ਅਸੀਂ ਬੋਲਦੇ ਕਿਉਂ ਨਹੀਂ ?….. ਕਦੋਂ ਖ਼ਤਮ ਹੋਵੇਗਾ ਮੌਤ ਦਾ ਤਾਂਡਵ/ ਗੁਰਪ੍ਰੀਤ ਧਾਲੀਵਾਲ 

0
31

15 ਦਸੰਬਰ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਪੰਜਾਬ ਦੀ ਜਵਾਨੀ ਕਿੱਧਰ ਨੂੰ ਜਾ ਰਹੀ ਹੈ….. ਕਿਸੇ ਪਾਸੇ ਵੀ ਕੋਈ ਵੀ ਇਨਸਾਨ ਸੁਰੱਖਿਅਤ ਨਹੀਂ ਹੈ। ਕੋਈ ਧੀ ਭੈਣ ਸੁਰੱਖਿਅਤ ਨਹੀਂ, 6 ਵਜੇ ਤੋਂ ਬਾਅਦ ਕੱਲਾ ਬੰਦਾ ਜਾਂ ਕੋਈ ਔਰਤ ਘਰੋਂ ਬਾਹਰ ਨਹੀਂ ਨਿਕਲ ਸਕਦੀ, ਕਿਉਂਕਿ ਅੱਜ ਸਾਨੂੰ ਆਪਣਿਆਂ ਤੋਂ ਹੀ ਖਤਰਾ ਹੈ। 

ਕੀ ਹੋ ਗਿਆ ਮੇਰੇ ਰੰਗਲੇ ਪੰਜਾਬ ਨੂੰ?…… ਹਰ ਕੋਈ ਮਤਲਬੀ ਬਣ ਕੇ ਰਹਿ ਗਿਆ ਹੈ। ਮਤਲਬ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। 

ਕੀ ਆਪਾਂ ਕਦੇ ਇਹ ਸੋਚਿਆ ਕਿ ਇਸਦੇ ਜ਼ਿੰਮੇਵਾਰ ਕੌਣ ਹਨ? 

ਅੱਜ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਤੇ ਛੇਵਾਂ ਦਰਿਆ ਨਸ਼ਿਆਂ ਦਾ ਚੱਲ ਰਿਹਾ ਹੈ, ਕਦੀ ਸੋਚਿਆ ਕਿ ਇਸਦੇ ਜ਼ਿੰਮੇਵਾਰ ਕੌਣ ਹਨ? 

ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਆਈਆਂ ਕਿਸੇ ਨੇ ਵੀ ਪੰਜਾਬ ਦੇ ਨੌਜਵਾਨੀ ਨੂੰ ਖ਼ਤਮ ਕਰਨ ਵਾਲੇ ਮੁੱਖ ਮੁੱਦੇ ਵੱਲ ਧਿਆਨ ਨਹੀਂ ਦਿੱਤਾ, ਕਿਉਂਕਿ ਬਾਹਰਲੇ ਦੇਸ਼ਾਂ ਵਿੱਚ ਭੇਜਣ ਲਈ ਹਰ ਗਲੀ ਮੁਹੱਲੇ ਵਿੱਚ ਆਈਲੈਟਸ ਸੈਂਟਰ ਅਤੇ ਨਸ਼ਿਆਂ ਦੇ ਵਪਾਰੀਆਂ ਤੋਂ ਸਰਕਾਰਾਂ ਨੂੰ ਕਮਾਈ ਹੁੰਦੀ ਹੈ। 

ਵਿਕਾਸ ਦੇ ਨਾਮ ਅਤੇ ਨਸ਼ਿਆਂ ਦੇ ਮੁੱਦੇ ਬਣਾ ਕੇ ਪੰਜਾਬ ਦੇ ਲੋਕਾਂ ਨੂੰ ਮੂਰਖ਼ ਬਣਾ ਕੇ ਸਰਕਾਰਾਂ ਬਣਾ ਲੈਂਦੇ ਹਨ, ਪਰ ਇਨ੍ਹਾਂ ਮੁੱਖ ਮੁੱਦਿਆਂ ਤੇ ਧਿਆਨ ਕੋਈ ਨਹੀਂ ਦਿੰਦਾ।

ਪੰਜਾਬ ਵਾਸੀਆਂ ਨੂੰ ਨਵੀਂ ਬਣੀ ਆਮ ਆਦਮੀ ਪਾਰਟੀ ਤੋਂ ਕੁੱਝ ਉਮੀਦਾਂ ਸਨ, ਕਿ ਸ਼ਾਇਦ ਆਮ ਆਦਮੀ ਪਾਰਟੀ ਦੇ ਆਉਣ ਨਾਲ ਨੌਜਵਾਨ ਪੀੜ੍ਹੀ ਨੂੰ ਬਚਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾਉਣਗੇ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਾਅਦਾ ਵੀ ਕੀਤਾ ਸੀ , ਕਿ ਸਾਡੀ ਸਰਕਾਰ ਆਉਣ ਤੇ ਨਸ਼ੇ ਕੁੱਝ ਹਫ਼ਤਿਆਂ ਵਿੱਚ ਖ਼ਤਮ ਕਰ ਦੇਵਾਂਗੇ, ਪਰ ਹੋਇਆ ਇਸਦੇ ਉਲਟ ਨਸ਼ੇ ਘਟਣ ਦੀ ਬਜਾਏ ਵੱਧਦੇ ਜਾ ਰਹੇ ਹਨ। 

NO COMMENTS