰਾਹੁਲ ਭਾਰਤਵਾਂਜ ਖਜਾਨਚੀ ਚੁਣੇ ਗਏ | ਇਸ ਮੌਕੇ ਤੇ ਕਲੱਬ ਪ੍ਰਧਾਨ ਵੱਲੋ ਪੂਰਾ ਸਾਲ ਰੁੱਖ ਲਗਾਉਣ, ਅਨਪੜਤਾ ਦੂਰ ਕਰਨ, ਪਲਸ-ਪੋਲੀਓ ਅਧੀਨ ਬੂੰਦਾ ਪਿਆਉਣ, ਬੱਚਿਆ ਦੇ ਕੈਰੀਅਰ ਕਾਊਸਲਿੰਗ ਕਰਵਾਉਣਾ, ਬਲੱਡ ਡੋਨੇਸ਼ਨ ਕੈਪ ਲਗਾਉਣ, ਮਾਨਸਾ ਵਿਖੇ ਰੋਟਰੀ ਵੱਲੋ ਚਲਾਈ ਜਾ ਰਹੀ ਕੈਸ਼ਰ ਡਿਡੈਕਟ ਮਸ਼ੀਨ ਬੱਸ ਮੰਗਵਾਉਣ, ਰੋਟਰੀ ਪਾਰਕ ਬਣਾਉਣ, ਪ੍ਰਜੈਕਟ ਸਹਿਯੋਗ, ਪ੍ਰਜੈਕਟ ਵਸਤਰਮ, ਮੈਡੀਕਲ ਕੈਪ ਲਗਾਉਣ, ਖੇਡਾਂ ਦੇ ਟੂਰਨਾਮੈਟ ਕਰਵਾਉਣ ਅਤੇ ਹੋਰ ਸਮਾਜਿਕ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਪਾਉਣ ਵਾਲੇ ਪ੍ਰੋਜੈਕਟ ਲਗਾਉਣ ਦਾ ਟੀਚਾ ਲਿਆ | ਰੋਟਰੀ ਇੰਟਰਨੈਸ਼ਨਲ ਅਤੇ ਰੋਟਰੀ ਜਿਲਾ 3090 ਵੱਲੋ ਇਸ ਸਾਲ ਦੇ ਸਭ ਤੋ ਅਹਿਮ ਪ੍ਰੋਜੈਕਟ ਅੰਗ-ਦਾਨ ਜਿਉਦੇ ਜੀਅ ਖੂਨ-ਦਾਨ ਜਿਉਣ ਤੋ ਬਾਅਦ ਅੰਗ-ਦਾਨ ਇਸ ਪ੍ਰਤੀ ਲੋਕਾ ~ ਜਾਗਰੂਕ ਕਰਨ ਲਈ ਇੱਕ ਵੱਡੀ ਰੈਲੀ ਵੀ ਕੱਢੀ ਜਾਵੇਗੀ | ਇਸ ਮੋਕੇ ਰੋਟਰੀ ਕਲੱਬ ਮਾਨਸਾ ਦੇ ਸਾਰੇ ਮੈਬਰ ਤੇ ਆਹੁਦੇਦਾਰ ਸਹਿਬਾਣ ਹਾਜਰ ਸਨ।

NO COMMENTS