*ਅਜ਼ਾਦ ਕੋਸਲਰ ਸੁਖਪਾਲ ਬਣਿਆ ਬੁਢਲਾਡਾ ਨਗਰ ਕੌਂਸਲ ਦਾ ਪ੍ਰਧਾਨ ਹਰਵਿੰਦਰਦੀਪ ਸਿੰਘ ਸਵੀਟੀ ਬਣੇ ਨਗਰ ਕੌਂਸਲ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ*

0
145

ਬੁਢਲਾਡਾ 23 ਅਪ੍ਰੈਲ (ਸਾਰਾ ਯਹਾਂ/ਅਮਨ ਮਹਿਤਾ) : ਸਥਾਨਕ ਨਗਰ ਕੌਂਸਲ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਵਿੱਚ ਕਾਂਗਰਸ ਪਾਰਟੀ ਦੀ ਸਥਾਨਕ ਪੱਧਰ ਦੀ ਧੜੇਬੰਦੀ ਹੋਣ ਕਾਰਨ ਹਲਕਾ ਵਿਧਾਇਕ ਪਿੰ੍ਰਸ਼ੀਪਲ ਬੁੱਧ ਰਾਮ ਵੱਲੋਂ ਅਜ਼ਾਦ ਕੌਂਸਲਰ ਸੁਖਪਾਲ ਸਿੰਘ ਵਾਰਡ ਨੰਬਰ 17 ਨੂੰ ਹਮਾਇਤ ਦੇਣ ਕਾਰਨ 11 ਵੋਟਾਂ ਦੇ ਫ਼ਰਕ ਨਾਲ ਪ੍ਰਧਾਨ ਚੁਣ ਲਿਆ ਗਿਆ। ਇਸ ਤੋਂ ਇਲਾਵਾ ਕਾਂਗਰਸ ਦੇ ਪ੍ਰਧਾਨਗੀ ਦੇ ਦਾਅਵੇਦਾਰ ਹਰਵਿੰਦਰਦੀਪ ਸਿੰਘ ਸਵੀਟੀ ਸੀਨੀਅਰ ਮੀਤ ਪ੍ਰਧਾਨ ਅਤੇ ਅਜ਼ਾਦ ਕੌਂਸਲਰ ਸੁਖਵਿੰਦਰ ਸਿੰਘ ਮੀਤ ਪ੍ਰਧਾਨ ਚੁਣੇ ਗਏ। ਉਪਰੋਕਤ ਚੋਣ ਦੀ ਪ੍ਰਕ੍ਰਿਆ ਐਸ.ਡੀ.ਐਮ. ਬੁਢਲਾਡਾ ਸਾਗਰ ਸੇਤਿਆ ਵੱਲੋਂ ਕੀਤੀ ਗਈ। ਇਸ ਮੌਕੇ ਭਾਰੀ ਪੁਲਿਸ ਫੋਰਸ ਸਮੇਤ ਸੁਪਰਡੈਂਟ ਪੁਲਿਸ ਸਤਨਾਮ ਸਿੰਘ ਹਾਜ਼ਰ ਸਨ, ਜਿੱਥੇ ਅਮਨ ਅਮਾਨ ਨਾਲ ਉਪਰੋਕਤ ਚੋਣ ਨੂੰ ਨੇਪਰੇ ਚਾੜਿਆ ਗਿਆ। ਵਰਣਨਯੋਗ ਹੈ ਕਿ ਨਗਰ ਕੌਂਸਲ ਚੋਣਾਂ ਵਿੱਚ ਸ਼ਹਿਰ ਅੰਦਰ 19 ਵਾਰਡਾਂ ਵਿੱਚੋਂ ਕਾਂਗਰਸ ਸਿਰਫ਼ 6 ਵਾਰਡਾਂ ਤੇ ਹੀ ਜਿੱਤ ਦਰਜ ਕਰਵਾ ਸਕੀ ਸੀ। 10 ਆਜ਼ਾਦ ਕੌਸਲਰ, 2 ਅਕਾਲੀ ਦਲ (ਬ) ਅਤੇ ਇੱਕ ਆਮ ਆਦਮੀ ਪਾਰਟੀ ਦਾ ਕੌਸਲਰ ਜੇਤੂ ਰਿਹਾ। ਕਾਂਗਰਸ ਪਾਰਟੀ ਵੱਲੋਂ ਕੋਸਲ ਪ੍ਰਧਾਨ ਨੂੰ ਬਣਾਉਂਣ ਲਈ ਲੰਮੇ ਸਮੇਂ ਤੋਂ ਜ਼ੋੜ ਤੋੜ ਦੀ ਰਾਜਨੀਤੀ ਕੀਤੀ ਜਾ ਰਹੀ ਸੀ, ਜਿਸ ਤੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਲਗਾਤਾਰ ਸੰਪਰਕ ਬਣਾਇਆ ਹੋਇਆ ਸੀ। ਪ੍ਰੰਤੂ ਸਮੇਂ ਸਿਰ ਸਹੀ ਰਿਪੋਰਟ ਖਜਾਨਾਂ ਮੰਤਰੀ ਮੰਤਰੀ ਤੱਕ ਨਾ ਦੇਣ ਕਾਰਨ ਪ੍ਰਧਾਨਗੀ ਅਜਾਦ ਦੇ ਖਾਤੇ ਚਲੀ ਗਈ। ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕੌਂਸਲ ਪ੍ਰਧਾਨ ਸੁਖਪਾਲ ਸਿੰਘ ਦਾ ਚੁਣੇ ਜਾਣ ਤੇ ਜਿੱਥੇ ਸ਼ਹਿਰ ਦੇ ਲੋਕਾਂ ਦਾ ਧੰਨਵਾਦ ਕੀਤਾ, ਉੱਥੇ ਉਨ੍ਹਾਂ ਕਿਹਾ ਕਿ ਅਜ਼ਾਦ ਕੋਸਲਰਾਂ ਵੱਲੋਂ ਸਮੇਂ ਸਿਰ ਲਿਆਂ ਗਿਆ ਫੈਸਲਾ ਸ਼ਹਿਰ ਦੇ ਹਿੱਤ ਵਿੱਚ ਲਾਭਦਾਇਕ ਸਿੱਧ ਹੋਵੇਗਾ।

NO COMMENTS