*ਅਰੇ ਦੁਆਰ ਪਾਲੋਂ ਘਨੱਈਆ ਸੇ ਕਹਿਦੋ ਕਿ ਦਰ ਪੇ ਸੁਦਾਮਾ ਗਰੀਬ ਆਇਆ ਹੈ’’ਤੇ ਸ਼ਰਧਾਲੂ ਹੋਏ ਮੰਤਰ:ਮੁਗਧ*

0
39

 ਮਾਨਸਾ 23 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ ):

ਸ੍ਰੀ ਰਾਧਾ ਜਨਮ ਅਸ਼ਟਮੀ ਦੇ ਸਬੰਧ ਵਿਚ ਸ੍ਰੀ ਕ੍ਰਿਸ਼ਨ ਕੀਰਤਨ ਮੰਡਲ ਮਾਨਸਾ ਵੱਲੋਂ ਗੀਤਾ ਭਵਨ ਮਾਨਸਾ ਵਿਖੇ ਚੱਲ ਰਹੀ ਮਦ ਭਾਗਵਤ ਸਪਤਾਹ ਦੇ ਅੰਤਿਮ ਦਿਨ ਜੋਤੀ ਪ੍ਰਚੰਡ ਦੀ ਰਸਮ ਪ੍ਰਮੋਦ ਕੁਮਾਰ ਜੈਨ ਅਤੇ ਪਵਨ ਜੈਨ,  ਹਵਨ ਯੱਗ ਭਾਜਪਾ ਆਗੂ ਰੋਹਿਤ ਬਾਂਸਲ, ਝੰਡਾ ਪੂਜਨ ਭਾਰਤੀਆਂ ਮਹਾਂਵੀਰ ਦਲ ਦੇ ਪ੍ਰਧਾਨ ਭੂਸ਼ਨ ਗਰਗ ਨੇ ਨਿਭਾਈ। ਇਸ ਦੌਰਾਨ ਪ੍ਰਵਚਨਾਂ ਦੀ ਅੰਮ੍ਰਿਤਮਈ ਵਰਖਾ ਕਰਦਿਆਂ ਸਵਾਮੀ ਨਿਸਕੰਪ ਚੇਤਨਾ ਜੀ ਮਹਾਰਾਜ  ਨੇ ਕ੍ਰਿਸ਼ਨ-ਸੁਦਾਮਾ ਦੀ ਦੋਸਤੀ ਦਾ ਵਰਨਣ ਕਰਦਿਆਂ ਕਿਹਾ ਕਿ ਕ੍ਰਿਸ਼ਨ-ਸੁਦਾਮਾ ਦੀ ਦੋਸਤੀ ਸੱਚੀ ਦੋਸਤੀ ਸੀ, ਜਿਸ ਨੂੰ ਅੱਜ ਵੀ ਦੁਨੀਆਂ ਯਾਦ ਕਰਦੀ ਹੈ। ਉਨ੍ਹਾਂ ਕਿਹਾ ਕਿ ਇੱਕ ਸਮੇਂ ਸੁਦਾਮਾ ਅਤਿ ਗਰੀਬੀ ਵਿਚ ਜੂਝ ਰਿਹਾ ਸੀ ਤਾਂ ਉਸ ਦੀ ਪਤਨੀ ਨੇ ਉਸ ਨੂੰ ਮਹਾਰਾਜਾ ਕ੍ਰਿਸ਼ਨ ਕੋਲ ਮੱਦਦ ਦੀ ਗੁਹਾਰ ਲਗਾਉਣ ਲਈ ਕਿਹਾ।

