ਅੈਸ ਡੀ ਅੈਮ ਬੁਢਲਾਡਾ ਦੀ ਤਰੱਕੀ ਤੇ ਦਿੱਤੀਆਂ ਵਧਾਈਆਂ

0
157

ਬੁਢਲਾਡਾ 26, ਮਈ( (ਸਾਰਾ ਯਹਾ/ ਅਮਨ ਮਹਿਤਾ ): ਸਥਾਨਕ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ  ਵੱਲੋਂ ਐਸਡੀਐਮ ਅਦਿੱਤਿਆ ਡੇਚਲਵਾਲ ਨੂੰ ਉਨ੍ਹਾਂ ਦੀ ਤਰੱਕੀ ਤੇ ਵਧਾਈਆਂ ਦਿੱਤੀਆਂ ਗਈਆਂ। ਐਸੋਸੀਏਸ਼ਨ ਦੇ ਮੈਂਬਰਾਂ ਨੇ ਓਹਨਾ ਦੇ ਦਫ਼ਤਰ ਜਾ ਕੇ ਉਨ੍ਹਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਗੁਲਦਸਤੇ ਦਿੱਤੇ ਗਏ। ਇਸ ਤੋ ਇਲਾਵਾ ਉਨ੍ਹਾਂ ਐਸ ਡੀ ਅੈਮ ਵੱਲੋਂ ਇਲਾਕੇ ਵਿੱਚ ਕੀਤੀਆਂ ਗਈਆ ਸੇਵਾਵਾ ਬਦਲੇ ਉਨ੍ਹਾਂ ਨੇ ਇੱਕ ਪ੍ਰਸੰਸਾ ਪੱਤਰ ਦੇ ਕੇ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਕੇਵਲ ਗਰਗ ਨੇ ਐਸਡੀਐਮ ਬੁਢਲਾਡਾ ਦੁਆਰਾ ਸੀਨੀਅਰ ਸਿਟੀਜ਼ਨਾਂ ਦੀ ਭਲਾਈ ਲਈ ਕੀਤੇ ਕੰਮਾਂ ਦੀ ਪ੍ਰਸ਼ੰਸਾ ਕੀਤੀ। ਜ਼ਿਕਰਯੋਗ ਹੈ ਕਿ ਐਸ ਡੀ ਅੈਮ ਅਦਿਤੀਆ ਡੇਚਲਵਾਲ ਦੀ ਤਰੱਕੀ ਹੋ ਕੇ ਉਨ੍ਹਾਂ ਨੂੰ ਏਡੀਸੀ ਬਰਨਾਲਾ ਦੇ ਅਹੁਦੇ ਦੀ ਜਿੰਮੇਵਾਰੀ ਮਿਲੀ ਹੈ। ਇਸ ਮੋਕੇ ਤੇ ਮੂੰਹ ਤੇ ਮਾਸਕ ਅਤੇ ਸੋਸ਼ਲ ਡਿਸਟੈਸਿਗ ਦਾ ਖ਼ਾਸ ਧਿਆਨ ਰੱਖਿਆ ਗਿਆ। ਇਸ ਮੌਕੇ ਮੀਤ ਪ੍ਰਧਾਨ ਸੁਰਜੀਤ ਸਿੰਘ ਤੋਂ ਇਲਾਵਾ ਮੋਹਨ ਲਾਲ ਨੰਬਰਦਾਰ, ਪ੍ਰਿਤਪਾਲ ਸਿੰਘ ਪਾਲੀ, ਸਤੀਸ਼ ਗੋਇਲ, ਮਹਾਵੀਰ ਪ੍ਰਸਾਦ ਅਤੇ ਸੰਜੀਵ ਸਿੰਗਲਾ ਵੀ ਹਾਜ਼ਰ ਸਨ।

NO COMMENTS