*ਅਸ਼ਵਨੀ ਜਿੰਦਲ ਨੂੰ ਵਿੱਤ ਮੰਤਰੀ ਨੇ ਕੀਤਾ ਸਨਮਾਨਿਤ*

0
846

 (ਸਾਰਾ ਯਹਾਂ/ਮੁੱਖ ਸੰਪਾਦਕ ):

ਮਾਨਸਾ ਸ਼ਹਿਰ ਦੇ ਜੰਮਪਲ ਡਿਪਟੀ ਕੰਟਰੋਲਰ ਫਾਈਨਾਂਸ ਐਂਡ ਅਕਾਊਂਟਸ ਅਸ਼ਵਨੀ ਜਿੰਦਲ ਨੂੰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਪ੍ਰੰਸ਼ਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਉਹਨਾਂ ਨੂੰ ਇਹ ਪ੍ਰੰਸ਼ਸਾ ਪੱਤਰ ਵਿੱਤ ਵਿਭਾਗ ਵਲੋਂ ਵਿਭਾਗਾਂ ਦੇ ਆਡਿਟ ਦੇ ਮਿਲੇ ਕੰਮ ਨੂੰ ਸੁੱਚਜੇ ਢੰਗ ਅਤੇ ਇਮਾਨਦਾਰੀ ਨਾਲ ਮੁਕੰਮਲ ਕਰਨ ਲਈ ਦਿੱਤਾ ਗਿਆ ਹੈ।

ਇਥੇ ਇਹ ਦੱਸਣਾ ਜ਼ਰੂਰੀ ਬਣਦਾ ਹੈ ਕਿ ਅਸ਼ਵਨੀ ਜਿੰਦਲ ਇੱਕ ਇਮਾਨਦਾਰ ਅਫਸਰ ਵਜੋਂ ਜਾਣੇ ਜਾਂਦੇ ਹਨ ਅਤੇ ਉਹਨਾਂ ਦੀ ਕੁੱਝ ਮਹੀਨੇ ਪਹਿਲਾਂ ਹੀ ਬਤੌਰ ਡਿਪਟੀ ਕੰਟਰੋਲਰ ਫਾਈਨਾਂਸ ਐਂਡ ਅਕਾਊਂਟਸ ਤਰੱਕੀ ਹੋ ਕੇ ਬਠਿੰਡਾ ਤਾਇਨਾਤੀ ਕੀਤੀ ਗਈ ਹੈ ਪਹਿਲਾਂ ਉਹ ਫੂਡ ਸਪਲਾਈ ਵਿਭਾਗ ਚ ਬਤੌਰ ਏ.ਸੀ.ਐਫ.ਏ. ਮਾਨਸਾ ਵਿਖੇ ਸੇਵਾਵਾਂ ਨਿਭਾ ਰਹੇ ਸਨ। ਮਾਨਸਾ ਤਾਇਨਾਤੀ ਸਮੇਂ ਉਹ ਵਿਭਾਗ ਦੀ ਡਿਊਟੀ ਦੇ ਨਾਲ ਨਾਲ ਗਊਸ਼ਾਲਾ ਖੋਖਰ ਕਲਾਂ ਵਿਖੇ ਵੀ ਸ਼ਾਨਦਾਰ ਸੇਵਾਵਾਂ ਦੇ ਰਹੇ ਸਨ ਅਤੇ ਇਸ ਤੋਂ ਬਿਨਾਂ ਉਹ ਮਾਨਸਾ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨਾਲ ਮਿਲ ਕੇ ਸਮਾਜਸੇਵੀ ਕੰਮਾਂ ਵਿੱਚ ਵੀ ਯੋਗਦਾਨ ਦਿੰਦੇ ਹਨ।

NO COMMENTS