ਅਰੋੜਾ ਨੇ ਸਨਅਤ ਨੂੰ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਸਰਕਾਰ ਦੇ ਯਤਨਾਂ ਵਿੱਚ ਸ਼ਾਮਲ ਹੋਣ ਲਈ ਕਿਹਾ

0
13

ਚੰਡੀਗੜ•, (ਸਾਰਾ ਯਹਾ, ਬਲਜੀਤ ਸ਼ਰਮਾ)17 ਮਾਰਚ: ਕੋਵਿਡ-19 ਦੇ ਖਤਰੇ ਨੂੰ ਦੂਰ ਕਰਨ ਲਈ ਸਰਕਾਰ ਦੀਆਂ ਸਰਗਰਮ ਕੋਸਸਾਂ ਦੇ ਮੱਦੇਨਜ਼ਰ, ਸੂਬੇ ਦੇ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸਾਮ ਅਰੋੜਾ ਨੇ ਅੱਜ ਸੂਬੇ ਦੀਆਂ ਸਨਅਤਾਂ ਦੇ ਮੁਖੀਆਂ ਨੂੰ ਆਪਣੇ ਸਾਰੇ ਕਰਮਚਾਰੀਆਂ ਲਈ ਸਾਵਧਾਨੀ ਵਾਲੇ ਸਿਹਤ ਉਪਾਵਾਂ ਨੂੰ ਯਕੀਨੀ ਬਣਾਉਣ ਲਈ ਕਿਹਾ ਤਾਂ ਜੋ ਇਸ ਵਾਈਰਸ ਦੇ ਫੈਲਾਅ ਨੂੰ ਪੂਰੀ ਤਰ•ਾਂ ਕਾਬੂ ਕਰਨ ਲਈ ਸੂਬਾ ਸਰਕਾਰ ਦੀਆਂ ਕੋਸਸਾਂ ਨੂੰ ਨੇਪਰੇ ਚਾੜਨ ਵਿੱਚ ਹਿੱਸਾ ਪਾਇਆ ਜਾਵੇ।
ਸ੍ਰੀ ਅਰੋੜਾ ਨੇ ਕਿਹਾ ਕਿ ਸਾਰੀਆਂ ਉਦਯੋਗਿਕ ਇਕਾਈਆਂ ਵਿੱਚ ਕਰਮਚਾਰੀਆਂ ਲਈ ਸਾਫ-ਸਫਾਈ ਸਬੰਧੀ ਸਾਵਧਾਨੀਆਂ ਲਾਜ਼ਮੀ ਤੌਰ ‘ਤੇ ਉਪਲੱਬਧ ਕਰਵਾਈਆਂ ਜਾਣ। ਉਹਨਾਂ ਸਨਅਤਾਂ ਨੂੰ ਆਪਣੇ ਕਰਮਚਾਰੀਆਂ ਦੀ ਨਜ਼ਦੀਕੀ ਡਿਸਪੈਂਸਰੀਆਂ ਵਿਚ ਜਾਂਚ ਕਰਵਾਉਣ ਲਈ ਵੀ ਕਿਹਾ ਤਾਂ ਜੋ ਲੱਛਣ ਸਾਹਮਣੇ ਆਉਣ ‘ਤੇ ਉਚਿਤ ਸਮੇਂ ਇਲਾਜ ਨੂੰ ਯਕੀਨੀ ਬਣਾਇਆ ਜਾਵੇ।
ਕੋਰੋਨਾ ਵਾਇਰਸ ਦੇ ਖਤਰੇ ਨਾਲ ਪੈਦਾ ਹੋਈ ਸਥਿਤੀ ਦਾ ਜਾਇਜਾ ਲੈਣ ਲਈ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਤੇ ਭਾਈਵਾਲ ਬੋਰਡਾਂ ਤੇ ਕਾਰਪੋਰੇਸਨਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਅਰੋੜਾ ਨੇ ਕੋਰੋਨਾ ਵਾਈਰਸ ਦੇ ਫੈਲਾਅ ਨੂੰ ਰੋਕਣ ਲਈ ਸੂਬੇ ਦੀਆਂ ਸਾਰੀਆਂ ਸਨਅਤੀ ਇਕਾਈਆਂ ਨੂੰ ਆਪਣੀਆਂ ਫੈਕਟਰੀਆਂ ਦੇ ਬਾਹਰ ਸਫਾਈ ਸਬੰਧੀ ਸਾਵਧਾਨੀਆਂ ਦਰਸਾਉਂਦੇ ਸਾਈਨ ਬੋਰਡ ਲਗਾਉਣ ਲਈ ਕਿਹਾ। ਉਨ•ਾਂ ਸਾਰੇ ਕਰਮਚਾਰੀਆਂ ਲਈ ਹੈਂਡ ਸੈਨੀਟਾਈਜਰ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ।