ਉਨ੍ਹਾਂ ਕਿਹਾ ਕਿ ਜਦ ਸੁਦਾਮਾ ਕ੍ਰਿਸ਼ਨ ਦੇ ਦਰਬਾਰ ਵਿਚ ਮਿਲਣ ਲਈ ਗਿਆ ਤਾਂ ਕ੍ਰਿਸ਼ਨ ਦੇ ਸੰਤਰੀਆਂ ਨੇ ਉਸ ਨੂੰ ਅੰਦਰ ਜਾਣ ਤੋਂ ਰੋਕਿਆ ਤਾਂ ਉਸ ਨੇ ਸੰਤਰੀ ਨੂੰ ਕਿਹਾ ਕਿ ਕ੍ਰਿਸ਼ਨ ਨੂੰ ਜਾ ਕੇ ਕਹੋ ਕਿ ਉਸ ਦਾ ਦੋਸਤ ਸੁਦਾਮਾ ਆਇਆ ਹੈ। ਜਦ ਸੰਤਰੀ ਨੇ ਕ੍ਰਿਸ਼ਨ ਨੂੰ ਇਹ ਸੁਨੇਹਾ ਲਗਾਇਆ ਤਾਂ ਖੁਦ ਕ੍ਰਿਸ਼ਨ ਉਸ ਨੂੰ ਮਿਲਣ ਲਈ ਦਰਵਾਜੇ ’ਤੇ ਆਏ ਅਤੇ ਉਸ ਨੂੰ ਨਾਲ ਲਿਜਾ ਕੇ ਆਪਣੇ ਸਿੰਘਾਸਨ ’ਤੇ ਬਿਠਾਇਆ ਅਤੇ ਉਸ ਦਾ ਹਾਲ-ਚਾਲ ਜਾਨਣ ਤੋਂ ਬਾਅਦ ਉਸ ਨੂੰ ਬਹੁਤ ਕੁਝ ਦਿੱਤਾ, ਜਿਸ ਨਾਲ ਉਸ ਦੀ ਗਰੀਬੀ ਦੂਰ ਹੋ ਗਈ। ਇਸ ਤਰ੍ਹਾਂ ਚੇਤਨਾ ਜੀ ਨੇ ਆਪਣੀ ਸੁਰੀਲੀ ਆਵਾਜ਼ ਵਿਚ ‘ਅਰੇ ਦੁਆਰ ਪਾਲੋਂ ਘਨੱਈਆ ਸੇ ਕਹਿਦੋ ਕਿ ਦਰ ਪੇ ਸੁਦਾਮਾ ਗਰੀਬ ਆਇਆ ਹੈ’ ਗਾ ਕੇ ਸ਼ਰਧਾਲੂਆਂ ਨੂੰ ਮੰਤਰ-ਮੁਗਧ ਕਰ ਦਿੱਤਾ। ਇਸ ਦੌਰਾਨ ਅਤੁੱਟ ਭੰਡਾਰਾ ਵੀ ਵਰਤਾਇਆ ਗਿਆ।ਇਸ ਮੌਕੇ ਮੰਡਲ ਦੇ ਪ੍ਰਧਾਨ ਧਰਮ ਪਾਲ ਪਾਲੀ, ਪਵਨ ਧੀਰ,  ਮੱਖਣ ਲਾਲ, ਸੁਰਿੰਦਰ ਲਾਲੀ, ਗਿਆਨ ਚੰਦ, ਦੀਵਾਨ ਭਾਰਤੀ, ਸਕੱਤਰ ਅਮਰ ਪੀ. ਪੀ.ਅਮਰ ਨਾਥ ਲੀਲਾ, ਕੁੱਕੂ ਅੱਕਾਂਵਾਲੀ, ਸੋਨੂੰ ਅਤਲਾ, ਸੁਭਾਸ਼ ਸ਼ਰਮਾ, ਆਚਾਰੀਆ ਬਿ੍ਜ  ਵਾਸੀ, ਬੱਦਰੀ ਨਰਾਇਣ, ਦੀਵਾਨ ਧਿਆਨੀ,ਮਹਿੰਦਰ ਪੱਪੀ, ਹੈਪੀ ਸਾਉਡ, ਕਿ੍ਸਨ ਬਾਸਲ, ਸੁਭਾਸ ਪੱਪੂ, ਸ਼ਸ਼ੀ ਨੰਦਗੜ੍ਹੀਆ, ਵਿਨੋਦ ਭੰਮਾ, ਰਜੇਸ਼ ਪੰਧੇਰ, ਵਿਨੋਦ ਰਾਣੀ,ਕਿ੍ਸਨਾ ਦੇਵੀ, ਨੀਸੂ, ਨੀਲਮ ਰਾਣੀ, ਅਭਿਨਾਸ, ਸੀਲਾ ਦੇਵੀ, ਕਮਲੇਸ ਰਾਣੀ, ਦਰਸਨਾ ਦੇਵੀ, ਸੁਸਮਾ ਦੇਵੀ,ਮੂਰਤੀ, ਕਿਰਨਾ ਰਾਣੀ, ਨਿਰਮਲਾ ਦੇਵੀ,  ਅਨਾਮਿਕਾ ਗਰਗ, ਮੰਜੂ, ਸਰੋਜ ਬਾਲਾ, ਸੁਨੀਤਾ ਤੋ ਇਲਾਵਾ ਵੱਡੀ ਗਿਣਤੀ ਵਿਚ ਔਰਤਾਂ ਹਾਜ਼ਰ ਸਨ।

NO COMMENTS