ਅਵਾਰਾ ਪਸ਼ੂਆਂ ਨੇ ਕੀਤਾ ਲੋਕਾਂ ਦੇ ਨੱਕ ‘ਚ ਦਮ ਪ੍ਰਸ਼ਾਸ਼ਨ ਦੇ ਦਾਅਵੇ ਸਿਰਫ ਕਾਗਜਾਂ ਤੱਕ ਸੀਮਿਤ

0
56

ਬਰੇਟਾ 22 ਨਵੰਬਰ (ਸਾਰਾ ਯਹਾ/ਰੀਤਵਾਲ) ਪੂਰੇ ਜਿਲ੍ਹੇ ਵਿੱਚ ਅਵਾਰਾ ਪਸ਼ੂਆਂ ਦੀ ਭਰਮਾਰ ਨੇ ਲੋਕਾਂ ਦੇ ਨੱਕ
ਵਿੱਚ ਦਮ ਕਰ ਰੱਖਿਆ ਹੈ ਪਰ ਪ੍ਰਸ਼ਾਸ਼ਨ ਸਭ ਕੁਝ ਅੱਛਾ ਹੋਣ ਦੇ ਦਾਅਵੇ ਕਰਦਾ ਹੋਇਆ
ਬੇਫਿਕਰੀ ਨੀਂਦ ਸੁੱਤਾ ਹੋਇਆ ਹੈ। ਆਵਾਜ਼ ਬੁਲੰਦ ਲੋਕਾਂ ਦਾ ਕਹਿਣਾ ਹੈ ਕਿ ਅਵਾਰਾ
ਪਸ਼ੂਆਂ ਦੀ ਦਿਨੋਂ ਦਿਨ ਵੱਧ ਰਹੀ ਸੰਖਿਆ ਕਾਰਨ ਜਨਤਾ ਨੂੰ ਆ ਰਹੀਆਂ
ਸਮੱਸਿਆਵਾਂ ਤੋਂ ਭਲੀ ਭਾਂਤ ਜਾਣੂ ਪ੍ਰਸ਼ਾਸ਼ਨ ਇਸ ਸਮੱਸਿਆ ਦਾ ਕੋਈ ਠੋਸ ਹੱਲ
ਕੱਢਣ ਦੀ ਬਜਾਏ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ,ਕਿਉਂਕਿ ਇਨ੍ਹਾਂ ਅਵਾਰਾ
ਪਸ਼ੂਆਂ ਦੇ ਕਾਰਨ ਸੜਕਾਂ ਉੱਪਰ ਜਿੱਥੇ ਦਿਨ ਰਾਤ ਵੱਡੇ ਵੱਡੇ ਹਾਦਸਿਆਂ ਵਿੱਚ ਕੀਮਤੀ
ਜਾਨਾਂ ਨਾਲ ਖਿਲਵਾੜ ਹੋ ਰਿਹਾ ਹੈ , ਉੱਥੇ ਇਹ ਅਵਾਰਾ ਪਸ਼ੂ ਸ਼ਹਿਰ ਦੇ ਬਜਾਰਾਂ
,ਸਕੂਲਾਂ , ਗਲੀਆਂ ਅਦਿ ਕੋਲ ਸ਼ਰੇਆਮ ਘੁੰਮਦੇ ਰਹਿੰਦੇ ਹਨ । ਜਿਸ ਕਾਰਨ ਰਾਹਗੀਰਾਂ
ਅਤੇ ਬੱਚਿਆਂ ਵਿੱਚ ਸਹਿਮ ਦਾ ਮਹੌਲ ਬਣਿਆ ਹਿਆ ਹੈ ਕਿਉਂਕਿ ਜੇ ਕੋਈ ਵਿਅਕਤੀ
ਇਹਨਾਂ ਨੂੰ ਦੂਰ ਭਜਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਪਸ਼ੂ ਇਕੱਠੇ ਹੋ ਕੇ ਉਸ
ਉੱਪਰ ਹਮਲਾ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਹ ਅਵਾਰਾ ਪਸ਼ੂ ਕਿਸਾਨਾਂ ਦੀਆਂ
ਪੁੱਤਾਂ ਵਾਂਗ ਪਾਲੀਆਂ ਫਸਲਾਂ ਦਾ ਬਹੁਤ ਜਿਆਦਾ ਨੁਕਸਾਨ ਕਰਦੇ ਹਨ ਕਿਉਂਕਿ
ਇੱਕ ਤਾਂ ਫਸਲਾਂ ਦਾ ਰੇਟ ਅਤੇ ਝਾੜ ਘੱਟ ਮਿਲਣ ਕਾਰਨ ਕਿਸਾਨ ਪਹਿਲਾਂ ਹੀ ਦੁੱਖੀ ਹਨ ,
ਉਪਰੋਂ ਅਵਾਰਾਂ ਪਸ਼ੂਆਂ ਵੱਲੋਂ ਫਸਲਾਂ ਖਰਾਬ ਕੀਤੇ ਜਾਣ ਕਾਰਨ ਸਮੂਹ ਕਿਸਾਨ
ਬਹੁਤ ਪ੍ਰੇਸ਼ਾਨ ਹਨ। ਕਿਸਾਨ ਅਜੈਬ ਸਿੰਘ, ਸਤਗੁਰ ਸਿੰਘ, ਭਗਵਾਨ ਸਿੰਘ ਅਤੇ ਲਾਲ ਚੰਦ
ਨੇ ਆਪਣੇ ਦੁੱਖੜੇ ਸੁਣਾਉਦਿਆਂ ਆਖਿਆ ਕਿ ਅਵਾਰਾ ਢੱਠੇ,ਗਊਆਂ ਅਕਸਰ ਹੀ
ਉਹਨਾਂ ਦੇ ਖੇਤਾਂ ਤੋਂ ਇਲਾਵਾ ਘਰਾਂ ਅੰਦਰ ਦਾਖਲ ਹੋ ਕੇ ਘਰ ਵਿੱਚ ਮੌਜੂਦ ਪਾਲਤੂ
ਪਸ਼ੂਆਂ ਨੂੰ ਤੰਗ ਕਰਦੇ ਰਹਿੰਦੇ ਹਨ । ਉਨ੍ਹਾਂ ਸਰਕਾਰ ਅਤੇ ਸਥਾਨਕ ਪ੍ਰਸ਼ਾਸ਼ਨ
ਤੋਂ ਪੁਰਜੋਰ ਮੰਗ ਕਰਦਿਆਂ ਕਿਹਾ ਕਿ ਇਹਨਾਂ ਅਵਾਰਾ ਪਸ਼ੂਆਂ ਕਾਰਨ ਵਾਪਰ ਰਹੀਆਂ
ਘਟਨਾਵਾਂ ਨੂੰ ਠੱਲ ਪਾਉਣ ਲਈ ਠੋਸ ਉਪਰਾਲੇ ਕੀਤੇ ਜਾਣ ਤਾਂ ਜੋ ਿਜਲਾ੍ਹ ਵਾਸੀ ਇਸ
ਸਹਿਮ ਵਾਲੇ ਮਹੌਲ ਤੋਂ ਨਿਯਾਤ ਪਾ ਸਕਣ।

NO COMMENTS