-ਅਸਲਾ ਐਕਟ ਤਹਿਤ 1 ਵਿਅਕਤੀ ਗ੍ਰਿਫਤਾਰ ; 1 ਰਿਵਾਲਵਰ ਦੇਸੀ 32 ਬੋਰ ਬਰਾਮਦ

0
132

ਮਾਨਸਾ, 12 ਅਪ੍ਰੈਲ(ਸਾਰਾ ਯਹਾ, ਬਲਜੀਤ ਸ਼ਰਮਾ) : ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਸੀ.ਆਈ.ਏ. ਸਟਾਫ ਮਾਨਸਾ ਦੀ ਪੁਲਿਸ ਪਾਰਟੀ ਸ਼ੱਕੀ ਵਿਅਕਤੀਆਂ ਦੇ ਸਬੰਧੀ ਵਿੱਚ ਬਾਹੱਦ ਪਿੰਡ ਬੱਪੀਆਣਾ ਵਿਖੇ ਗਸ਼ਤ-ਵਾ-ਚੈਕਿੰਗ ਲਈ ਤਾਇਨਾਤ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਸ਼ੱਕ ਦੀ ਅਧਾਰ ‘ਤੇ ਪਰਮਜੀਤ ਸਿੰਘ ਉਰਫ ਪਰਮਾ ਪੁੱਤਰ ਬਿੱਕਰ ਸਿੰਘ ਵਾਸੀ ਬੱਪੀਆਣਾ ਨੂੰ ਰੋਕ ਕੇ ਤਲਾਸ਼ੀ ਕਰਨ ‘ਤੇ ਉਸ ਪਾਸੋਂ ਇੱਕ ਰਿਵਾਲਵਰ ਦੇਸੀ 32 ਬੋਰ ਬਰਾਮਦ ਹੋਣ ‘ਤੇ ਉਸਨੂੰ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀ ਵਿਰੁੱਧ ਅਸਲਾ ਐਕਟ ਦੀ ਧਾਰਾ 25/54/59  ਤਹਿਤ ਥਾਣਾ ਭੀਖੀ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।ਐਸ.ਐਸ.ਪੀ. ਡਾ. ਭਾਰਗਵ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਫੜੇ ਗਏ ਵਿਅਕਤੀ ਨੇ ਦੱਸਿਆ ਕਿ ਕਰੀਬ ਦੋ ਜਾਂ ਢਾਈ ਮਹੀਨੇ ਪਹਿਲਾਂ ਉਸਨੇ ਇਹ ਰਿਵਾਲਵਰ 26,000/- ਰੁਪਏ ਦਾ ਮੁੱਲ ਖਰੀਦ ਕੀਤਾ ਸੀ। ਉਨ੍ਹਾਂ ਦੱਸਿਆ ਕਿ ਪਰਮਜੀਤ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਜਿਸ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਉਸਨੇ ਕਿਸ ਵਿਅਕਤੀ ਤੋਂ ਇਹ ਰਿਵਾਲਵਰ ਖਰੀਦ ਕੀਤਾ ਸੀ ਅਤੇ ਨਾਲ ਹੀ ਕਿਸ ਮਕਸਦ ਲਈ ਨਜਾਇਜ਼ ਅਸਲਾ ਆਪਣੇ ਕੋਲ ਰੱਖਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀ ਦੀ ਪੁੱਛਗਿੱਛ ਉਪਰੰਤ ਅੱਗੇ ਸੁਰਾਗ ਲੱਗਣ ਦੀ ਸੰਭਾਵਨਾ ਹੈ।

NO COMMENTS