ਅੇੈਨਲਾਈਟੈਡ ਗਰੁੱਪ ਆਫ ਕਾਲਜ ਚ 7ਵੀੰਆਂ ਨੈਸ਼ਨਲ ਯੂਥ ਰੂਰਲ ਗੇਮਜ਼ ਸੁਰੂ

0
17

ਸਰਦੂਲਗੜ੍ਹ31, ਜਨਵਰੀ (ਸਾਰਾ ਯਹਾ /ਬਲਜੀਤ ਪਾਲ):ਦਾ ਅੇੈਨਲਾਈਟੈਡ ਗਰੁੱਪ ਆਫ ਕਾਲਜ ਝੁਨੀਰ ਵਿਖੇ ਯੂਥ ਰੂਰਲ ਗੇਮਜ਼ ਐਂਡ ਸਪੋਰਟਸ ਫੈਡਰੇਸ਼ਨ ਆਫ ਇੰਡੀਆ ਵੱਲੋਂ ਦੋ ਰੋਜ਼ਾ ਸੱਤਵੀਆਂ ਯੂਥ ਰੂਰਲ ਨੈਸ਼ਨਲ ਗੇਮਜ਼ ਕਰਵਾਈਆਂ ਜਾ ਰਹੀਆਂ ਹਨ। ਕਾਲਜ ਦੇ ਚੇਅਰਮੈਨ ਗੁਰਦੀਪ ਗੁਰਪ੍ਰੀਤ ਸਿੰਘ ਮਾਨ ਨੇ ਦੱਸਿਆ ਕਿ ਇਨ੍ਹਾਂ ਗੇਮਾਂ ਵਿਚ ਪੰਜ ਰਾਜ ਜੰਮੂ ਐਂਡ ਕਸ਼ਮੀਰ ਹਰਿਆਣਾ ਪੰਜਾਬ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਚਾਰ ਸੌ ਤੋਂ ਜ਼ਿਆਦਾ ਖਿਡਾਰੀ ਭਾਗ ਲੈ ਰਹੇ ਹਨ ਇਨ੍ਹਾਂ ਖੇਡਾਂ ਦਾ ਉਦਘਾਟਨ ਇੰਸਪੈਕਟਰ ਗੁਰਦੀਪ ਸਿੰਘ ਥਾਣਾ ਮੁਖੀ ਝੁਨੀਰ ਨੇ ਵੱਲੋਂ ਕੀਤਾ ਗਿਆ। ਪ੍ਰੋਗਰਾਮ ਦੇ ਮੁੱਖ ਮਹਿਮਾਨ ਅਮਨਗੁਰਵੀਰ ਸਿੰਘ ਲਾਡੀ ਸਰਪੰਚ ਝੁਨੀਰ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਬੋਲਦਿਆਂ ਇੰਸਪੈਕਟਰ ਗੁਰਦੀਪ ਸਿੰਘ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਖੇਡਾਂ ਸਮੇਂ ਖੇਡ ਦੀ ਭਾਵਨਾ ਨੂੰ ਬਣਾਈ ਰੱਖਣ ਅਤੇ ਅਤੇ ਵਧੀਆ ਕਾਰਗੁਜ਼ਾਰੀ ਵਿਖਾਉਣ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਖੇਡਾਂ ਸਾਡੇ ਜੀਵਨ ਵਿਚ ਬਹੁਤ ਮਹੱਤਵਪੂਰਨ ਥਾਂ ਰੱਖਦੀਆਂ ਹਨ । ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਅਤੇ ਨੌਜਵਾਨਾਂ ਲਈ ਖੇਡਾਂ ਰੁਜ਼ਗਾਰ ਦਾ ਸਾਧਨ ਬਣ ਰਹੀਆਂ ਹਨ ਅੱਜ ਵੱਖ ਵੱਖ ਵਿਭਾਗਾਂ ਵਿੱਚ ਖਿਡਾਰੀਆਂ ਲਈ ਵਿਸ਼ੇਸ਼ ਕੋਟੇ ਰੱਖੇ ਗਏ ਹਨ ਜਿੱਥੇ ਉਹ ਆਪਣੇ ਲਈ ਰੁਜ਼ਗਾਰ ਦੇ ਮੌਕੇ ਪ੍ਰਾਪਤ ਕਰ ਸਕਦੇ ਹਨ। ਇਸ ਖੇਡ ਮੇਲੇ ਦੌਰਾਨ ਕਾਲਜ ਦੀ ਮੈਨੇਜਮੈਂਟ ਕਮੇਟੀ ਦੇ ਮੈਬਰਾਂ ਗੁਰਦੀਪ ਸਿੰਘ, ਬੇਅੰਤ ਸਿੰਘ ਧਾਲੀਵਾਲ, ਗੁਰਪਾਲ ਸਿੰਘ ਚਹਿਲ ਆਦਿ ਨੇ ਪ੍ਰਬੰਧਾਂ ਦਾ ਨਿਰੀਖਣ ਕਰਦਿਆਂ ਖੁਸ਼ੀ ਪ੍ਰਗਟ ਕੀਤੀ ਅਤੇ ਸਾਰੇ ਸੁਚੱਜੇ ਪ੍ਰਬੰਧਾਂ ਲਈ ਫਿਜ਼ੀਕਲ ਕਾਲਜ ਦੇ ਸਮੂਹ ਸਟਾਫ ਨੂੰ ਵਧਾਈ ਦਿੱਤੀ ਇਸ ਖੇਡ ਮੇਲੇ ਦੇ ਆਯੋਜਨ ਕਮੇਟੀ ਨਾਲ ਜੁੜੇ ਦੀਦਾਰ ਸਿੰਘ, ਗੁਰਪਿਆਰ ਸਿੰਘ, ਅੰਮ੍ਰਿਤਪਾਲ ਸਿੰਘ, ਸੱਤਪਾਲ ਸਿੰਘ, ਰਾਜਵਿੰਦਰ ਸਿੰਘ, ਗੁਰਚਰਨ ਸਿੰਘ, ਬਿੰਦਰ ਸਿੰਘ ਇਸ ਖੇਡ ਮੇਲੇ ਦੇ ਆਯੋਜਨ ਲਈ ਸਾਰੇ ਕਾਰਜ ਪ੍ਰਬੰਧਾਂ ਨੂੰ ਦਰੁਸਤ ਰੱਖਣ ਹਿੱਤ ਭਰਵੀਂ ਮਿਹਨਤ ਕਰ ਰਹੇ।

NO COMMENTS