*ਅਵਾਰਾ ਪਸ਼ੂ ਤੇ ਸੜਕੀ ਹਾਦਸਿਆਂ ਨੂੰ ਰੋਕਣ ਸਬੰਧੀ ਸਰਕਾਰ ਫੌਰੀ ਕਦਮ ਚੁੱਕੇ।-ਚੋਹਾਨ/ਸਿੰਗਲਾ  ਨੋਜਵਾਨ ਵਿੱਕੀ ਟੇਲਰ ਨੂੰ ਵੱਖ ਵੱਖ ਸ਼ਖ਼ਸੀਅਤਾ ਸਮੇਤ ਰਾਜਸੀ ਆਗੂਆਂ ਨੇ ਸ਼ਰਧਾਂਜਲੀ ਭੇਟ ਕੀਤੀ*

0
78

ਮਾਨਸਾ, 19 ਅਕਤੂਬਰ:-(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਪਿਛਲੀ 6 ਅਕਤੂਬਰ ਦੀ ਰਾਤ ਨੂੰ ਵਿੱਕੀ ਟੇਲਰ (34)ਆਪਣੇ ਛੋਟੇ ਭਰਾ ਸੋਨੂੰ ਨਾਲ ਵਿਆਹ ਤੋਂ ਵਾਪਸੀ ਸਮੇਂ ਅਵਾਰਾ ਪਸ਼ੂਆਂ ਕਾਰਨ ਦਰਦਨਾਕ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ ਤੇ ਇਲਾਜ ਦੌਰਾਨ ਪਟਿਆਲਾ ਵਿਖੇ ਦਮ ਤੋੜ ਗਿਆ ਸੀ। ਉਹਨਾਂ ਦੀ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਸ਼ਾਂਤੀ ਭਵਨ ਵਿਖੇ ਮਿੱਤਰ ਦੋਸਤ, ਰਿਸ਼ਤੇਦਾਰਾਂ ਸਮੇਤ ਸ਼ਹਿਰ ਦੀਆਂ ਧਾਰਮਿਕ ਸਮਾਜਿਕ ਅਤੇ ਰਾਜਨੀਤਕ ਸ਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।

      ਇਸ ਸਮੇਂ ਸੀ ਪੀ ਆਈ ਦੇ ਸੂਬਾ ਕਾਰਜਕਾਰਨੀ ਮੈਂਬਰ ਤੇ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ, ਉਘੇ ਸਮਾਜ ਸੇਵੀ ਡਾਕਟਰ ਜਨਕ ਰਾਜ ਸਿੰਗਲਾ ਨੇ ਭਾਵਕ ਸ਼ਬਦਾਂ ਵਿੱਚ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਅਵਾਰਾ ਪਸ਼ੂਆਂ ਤੇ ਸੜਕੀ ਹਾਦਸਿਆਂ ਕਾਰਨ ਦਿਨੋਦਿਨ ਵਧ ਰਹੀਆਂ ਸਮੱਸਿਆ ਕਰਕੇ ਕੀਮਤੀ ਜਾਨਾਂ ਜਾ ਰਹੀਆਂ ਹਨ। ਜਿਹਨਾਂ ਨੂੰ ਰੋਕਣ ਸਬੰਧੀ ਸਰਕਾਰ ਫੌਰੀ ਕਦਮ ਚੁੱਕੇ ਤਾਂ ਜ਼ੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਕਰਕੇ ਮਨੁੱਖੀ ਕੀਮਤੀ ਜਾਨਾਂ ਨਾ ਜਾਣ।

   ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਤੋਂ ਪਰਿਵਾਰ ਲਈ ਸਰਕਾਰੀ ਨੌਕਰੀ ਤੇ ਯੋਗ ਮੁਆਵਜ਼ੇ ਦੀ ਮੰਗ ਕੀਤੀ।

   ਹਲਕਾ ਵਿਧਾਇਕ ਵਿਜੇ ਸਿੰਗਲਾ, ਗੁਰਪ੍ਰੀਤ ਭੁੱਚਰ ਚੈਅਰਮੈਨ ਮਾਰਕੀਟ ਕਮੇਟੀ, ਜਤਿੰਦਰ ਆਗਰਾ ਸਾਬਕਾ ਵਾਈਸ ਪ੍ਰਧਾਨ ਨਗਰ ਕੌਂਸਲ, ਸਾਬਕਾ ਐਮ ਸੀ ਗੁਰਪ੍ਰੀਤ ਸਿੰਘ ਸਿੱਧੂ, ਭਗਵਾਨ ਸਿੰਘ ਕਾਲਾ ਸਾਬਕਾ ਐਮ ਸੀ, ਕਿਰਨਾ ਰਾਣੀ ਸਾਬਕਾ ਐਮ ਸੀ, ਐਡਵੋਕੇਟ ਅਮਨ ਮਿੱਤਲ, ਕ੍ਰਿਸ਼ਨ ਸਿੰਘ ਐਮ ਸੀ, ਐਡਵੋਕੇਟ ਬਲਵੰਤ ਭਾਟੀਆ,ਸਮਾਜ ਸੇਵੀ ਰਾਮ ਕ੍ਰਿਸ਼ਨ ਚੁੱਘ ਆਦਿ ਆਗੂਆਂ ਨੇ ਸ਼ਰਧਾਂਜਲੀ ਭੇਟ ਕੀਤੀ।

NO COMMENTS