*ਅਸ਼ੋਕ ਵਾਟਿਕਾ *ਚ ਹਨੂੰਮਾਨ ਜੀ ਨੇ ਮਾਤਾ ਸੀਤਾ ਤੱਕ ਪਹੁੰਚਾਇਆ ਸ਼੍ਰੀ ਰਾਮ ਚੰਦਰ ਜੀ ਦਾ ਸੰਦੇਸ਼*

0
57

ਲੰਕਾ ਦਹਿਨ ਦੌਰਾਨ ਬਜਰੰਗ ਬਲੀ ਜੀ ਦੇ ਜੈਕਾਰਿਆਂ ਨਾਲ ਗੁੰਜਿਆ ਪੰਡਾਲ

ਠੇਕੇਦਾਰ ਚਿਮਨ ਲਾਲ ਨੇ ਕੀਤਾ 10ਵੀਂ ਨਾਈਟ ਦਾ ਉਦਘਾਟਨ

ਮਾਨਸਾ, 11 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ)
ਸਥਾਨਕ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਮਾਨਸਾ ਦੀ ਸੁਨਿਹਰੀ ਸਟੇਜ ਵੱਲੋਂ ਸ਼੍ਰੀ ਰਾਮ ਲੀਲਾ ਜੀ ਦੀ ਦਸਵੀਂ ਨਾਇਟ ਦਾ ਉਦਘਾਟਨ ਠੇਕੇਦਾਰ ਚਿਮਨ ਲਾਲ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ।ਕਲੱਬ ਦੇ ਚੇਅਰਮੈਨ ਅਸ਼ੋਕ ਗਰਗ ਅਤੇ ਪ੍ਰਧਾਨ ਪ੍ਰਵੀਨ ਗੋਇਲ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਮਾਨਸਾ ਦੀ ਸੁਨਿਹਰੀ ਸਟੇਜ਼ ਤੋਂ ਸ਼੍ਰੀ ਰਾਮ ਲੀਲਾ ਜੀ ਦਾ ਮੰਚਨ ਕੀਤਾ ਜਾ ਰਿਹਾ ਹੈ, ਤਾਂ ਜੋ ਨਵੀਂ ਪੀੜ੍ਹੀ ਪ੍ਰਭੂ ਸ਼੍ਰੀ ਰਾਮ ਜੀ ਦੀਆਂ ਸਿੱਖਿਆਵਾਂ ਤੋਂ ਸਿੱਖਿਆ ਗ੍ਰਹਿਣ ਕਰਕੇ ਨੇਕ ਕਾਰਜਾਂ ਵਿੱਚ ਆਪਣਾ ਸਹਿਯੋਗ ਦੇ ਸਕੇ।


ਇਸ ਮੌਕੇ ਸੀਨੀਅਰ ਵਾਇਸ ਪ੍ਰਧਾਨ ਸ਼੍ਰੀ ਸੁਰਿੰਦਰ ਨੰਗਲਿਆ, ਕੈਸ਼ੀਅਰ ਸੁਸ਼ੀਲ ਕੁਮਾਰ ਵਿੱਕੀ, ਸਟੇਜ—ਕਮ—ਪੈ੍ਰਸ ਸਕੱਤਰ ਬਲਜੀਤ ਸ਼ਰਮਾ, ਸਟੇਜ ਸਕੱਤਰ ਅਰੁਣ ਅਰੋੜਾ, ਬਨਵਾਰੀ ਲਾਲ ਬਜਾਜ, ਰਾਜ ਕੁਮਾਰ ਰਾਜੀ, ਵਾਈਸ ਪ੍ਰਧਾਨ ਐਕਟਰ ਬਾਡੀ ਰਾਜੇਸ਼ ਪੂੜਾ, ਰਮੇਸ਼ ਵਰਮਾ, ਵਿਨੋਦ ਪਠਾਨ, ਸੇਵਕ ਸੰਦਰ, ਤਰਸੇਮ ਹੋਂਡਾ, ਸੰਦੀਸ਼, ਦੀਪਕ ਦੀਪੂ, ਸਮਰ, ਗੋਰਾ ਸ਼ਰਮਾ, ਰਾਜੀਵ ਕਾਲਾ, ਪੁਨੀਤ ਸ਼ਰਮਾ ਗੋਗੀ, ਨਵਜੋਤ ਬੱਬੀ, ਵਿਸ਼ਾਲ ਵਿੱਕੀ, ਮੋਹਨ ਸੋਨੀ, ਅਮਨ ਸਿੱਧੂ, ਦਰਸ਼ਨ ਕੁਮਾਰ, ਗੋਰਵ ਬਜਾਜ, ਯੋਗਸ਼ ਕੁਮਾਰ, ਰਾਜੂ ਬਾਵਾ, ਇੰਦਰਜੀਤ, ਅਸ਼ੋਕ ਕੁਮਾਰ ਟੀਟਾ, ਕੇਵਲ ਅਜਨਬੀ, ਮਨਜੀਤ ਬੱਬੀ, ਜਗਨਨਾਥ ਕੋਕਲਾ, ਬੀਬਾ ਬਜਾਜ, ਜਸ਼ਨ, ਦੀਪਕ, ਸੰਜੂ, ਮਨੋਜ ਕੁਮਾਰ, ਪਵਨ ਮੌਜੂਦ ਸਨ।


ਐਕਟਰ ਬਾਡੀ ਦੇ ਪ੍ਰਧਾਨ ਵਰੁਣ ਕੁਮਾਰ ਬੀਨੂੰ ਨੇ ਦੱਸਿਆ ਕਿ ਅੱਜ ਦੀ ਨਾਇਟ ਦਾ ਸ਼ੁਭ ਆਰੰਭ ਸ਼੍ਰੀ ਰਾਮ ਲਕਸ਼ਮਣ ਅਤੇ ਹਨੂੰਮਾਨ ਜੀ ਦੀ ਆਰਤੀ ਕਰਕੇ ਕੀਤਾ ਗਿਆ।ਨਾਇਟ ਵਿੱਚ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਪ੍ਰਭੂ ਸ਼੍ਰੀ ਰਾਮ ਜੀ ਦੇ ਆਦੇਸ਼ ਪ੍ਰਾਪਤ ਕਰਕੇ ਹਨੂੰਮਾਨ ਜੀ ਲੰਕਾ ਪਹੁੰਚਦੇ ਹਨ, ਉਥੇ ਮਾਤਾ ਸੀਤਾ ਅਤੇ ਰਾਵਣ ਵਿਚਕਾਰ ਹੋਏ ਸ਼ਬਦਾਂ ਦੇ ਯੁੱਧ ਨੂੰ ਸੁਣਦੇ ਹਨ, ਮਾਤਾ ਸੀਤਾ ਰਾਵਣ ਵੱਲੋਂ ਕੀਤੇ ਜਾ ਰਹੇ ਮਾਨਸਿਕ ਉਤਪੀੜਨ ਤੋਂ ਤੰਗ ਹੋ ਕੇ ਪ੍ਰਭੂ ਸ਼੍ਰੀ ਰਾਮ ਜੀ ਨੂੰ ਯਾਦ ਕਰਦੇ ਹਨ ਅਤੇ ਹਨੂੰਮਾਨ ਜੀ ਮਾਤਾ ਸੀਤਾ ਜੀ ਨੂੰ ਰਾਮ ਚੰਦਰ ਜੀ ਦਾ ਸੰਦੇਸ਼ ਪੰਹੁਚਾਉਂਦੇ ਹਨ, ਹਨੂੰਮਾਨ ਜੀ ਕਿਸ ਤਰ੍ਹਾਂ ਅਸ਼ੋਕ ਵਾਟਿਕਾ ਉਜਾੜਦੇ ਹਨ ਅਤੇ ਰਾਵਣ ਦੇ ਬਲਸ਼ਾਲੀ ਪੁੱਤਰ ਅਕਸ਼ੇ ਕੁਮਾਰ ਦਾ ਬਧ ਕਰ ਦਿੰਦੇ ਹਨ, ਰਾਵਣ ਵੱਲੋਂ ਹਨੂੰਮਾਨ ਜੀ ਦੀ ਲੰਗੂਣ ਨੂੰ ਅੱਗ ਲਗਾਈ ਜਾਂਦੀ ਹੈ ਅਤੇ ਬਜਰੰਗ ਬਲੀ ਜੀ ਸਾਰੀ ਲੰਕਾ ਨੂੰ ਅੱਗ ਦੇ ਹਵਾਲੇ ਕਰ ਦਿੰਦੇ ਹਨ।ਇਨ੍ਹਾਂ ਸਾਰੇ ਹੀ ਦ੍ਰਿਸ਼ਾਂ ਨੂੰ ਦਰਸ਼ਕਾਂ ਵੱਲੋਂ ਖੂਬ ਸਰਾਹਿਆ ਗਿਆ ਅਤੇ ਇਸ ਮੌਕੇ ਬਜਰੰਗ ਬਲੀ ਜੀ ਦੇ ਜੈਕਾਰਿਆਂ ਨਾਲ ਪੂਰਾ ਪੰਡਾਲ ਗੂੰਜ ਉਠਿਆਂ।


10ਵੀਂ ਨਾਈਟ ਦੌਰਾਨ ਅਸ਼ੋਕ ਵਾਟਿਕਾ ਵਿਖੇ ਦਿਖਾਏ ਮਾਲੀ—ਮਾਲਣ ਦੇ ਦ੍ਰਿਸ਼ ਨੇ ਵੀ ਦਰਸ਼ਕਾਂ ਦਾ ਧਿਆਨ ਆਕਰਸਿ਼ਤ ਕੀਤਾ।ਸ਼੍ਰੀ ਰਾਮ ਜੀ ਦੀ ਭੂਮਿਕਾ ਵਿਚ ਵਿਪਨ ਅਰੋੜਾ, ਮਾਤਾ ਸੀਤਾ ਡਾ. ਵਿਕਾਸ ਸ਼ਰਮਾ, ਲਕਸ਼ਮਣ ਜੀ ਸੋਨੂੰ ਰੱਲਾ, ਹਨੂੰਮਾਨ ਜੀ ਆਰੀਅਨ ਸ਼ਰਮਾ, ਰਾਵਣ ਮੁਕੇਸ਼ ਬਾਂਸਲ, ਮੇਘਨਾਥ ਰਮੇਸ਼ ਬੱਚੀ, ਭਵਿਕਸ਼ਨ ਮਨੋਜ ਅਰੋੜਾ, ਮਾਲੀ ਡਾਇਰੈਕਟਰ ਪਰਵੀਨ ਟੋਨੀ ਸ਼ਰਮਾ, ਮਾਲਣ ਰਿਹਾਨ, ਚੇਤਨ, ਅਨੀਸ਼ ਕੁਮਾਰ, ਜੀਵਨ ਜੁਗਨੀ, ਗਗਨਦੀਪ ਵਿੱਕੀ, ਨਰੇਸ਼ ਬਾਂਸਲ, ਮੇਹੁਲ ਸ਼ਰਮਾ, ਵਿਨਾਇਕ ਸ਼ਰਮਾ, ਧਰੁਵ ਰੱਲਾ ਅਤੇ ਸਾਹਿਲ ਨੇ ਆਪਣੇ—ਆਪਣੇ ਕਿਰਦਾਰਾਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਇਆ।

NO COMMENTS