ਮਾਨਸਾ 29,ਅਪਰੈਲ (ਸਾਰਾ ਯਹਾਂ/ਮੁੱਖ ਸੰਪਾਦਕ) : ਅਰਬਨ ਪ੍ਰਾਇਮਰੀ ਸੈਂਟਰ ਅੰਡਰਬ੍ਰਿਜ ਰੋਡ ਮਾਨਸਾ ਵਿਖੇ ਬਹੁਤ ਵਧੀਆ ਭੂਮਿਕਾ ਨਿਭਾ ਰਿਹਾ ਹੈ। ਇਸ ਸੈਂਟਰ ਦੇ ਮੁਖੀ ਡਾ ਵਰੁਣ ਮਿੱਤਲ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਇਸ ਸੈਂਟਰ ਵਿਚ ਰੋਜ਼ਾਨਾ 40 ਸ਼ਹਿਰ ਵਸਨੀਕਾਂ ਨੂੰ ਕੋਵਿਡ ਵੈਕਸੀਨ ਲਗਾਈ ਜਾਂਦੀ ਹੈ। ਇਸ ਤੋਂ ਇਲਾਵਾ ਰੋਜਾਨਾ ਦੀ ਓਪੀਡੀ ਵਿੱਚ ਵੀ 40 ਤੋਂ 50 ਲੋਕ ਆਪਣਾ ਇਲਾਜ ਕਰਵਾਉਣ ਲਈ ਆਉਂਦੇ ਹਨ। ਅਤੇ ਹਰ ਹਫ਼ਤੇ ਆਰ ਟੀ ਪੀ ਸੀ ਐੱਲ ਟੈਸਟ ਕੀਤੇ ਜਾਂਦੇ ਹਨ। ਜੋ ਕਿ 100 ਦੇ ਕਰੀਬ ਲੋਕਾਂ ਵੱਲੋਂ ਕਰਵਾਏ ਜਾਂਦੇ ਹਨ। ਇਹ ਸਾਰੇ ਟੈਸਟ ਬਿਲਕੁਲ ਫ੍ਰੀ ਕੀਤੇ ਜਾਂਦੇ ਹਨ। ਜਦੋਂ ਵੀ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਆਉਂਦੀ ਤਾਂ ਮਰੀਜ਼ਾਂ ਦੀ ਹਰ ਬਿਮਾਰੀ ਦਾ ਇਲਾਜ ਇੱਥੇ ਹੀ ਸ਼ੁਰੂ ਕੀਤਾ ਜਾਂਦਾ ਹੈ। ਜਿੱਥੇ ਹਰ ਤਰ੍ਹਾਂ ਦੀਆਂ ਬਿਮਾਰੀਆਂ ਦੀ ਜੋ ਮੈਡੀਸਨ ਹੈ ਉਹ ਬਿਲਕੁਲ ਫ੍ਰੀ ਦਿੱਤੀ ਜਾਂਦੀ ਹੈ। ਜ਼ਿਆਦਾਤਰ ਮਰੀਜ਼ ਸ਼ੂਗਰ ਯੂਰਿਕ ਏਸਡ ਬੁਖਾਰ ਆਦਿ ਆਉਂਦੇ ਹਨ ਜਿਨ੍ਹਾਂ ਦਾ ਇਲਾਜ ਕੀਤਾ ਜਾਂਦਾ ਹੈ । ਇਸ ਮੌਕੇ ਡਾ ਮਿੱਤਲ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵਿੱਚ ਵੀਰਪਾਲ ਕੌਰ ਸਟਾਫ ਨਰਸ ਤੋਂ ਇਲਾਵਾ ਹੋਰ ਕਈ ਮੁਲਾਜ਼ਮ ਬੜੀ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰ ਰਹੇ। ਅੰਡਰਬ੍ਰਿਜ ਨਜ਼ਦੀਕ ਦੇ ਵਸਨੀਕਾਂ ਸੁਰਿੰਦਰ ਨਿਭੋਰੀਆ ,ਜਰਨੈਲ ਸਿੰਘ, ਮੇਜਰ ਸਿੰਘ, ਵੀਰਾਂ ਕੌਰ, ਮੇਲੋ ਕੌਰ ,ਨੇ ਦੱਸਿਆ ਕਿ ਇਸ ਡਿਸਪੈਂਸਰੀ ਇਸ ਸੈਂਟਰ ਦਾ ਸਾਨੂੰ ਬਹੁਤ ਲਾਭ ਹੈ । ਸਾਰੇ ਸਾਡੇ ਮੁਹੱਲੇ ਵਾਸੀਆਂ ਨੂੰ ਜਦੋਂ ਵੀ ਕਿਸੇ ਤਰ੍ਹਾਂ ਦੀ ਦਿੱਕਤ ਹੁੰਦੀ ਹੈ ਤਾਂ ਇੱਥੋਂ ਆਪਣਾ ਇਲਾਜ ਅਤੇ ਟੈਸਟ ਕਰਵਾਉਂਦਾ ਹੈ। ਇਸ ਸੈਂਟਰ ਦਾ ਸਾਰਾ ਸਟਾਫ਼ ਬਹੁਤ ਮਿਹਨਤੀ ਹੈ। ਅਤੇ ਪਿਆਰ ਭਰੇ ਵਤੀਰੇ ਨਾਲ ਸਭ ਕੰਮ ਕਰ ਰਿਹਾ ਹੈ ਇਸ ਸੈਟਰ ਵਿੱਚ ਜੋ ਸਟਾਫ ਹੈ ਉਸ ਵੱਲੋਂ ਹਰ ਤਰ੍ਹਾਂ ਦੀਆਂ ਦਵਾਈਆਂ ਅਤੇ ਇਲਾਜ ਮੁਹੱਈਆ ਕਰਵਾਇਆ ਜਾਂਦਾ ਹੈ ਜੋ ਜ਼ਿਲ੍ਹਾ ਪ੍ਰਸ਼ਾਸਨ ਦਾ ਵਧੀਆ ਉਪਰਾਲਾ ਹੈ ।ਡਾ ਮਿੱਤਲ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵੈਕਸੀਨ ਇਸ ਸੈਂਟਰ ਤੋਂ ਜ਼ਰੂਰ ਲਗਵਾਉਣ ਜੋ ਹਰ ਰੋਜ਼ ਬਿਲਕੁਲ ਫ੍ਰੀ ਲਗਾਈ ਜਾਂਦੀ ਹੈ।