*ਅਵਾਰਾ ਪਸ਼ੂਆਂ ਨੇ ਸ਼ਹਿਰ ਵਾਸੀਆਂ ਦਾ ਕੀਤਾ ਜਿਊਣਾ ਦੁੱਭਰ..!ਸੜਕਾਂ ਤੇ ਸ਼ਰੇਆਮ ਘੁੰਮ ਰਹੀ ਹੈ ਮੌਤ*

0
84

ਬੁਢਲਾਡਾ 23 ਸਤਬਰ (ਸਾਰਾ ਯਹਾਂ/ਅਮਨ ਮਹਿਤਾ): ਸਥਾਨਕ ਸ਼ਹਿਰ ਚ ਹਰਲ ਹਰਲ ਕਰਦੇ ਫਿਰਦੇ ਝੁੰਡਾਂ ਦੇ ਰੂਪ ਵਿੱਚ ਅਵਾਰਾ ਪਸ਼ੂਆਂ ਨੇ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ। ਸਾਰਾ ਦਿਨ ਹਰਲ ਹਰਲ ਕਰਦੇ ਫਿਰਦੇ ਇਨ੍ਹਾਂ ਡੰਗਰਾਂ ਦੇ ਗੋਬਰ ਮੂਤਰ ਕਰਕੇ ਗਲੀਆਂ ਭਰੀਆਂ ਪਈਆਂ ਹਨ ਤੇ ਸੜਾਂਦ ਮਾਰਦੀ ਹੈ। ਲੋਕਾਂ ਦਾ ਗਲੀਆਂ ਚੋਂ ਲੰਘਣਾ ਮੁਸ਼ਕਲ ਹੋਇਆ ਪਿਆ ਹੈ। ਸਵੇਰੇ ਸ਼ਾਮ ਲੋਕਾਂ ਨੂੰ ਸੈਰ ਕਰਨ ਸਮੇਂ ਇਨ੍ਹਾਂ ਤੋਂ ਡਰ ਬਣਿਆ ਰਹਿੰਦਾ ਹੈ। ਇਹ ਪਸ਼ੂ ਰਾਤਾਂ ਨੂੰ ਖੇਤਾਂ ਚ ਜਾ ਕੇ ਜਿੱਥੇ  ਹਰੇ ਚਾਰੇ ਤੇ ਸਬਜ਼ੀਆਂ ਦਾ ਨੁਕਸਾਨ ਕਰਦੇ ਹਨ ਉੱਤੇ ਜੀਰੀ ਦੀ ਫਸਲ ਦਾ ਵੀ ਉਜਾੜਾ ਕਰਦੇ ਹਨ। ਸਭ ਤੋਂ ਵੱਡੀ ਸਮੱਸਿਆ  ਸ਼ਹਿਰ ਦੇ ਰੇਲਵੇ ਰੋਡ, ਬੱਸ ਸਟੈਂਡ ਰੋਡ, ਭੀਖੀ ਰੋਡ ਸਮੇਤ ਹਰੇਕ ਗਲੀ ਮੁਹੱਲੇ ਤੇ ਬਣੀ ਹੋਈ ਹੈ। ਜਿੱਥੇ ਇਹ ਦਿਨ ਸਮੇਂ ਸਬਜ਼ੀਆਂ ਅਤੇ ਫਲਾਂ ਦੀਆਂ ਰੇਹੜੀਆਂ ਤੇ ਕਿਸੇ ਨਾ ਕਿਸੇ ਵਾਹਨ ਨਾਲ ਟਕਰਾਅ ਜਾਂਦੇ ਹਨ ਅਤੇ ਨੁਕਸਾਨ ਕਰਦੇ ਹਨ ਕਈ ਵਾਰ ਭਿੜਦੇ ਭਿੜਦੇ ਦੁਕਾਨਾਂ ਚ ਜਾ ਵੜਦੇ ਹਨ। ਜਿਸ ਨਾਲ ਕਈ ਦੁਕਾਨਦਾਰਾਂ ਦਾ ਨੁਕਸਾਨ ਹੋ ਚੁੱਕਿਆ ਹੈ। ਰਾਤ ਸਮੇਂ ਵੀ ਇਹ ਝੁੰਡਾਂ ਦੇ ਰੂਪ ਵਿੱਚ ਸੜਕ ਉੱਪਰ ਹੀ ਬੈਠਦੇ ਹਨ। ਵਾਹਨਾਂ ਦੀਆਂ  ਇੱਕ ਦੂਜੇ ਨੂੰ ਲਾਈਟਾਂ ਪੈਣ ਕਰਕੇ ਨਜ਼ਰ ਨਹੀਂ ਆਉਂਦੇ। ਜਿਸ ਕਰਕੇ ਕਈ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਇਸ ਸਬੰਧੀ ਜਦੋਂ ਸਥਾਨਕ ਸ਼ਹਿਰ ਵਾਸੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਿਛਲੇ ਕਈ ਸਾਲਾ ਗਊ ਸੈੱਸ ਦੇ ਨਾਂ ਤੇ ਵਸੂਲਿਆ ਜਾ ਰਿਹਾ ਟੈਕਸ ਹੈ ਪਰ ਵਾਰ ਵਾਰ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣ ਦੀ ਵੀ ਸਮੱਸਿਆ ਜਿਉਂ ਦੀ ਤਿਉਂ ਬਰਕਰਾਰ ਹੈ। ਇਸ ਸਬੰਧੀ ਜਦੋਂ ਸਥਾਨਕ ਸ਼ਹਿਰ ਵਾਸੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਦੋ ਵੱਡੀਆਂ ਗਊਸ਼ਾਲਾਵਾਂ ਹੋਣ ਦੇ ਬਾਵਜੂਦ ਵੀ ਇਹ ਅਵਾਰਾ ਪਸ਼ੂ ਸ਼ਹਿਰ ਦੀਆਂ ਸੜਕਾਂ ਤੇ ਮੁਹੱਲਿਆਂ ਵਿੱਚ ਆਮ ਵੇਖੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਸਬੇ ਵਿਖੇ ਗਊਸ਼ਾਲਾਵਾਂ ਨੂੰ ਜੋ ਸਰਕਾਰੀ ਗ੍ਰਾਂਟਾਂ ਮਿਲਦੀਆਂ ਹਨ ਅਤੇ ਚੈੱਕ ਦੇਣ ਸਮੇਂ ਵੀ ਲਿਖਿਆ ਹੁੰਦਾ ਹੈ ਕਿ ਉਹ ਕਸਬੇ ਤੇ ਫਿਰਦੇ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਕਰਨਗੇ ਪਰ ਫਿਰ ਵੀ ਕੋਈ ਹੱਲ ਨਹੀਂ ਹੋ ਰਿਹਾ । ਜਦ ਗਊਸ਼ਾਲਾਵਾਂ ਵਿੱਚ ਸਿਰਫ਼ ਦੁੱਧ ਵਾਲੇ ਪਸ਼ੂਆਂ ਨੂੰ ਹੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ। ਸ਼ਹਿਰ ਵਾਸੀਆਂ ਨੇ ਕਿਹਾ ਕਿ ਸਥਾਨਕ ਬੱਸ ਸਟੈਂਡ ਰੋਡ ਤੇ ਹਰੇ ਦੀਆਂ ਟਾਲਾਂ ਹੋਣ ਕਰਕੇ ਇੱਥੇ ਅਵਾਰਾ ਪਸ਼ੂਆਂ ਦਾ ਆਮ ਝੁੰਡ ਵੇਖਿਆ ਜਾ ਰਿਹਾ ਹੈ ਤੇ ਹਰ ਸਮੇਂ ਲੋਕਾਂ ਲਈ ਮੌਤ ਦਾ ਕਾਰਨ ਬਣਿਆ ਹੋਇਆ ਹੈ। ਹਰੇ ਦੀਆ ਟਾਲਾ ਵੀ ਸ਼ਹਿਰ ਤੋਂ ਬਾਹਰ ਹੀ ਹੋਣੀਆਂ ਚਾਹੀਦੀਆਂ ਹਨ। ਸ਼ਹਿਰ ਵਾਸੀਆਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਅਵਾਰਾ ਪਸ਼ੂਆਂ ਨੂੰ ਨੱਥ ਪਾਉਣ ਲਈ ਸਖ਼ਤ ਤੋਂ ਸਖ਼ਤ ਕਦਮ ਚੁੱਕੇ ਜਾਣ। ਕੀ ਕਹਿਣਾ ਹੈ ਈਓ ਬੁਢਲਾਡਾ ਦਾ :ਇਸ ਸਬੰਧੀ ਜਦੋਂ ਕਾਰਜ ਸਾਧਕ ਅਫਸਰ ਪਰਮਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਅਵਾਰਾ ਪਸ਼ੂਆਂ ਨੂੰ ਸ਼ਹਿਰ ਅਤੇ ਜਿਲ੍ਹੇ ਦੀਆਂ ਗਊਸ਼ਾਲਾਵਾਂ ਵਿਚ ਜਲਦ ਤੋਂ ਜਲਦ ਭੇਜਣਗੇ ਤਾਂ ਜੋ ਲੋਕਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਮਿਲੇ।

NO COMMENTS