*ਅਰਵਿੰਦ ਨਗਰ ਮਾਨਸਾ ਵਿੱਚ ਕਾਲੇ ਝੰਡੇ ਲਹਿਰਾ ਕੇ ਕੇਂਦਰ ਖ਼ਿਲਾਫ਼ ਰੋਸ ਮੁਜ਼ਾਹਰਾ*

0
115

ਮਾਨਸਾ 26ਮਈ (ਸਾਰਾ ਯਹਾਂ/ਬੀਰਬਲ ਧਾਲੀਵਾਲ)  ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨ ਅੰਦੋਲਨ ਨੂੰ ਛੇ ਮਹੀਨੇ ਦਾ ਸਮਾਂ ਹੋਣ ਤੇ ਅੱਜ ਪੰਜਾਬ ਭਰ ਦੇ ਵਿੱਚ ਘਰਾਂ ਉੱਪਰ ਕਾਲੇ ਝੰਡੇ ਲਹਿਰਾ ਕੇ ਕੇਂਦਰ ਸਰਕਾਰ ਦੀ ਕਿਸਾਨਾਂ ਵੱਲੋਂ ਅਰਥੀ ਫੂਕੀ ਗਈ ਇਸ ਮੌਕੇ ਅਰਵਿੰਦ ਨਗਰ ਦੇ ਬਾਸ਼ਿੰਦਿਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਆਪਣਾ ਅੜੀਅਲ ਰਵੱਈਆ ਨਹੀਂ ਛੱਡ ਰਹੀ ਮਾਨਸਾ ਦੇ ਅਰਵਿੰਦ ਨਗਰ ਵਿਚ ਝੰਡੇ ਲਹਿਰਾ ਕੇ ਫੂਕੀ ਕੇਂਦਰ ਸਰਕਾਰ ਦੀ ਅਰਥੀ ਇਸ ਮੌਕੇ ਦਿਆਸਿੰਘ ਪ੍ਰਧਾਨ ਅਰਵਿੰਦ ਨਗਰ,

ਐਡਵੋਕੇਟ ਹਰਿੰਦਰ ਸ਼ਰਮਾ ਟਰਾਂਸਪੋਰਟਰ, ਜੋਬਨਦੀਪ ਸਿੰਘ, ਮੋਹਣ ਸਿੰਘ, ਦਰਬਾਰ ਸਿੰਘ,ਸੁਭਾਸ਼ ਬਿੱਟੂ ,ਅਜਮੀਤ ਕੌਰ, ਮਨਜੀਤ ਕੌਰ ਪਤਨੀ ਅਜਮੇਰ ਸਿੰਘ ਔਲਖ,ਮਾਸਟਰ ਮਿੱਠੂ ਸਿੰਘ ਕਾਹਨੇਕੇ ਮੈਂਬਰ ਐਸਜੀਪੀਸੀ ਮੈਂਬਰ ਸੰਯੁਕਤ ਅਕਾਲੀ ਦਲ ਪੰਜਾਬ ਨੇ ਕਿਹਾ ਕਿ ਕੇਂਦਰ ਦੀ ਮੌਜੂਦਾ ਮੋਦੀ ਸਰਕਾਰ ਕਿਸਾਨ ਵਿਰੋਧੀ ਸਾਬਤ ਹੋਈ ਹੈ ।ਪਿਛਲੇ ਛੇ ਮਹੀਨਿਆਂ ਤੋਂ ਕਿਸਾਨ ਵਰਗ ਨਾਲ ਧੱਕੇਸ਼ਾਹੀ ਕਰ ਰਹੀ ਹੈ। ਅੱਜ ਕੇਂਦਰ ਦੇ ਸੱਤ ਸਾਲ ਪੂਰੇ ਹੋਣ ਤੇ ਅਸੀਂ  ਇਸ ਨਿਕੰਮੇ ਤੇ

ਭ੍ਰਿਸ਼ਟ ਸਰਕਾਰ ਖ਼ਿਲਾਫ਼ ਕਾਲੇ ਝੰਡੇ ਲਾ ਕੇ ਵਿਰੋਧ ਜ਼ਾਹਰ ਕਰ ਰਹੇ ਹਾਂ। ਅਤੇ ਆਸ ਕਰਦੇ ਹਾਂ ਕਿ ਇਹ ਨਿਕੰਮੀ ਸਰਕਾਰ ਆਪਣੀਆਂ ਮਾੜੀਆਂ ਹਰਕਤਾਂ ਤੋਂ ਬਾਜ਼ ਆਵੇ   ਇਸ ਮੌਕੇ ਅਰਵਿੰਦ ਨਗਰ ਦੇ ਸਾਰੇ ਬਸ਼ਿੰਦਿਆਂ ਨੇ ਆਪਣੇ ਘਰਾਂ ਉੱਤੇ ਕਾਲੇ ਝੰਡੇ ਲਗਾ ਕੇ ਕੇਂਦਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ।

NO COMMENTS