-ਅਸਲਾ ਲਾਇਸੰਸ ਧਾਰਕ ਵਿਅਕਤੀਆਂ ਦਾ ਡਾਟਾ ਆਨ-ਲਾਇਨ ਰਜਿਸਟਰੇਸ਼ਨ ਲਈ 29 ਜੂਨ ਤੱਕ ਵਾਧਾ

0
57

ਮਾਨਸਾ, 24 ਜੂਨ  (ਸਾਰਾ ਯਹਾ/ਬਲਜੀਤ ਸ਼ਰਮਾ)  : ਭਾਰਤ ਸਰਕਾਰ, ਗ੍ਰਹਿ ਵਿਭਾਗ ਨਵੀਂ ਦਿੱਲੀ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਐਨ.ਡੀ.ਏ.ਐਲ. ਸਾਫਟਵੇਅਰ ਵਿਚ ਅਸਲਾ ਲਾਇਸੰਸ ਧਾਰਕ ਵਿਅਕਤੀਆਂ ਦਾ ਡਾਟਾ ਆਨਲਾਇਨ ਰਜਿਸਟਰ ਕਰਨ ਲਈ ਰਜਿਸਟਰੇਸ਼ਨ ਦੀ ਮਿਤੀ ਵਿਚ 29 ਜੂਨ 2020 ਤੱਕ ਵਾਧਾ ਕੀਤਾ ਗਿਆ ਹੈ। ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਕੋਵਿਡ-19 ਦੀ ਮਹਾਂਮਾਰੀ ਕਾਰਨ ਅਤੇ ਭਾਰਤ ਸਰਕਾਰ ਵੱਲੋਂ ਲਾਕਡਾਉੂਨ ਹੋਣ ਕਰਕੇ ਕਿਸੇ ਵੀ ਅਸਲਾ ਧਾਰਕ ਵੱਲੋਂ ਅਸਲਾ ਲਾਇਸੰਸ ਤੇ ਯੂ.ਐਨ.ਆਈ. ਨੰਬਰ ਅਤੇ ਤੀਸਰੇ ਹਥਿਆਰ ਨੂੰ ਡਲੀਟ ਕਰਵਾਉਣ ਸਬੰਧੀ ਇਸ ਦਫ਼ਤਰ ਨਾਲ ਤਾਲਮੇਲ ਨਹੀਂ ਕੀਤਾ ਗਿਆ। ਇਸ ਲਈ ਸਮੂਹ ਅਸਲਾ ਧਾਰਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿੰਨ੍ਹਾਂ ਦਾ ਡਾਟਾ ਆਨਲਾਇਨ ਨਹੀਂ ਹੋਇਆ ਅਤੇ ਉਨ੍ਹਾਂ ਦੇ ਅਸਲਾ ਲਾਇਸੰਸ ਤੇ ਯੂ.ਐਨ.ਆਈ. ਨਹੀਂ ਲੱਗਾ ਤਾਂ ਉਹ ਆਪਣੇ ਅਸਲਾ ਲਾਇਸੰਸਾਂ ਤੇ ਯੂ.ਐਨ.ਆਈ. ਦਰਜ ਕਰਵਾਉਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਡੀ.ਸੀ. ਦਫ਼ਤਰ ਮਾਨਸਾ ਦੇ ਕਮਰਾ ਨੰਬਰ 28 ਅਸਲਾ ਲਾਇਸੰਸ ਸ਼ਾਖਾ ਵਿਖੇ ਤੁਰੰਤ ਸੰਪਰਕ ਕਰਨ ਅਤੇ ਜਿੰਨ੍ਹਾਂ ਲਾਇਸੰਸੀਆਂ ਦੇ ਹਥਿਆਰ ਤੇ ਤਿੰਨ ਹਥਿਆਰ ਦਰਜ ਹਨ ਉਹ ਉਨ੍ਹਾਂ ਵਿਚੋਂ ਇਕ ਹਥਿਆਰ ਡਲੀਟ ਕਰਵਾਉਣ ਲਈ ਸੇਵਾ ਕੇਂਦਰ ਰਾਹੀਂ 13 ਦਸੰਬਰ 2020 ਤੋਂ ਪਹਿਲਾਂ ਐਨ.ਓ.ਸੀ. ਅਪਲਾਈ ਕਰਕੇ ਤੀਸਰਾ ਹਥਿਆਰ ਡਲੀਟ ਕਰਵਾਉਣ ਲਈ ਸੇਵਾ ਕੇਂਦਰ ਨਾਲ ਤਾਲਮੇਲ ਕਰਨਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਲਾਇਸੰਸੀ ਮਿਥੇ ਸਮੇਂ ਅੰਦਰ ਯੂ.ਐਨ.ਆਈ. ਨੰਬਰ ਦਰਜ ਨਹੀਂ ਕਰਵਾਉਂਦਾ ਤਾਂ ਉਸ ਦਾ ਅਸਲਾ ਲਾਇਸੰਸ ਰੱਦ ਸਮਝਿਆ ਜਾਵੇਗਾ ਅਤੇ ਇਸ ਤੋਂ ਇਲਾਵਾ ਜੇਕਰ ਕੋਈ ਲਾਇਸੰਸੀ 13 ਦਸੰਬਰ 2020 ਤੋਂ ਪਹਿਲਾਂ ਪਹਿਲਾਂ ਆਪਣੇ ਅਸਲਾ ਲਾਇਸੰਸ ਤੋਂ ਤੀਸਰਾ ਹਥਿਆਰ ਡਲੀਟ ਨਹੀਂ ਕਰਵਾਏਗਾ ਤਾਂ ਉਸਦੇ ਅਸਲਾ ਲਾਇਸੰਸ ਤੇ ਦਰਜ ਹਥਿਆਰ ਨੂੰ ਜਬਤ ਸਰਕਾਰ ਕਰਨ ਸਬੰਧੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

NO COMMENTS