ਸਨਅਤ ਨੂੰ ਪੂਰਨ ਸਹਾਇਤਾ ਦਾ ਭਰੋਸਾ ਦਿੰਦਿਆਂ ਮੰਤਰੀ ਨੇ ਕਿਹਾ ਕਿ ਸੂਬਾ ਕਿਸੇ ਵੀ ਚੁਣੌਤੀ ਦਾ ਮੁਕਾਬਲਾ ਕਰਨ ਲਈ ਪੂਰੀ ਤਰ•ਾਂ ਤਿਆਰ ਹੈ। ਉਹਨਾਂ ਅੱਗੇ ਕਿਹਾ ਕਿ ਇਸ ਮਾਰੂ ਵਾਇਰਸ ਨੂੰ ਰੋਕਣ ਦੀ ਜੰਗ ਵਿਚ ਨਿੱਜੀ ਅਤੇ ਭਾਈਚਾਰਕ ਪੱਧਰ ‘ਤੇ ਸਰਗਰਮ ਭਾਗੀਦਾਰੀ ਅਹਿਮ ਭੂਮਿਕਾ ਰੱਖਦੀ ਹੈ।
ਇਸ ਤੋਂ ਇਲਾਵਾ, ਉਨ•ਾਂ ਫੈਕਟਰੀਆਂ ਵਿਚ ਦਾਖਲ ਹੋਣ ਵਾਲੇ ਕਾਮਿਆਂ ਲਈ ਮੁਫਤ ਸਾਬਣ ਅਤੇ ਪਾਣੀ ਉਪਲਬਧ ਕਰਵਾਉਣ ਲਈ ਕਿਹਾ ਅਤੇ ਸਟਾਫ ਤੇ ਵਰਕਰਾਂ ਵੱਲੋਂ ਵਰਤੀਆਂ ਜਾਂਦੀਆਂ ਆਮ ਸਹੂਲਤਾਂ ਨੂੰ ਨਿਯਮਤ ਤੌਰ ‘ਤੇ ਸਾਫ-ਸੁਥਰਾ ਬਣਾਉਣ ਲਈ ਵੀ ਕਿਹਾ। ਇਹਨਾਂ ਸਹੂਲਤਾਂ ਵਿੱਚ ਕਰਮਚਾਰੀਆਂ ਵੱਲੋਂ ਵਰਤੀਆਂ ਜਾਂਦੀਆਂ ਬੱਸਾਂ/ਆਮ ਟ੍ਰਾਂਸਪੋਰਟ ਵਾਹਨ ਸਾਮਲ ਹਨ।
ਮੀਟਿੰਗ ਵਿੱਚ ਹਾਜ਼ਰ ਹੋਰ ਪੰਤਵੰਤਿਆਂ ਵਿੱਚ ਉਦਯੋਗ ਅਤੇ ਵਣਜ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ, ਸਥਾਨਕ ਸਰਕਾਰਾਂ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੰਜੇ ਕੁਮਾਰ, ਸੀਈਓ ਨਿਵੇਸ ਪ੍ਰੋਤਸਾਹਨ ਸ੍ਰੀ ਰਜਤ ਅਗਰਵਾਲ, ਉਦਯੋਗ ਵਿਭਾਗ ਦੇ ਡਾਇਰੈਕਟਰ ਸ੍ਰੀ ਸਿਬਨ ਸੀ., ਪੀ.ਐਸ.ਆਈ.ਈ.ਸੀ. ਦੇ ਐਮਡੀ ਸ੍ਰੀ ਸੁਮਿਤ ਜਾਰੰਗਲ, ਪੀ.ਐਸ.ਆਈ.ਡੀ.ਸੀ. ਦੇ ਐਮਡੀ ਸ੍ਰੀ ਵਿਨੀਤ ਕੁਮਾਰ ਅਤੇ ਜੁਆਇੰਟ ਸੀਈਓ ਨਿਵੇਸ਼ ਪ੍ਰੋਤਸਾਹਨ ਸ੍ਰੀਮਤੀ ਅਵਨੀਤ ਕੌਰ ਸ਼ਾਮਲ ਸਨ।
——-

NO COMMENTS