*ਅਲਾਇੰਸ ਕਲੱਬ ਫਗਵਾੜਾ ਰਾਇਲ ਨੇ ਸਿਵਲ ਹਸਪਤਾਲ ‘ਚ ਮਰੀਜਾਂ ਨੂੰ ਵਰਤਾਈ ਦੁੱਧ, ਰਸ, ਬਿਸਕੁਟ ਤੇ ਫਲਾਂ ਦੀ ਸੇਵਾ*

0
10

ਫਗਵਾੜਾ 9 ਜਨਵਰੀ (ਸਾਰਾ ਯਹਾਂ/ਸ਼ਿਵ ਕੌੜਾ) ਅਲਾਇੰਸ ਕਲੱਬ ਫਗਵਾੜਾ ਰਾਇਲ ਵਲੋਂ ਸੀਨੀਅਰ ਮੈਂਬਰ ਐਲੀ ਮੀਨਾ ਰਾਣੀ ਦੇ ਜਨਮ ਦਿਨ ਮੌਕੇ ਸਿਵਲ ਹਸਪਤਾਲ ਫਗਵਾੜਾ ਵਿਖੇ ਮਰੀਜਾ ਨੂੰ ਗਰਮ ਦੁੱਧ, ਰਸ, ਬਿਸਕੁਟ ਅਤੇ ਫਲ ਵੰਡੇ ਗਏ। ਐਲੀ ਮੀਨਾ ਰਾਣੀ ਅਤੇ ਹੋਰਨਾਂ ਨੇ ਮਰੀਜਾਂ ਦਾ ਹਾਲਚਾਲ ਪੁੱਛਿਆ ਅਤੇ ਉਹਨਾਂ ਦੀ ਜਲਦੀ ਸਿਹਤਯਾਬੀ ਦੀ ਅਰਦਾਸ ਕੀਤੀ। ਇਸ ਦੌਰਾਨ ਮੋਜੂਦ ਰਹੇ ਬੱਲਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ, ਜਲ ਸੇਵਾ ਸੰਮਤੀ ਦੇ ਪ੍ਰਧਾਨ ਵਿਪਨ ਖੁਰਾਣਾ ਅਤੇ ਸਮਾਜ ਸੇਵਕ ਮੋਹਨ ਲਾਲ ਤਨੇਜਾ ਨੇ ਅਲਾਇੰਸ ਕਲੱਬ ਰਾਇਲ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਜੈਕਟ ਸਮੂਹ ਸਮਾਜ ਅਤੇ ਸੋਸ਼ਲ ਜੱਥੇਬੰਦੀਆਂ ਲਈ ਪ੍ਰੇਰਣਾ ਦੇਣ ਵਾਲੇ ਹੁੰਦੇ ਹਨ। ਕਲੱਬ ਪ੍ਰਧਾਨ ਵਰੁਣ ਕੁਮਾਰ ਵਧਾਵਨ ਨੇ ਇਸ ਪ੍ਰੋਜੈਕਟ ਦੀ ਡਾਇਰੈਕਟਰ ਐਲੀ ਮੀਨਾ ਰਾਣੀ ਨੂੰ ਜਨਮ ਦਿਨ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਦੱਸਿਆ ਕਿ ਉਹਨਾਂ ਦੇ ਕਲੱਬ ਦੇ ਸਮੂਹ ਮੈਂਬਰਾਂ ਵਲੋਂ ਆਪਣੀ ਖੁਸ਼ੀ ਦੇ ਮੌਕੇ ਇਸੇ ਤਰ੍ਹਾਂ ਸਮਾਜ ਸੇਵਾ ਕਰਦਿਆਂ ਮਨਾਏ ਜਾਂਦੇ ਹਨ। ਕਲੱਬ ਵਲੋਂ ਲੋੜਵੰਦ ਮਰੀਜਾਂ ਨੂੰ ਦਵਾਈਆਂ ਅਤੇ ਇਲਾਜ ਲਈ ਆਰਥਕ ਸਹਿਯੋਗ ਵੀ ਦਿੱਤਾ ਗਿਆ। ਇਸ ਮੌਕੇ ਨਗਰ ਕੌਂਸਲਰ ਪਿ੍ਰੰਸ, ਕਰਨ ਸੋਂਧੀ, ਪਦਮ ਲਾਲ, ਸਾਕਸ਼ੀ, ਜਯੋਤੀ ਕੋਛੜ, ਰਾਧੇਸ਼ ਆਦਿ ਹਾਜਰ ਸਨ।

NO COMMENTS