ਅੈਨਲਾਈਟੈਂਡ ਕਾਲਜ ਵੱਲੋਂ ਵਿਦਿਆਰਥੀਆਂ ਲਈ ਆਨਲਾਇਨ ਕਲਾਸਾਂ ਸੁਰੂ

0
77

ਮਾਨਸਾ 14 ਅਪ੍ਰੈਲ (ਬਪਸ): ਕਰੋਨਾ ਵਾਇਰਸ ਕਰਕੇ ਦੇਸ਼ ਭਰ ਵਿੱਚ ਤਿੰਨ ਮਈ ਤੱਕ ਤਾਲਾਬੰਦੀ ਦੇ ਹੁਕਮ ਜਾਰੀ ਕੀਤੇ ਹੋਏ ਹਨ। ਇਸ ਦੇ ਚੱਲਦਿਆਂ ਸੂਬਾ ਸਰਕਾਰ ਵੱਲੋਂ ਵੀ ਤਾਲਾਬੰਦੀ ਦੇ ਨਾਲ-ਨਾਲ ਕਰਫਿਊ ਲਗਾਇਆ ਹੋਇਆ ਹੈ। ਕਿਸੇ ਨੂੰ ਵੀ ਘਰ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਇਸ ਤਾਲਾਬੰਦੀ ਕਰਕੇ ਵੱਖ ਵੱਖ ਸਕੂਲਾਂ ਕਾਲਜਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ ਜਿਸ ਨੂੰ ਵੇਖਦਿਆਂ ਦ ਐਨਲਾਈਟੈਂਡ ਗਰੁੱਪ ਆਫ਼ ਕਾਲਜ ਝੁਨੀਰ ਵੱਲੋਂ ਆਨਲਾਈਨ ਕਲਾਸਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਤਾਂ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦਾ ਨੁਕਸਾਨ ਨਾ ਉਠਾਉਣਾ ਪਵੇ। ਜਾਣਕਾਰੀ ਦਿੰਦਿਆਂ ਸੰਸਥਾ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਮਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਯੂ.ਜੀ.ਸੀ.  ਦੀਆਂ ਹਦਾਇਤਾਂ ਅਨੁਸਾਰ ਵਿਦਿਆਰਥੀਆਂ ਦੀ ਪੜਾਈ ਦੇ ਹੋ ਰਹੇ ਨੁਕਸਾਨ ਨੂੰ ਦੇਖਦੇ ਹੋਏ ਪੰਜਾਬੀ ਯੂਨੀਰਵਸਿਟੀ ਪਟਿਆਲਾ ਅਤੇ  ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਿਯਮਾਂ ਤਹਿਤ ਇਲਾਕੇ ਦੀ ਸਿਰਮੌਰ ਸੰਸਥਾ  “ਦ ਅੈਨਲਾਈਟੈਂਡ  ਗਰੁੱਪ ਆਫ ਕਾਲਜ ਝੁਨੀਰ (ਮਾਨਸਾ) ਵੱਲੋਂ ਵਿਦਿਆਰਥੀਆਂ ਨੂੰ ਆਨਲਾਇਨ ਸਟੱਡੀ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਜਿਸ ਦੇ ਤਹਿਤ ਵਿਦਿਆਰਥੀ ਆਪਣੇ ਘਰਾਂ  ਵਿੱਚ ਬੈਠ ਕੇ ਆਪਣੇ ਪਾਠਕ੍ਰਮ ਨੂੰ ਕਾਲਜ ਵੱਲੋਂ ਤਿਆਰ ਕੀਤੇ ਗਏ ਆਨਲਾਇਨ ਵੈੱਬ ਪੋਰਟਲ ਦੁਆਰਾ ਸਬੰਧਿਤ ਅਧਿਆਪਕ ਵੱਲੋਂ ਪਾਠਕ੍ਰਮ ਨੂੰ ਬਹੁਤ ਵਧੀਆਂ  ਤਰੀਕੇ ਨਾਲ ਵਿਦਿਆਰਥੀਆਂ  ਦੇ ਸਨਮੁੱਖ ਕੀਤਾ ਜਾ ਰਿਹਾ ਹੈ। ਆਧਿਆਪਕ ਵਿਦਿਆਰਥੀਆਂ  ਨੂੰ ਨਵੀਂ ਤਕਨੀਕ ਅਤੇ ਆਪਸੀ ਤਾਲਮੇਲ ਨਾਲ ਅਸੈੱਸਮੈਂਟ, ਵੀਡੀਓ ਲੈਕਚਰ, ਯੂ-ਟਿਊਬ, ਜ਼ੂਮ ਅੈਪ ਅਤੇ ਵਟਸਅੈਪ ਦੁਆਰਾ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਜਿਸ ਨਾਲ ਪੜ੍ਹਾਈ ਨੂੰ ਲੈ ਕੇ ਵਿਦਿਆਰਥੀਆਂ ਵਿਚ ਇੱਕ ਵੱਖਰਾ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਕਾਲਜ ਮੇਨੈਜ਼ਮੈਟ ਅਤੇ ਪ੍ਰਿੰਸੀਪਲ ਵੱਲੋਂ ਸਮੂਹ ਵਿਦਿਆਰਥੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਘਰਾਂ  ਚ ਸਰੁੱਖਿਅਤ ਰਹਿਕੇ ਸੰਸਥਾ ਵੱਲੋਂ ਸੁਰੂ ਕੀਤੀਆਂ  ਗਈਆਂ  ਆਨਲਾਇਨ ਕਲਾਸਾਂ  ਦਾ ਵੱਧ ਤੋਂ ਵੱਧ ਲਾਭ ਲੈਣ।

NO COMMENTS