*ਅਯੁਸ਼ਮਾਨ ਭਵ ਮੁਹਿੰਮ ਦੀ ਸ਼ੁਰੂਆਤ ਸਬੰਧੀ ਪ੍ਰਿਸੀਪਲ ਸੈਕਟਰੀ ਹੈਲਥ ਨਾਲ ਕੀਤੀ ਵੀਡੀਓ ਕੰਫਰੰਨਸ ਰਾਹੀਂ ਮੀਟਿੰਗ*

0
24

ਮਾਨਸਾ, 12 ਸਤੰਬਰ (ਸਾਰਾ ਯਹਾਂ/ਚਾਨਣਦੀਪ ਔਲਖ )

ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ, ਮਾਨਯੋਗ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਪਰਮਵੀਰ ਸਿੰਘ ਆਈ. ਏ.ਐਸ. ਦੀ ਪ੍ਰਧਾਨਗੀ ਹੇਠ ਆਯੂਸ਼ਮਾਨ ਭਵ ਮੁਹਿੰਮ ਦੀ ਸ਼ੁਰੂਆਤ 13 ਸਤੰਬਰ 2013 ਨੂੰ ਜਿਲ੍ਹਾ ਹਸਪਤਾਲ ਮਾਨਸਾ ਵਿਖੇ ਕੀਤੀ ਜਾ ਰਹੀ ਹੈ। ਇਸ ਸਬੰਧੀ ਇਕ ਵੀਡੀਓ ਕਾਨਫਰੰਸ ਪ੍ਰਿੰਸੀਪਲ ਸੈਕਟਰੀ ਹੈਲਥ ਨਾਲ ਦਫ਼ਤਰ ਸਿਵਲ ਸਰਜਨ ਮਾਨਸਾ ਵਿਖੇ ਕੀਤੀ ਗਈ। ਡਾਕਟਰ ਅਸ਼ਵਨੀ ਕੁਮਾਰ ਸਿਵਲ ਸਰਜਨ ਮਾਨਸਾ ਨੇ ਦੱਸਿਆ ਕਿ ਭਾਰਤ ਦੇ ਰਾਸ਼ਟਰਪਤੀ ਦੁਆਰਾ ਇਸ ਮੂਹਿੰੰਮ ਦਾ ਅਰੰਭ ਸਾਰੇ ਦੇਸ ਵਿੱਚ 13 ਸਤੰਬਰ 2023 ਨੂੰ ਕੀਤਾ ਜਾ ਰਿਹਾ ਹੈ। ਇਸ ਲੜੀ ਤਹਿਤ ਮਾਨਸਾ ਵਿਖੇ ਜ਼ਿਲ੍ਹਾ ਪੱਧਰ ਤੇ ਇਸ ਮੂੂਹਿੰਮ ਦੀ ਸ਼ੁਰੂਆਤ ਜ਼ਿਲ੍ਹਾ ਹਸਪਤਾਲ ਮਾਨਸਾ ਤੋਂ ਕੀਤੀ ਜਾਵੇਗੀ। ਇਸ ਮੁਹਿੰਮ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਿਵਲ ਸਰਜਨ ਮਾਨਸਾ ਨੇ ਦੱਸਿਆ ਕਿ ਬਲਾਕ ਪੱਧਰ ਤੇ ਸੀ.ਐਚ.ਸੀ. ਬੁਢਲਾਡਾ,ਖਿਆਲਾ ਕਲਾਂ,ਸਰਦੂਲਗੜ ਅਤੇ ਹੈਲਥ ਐਂਡ ਵੈਲਨੈਸ ਪੱਧਰ ਤੇ ਕੁਲਰੀਆਂ ,ਦਾਤੇਵਾਸ, ਠੂਠਿਅਵਾਲੀ, ਦਲੇਲ ਸਿੰਘ ਵਾਲਾ, ਰੁੜਕੀ ਅਤੇ ਝੰਡਾ ਕਲਾਂ ਵਿਖੇ ਅਰੰਭ ਕੀਤਾ ਜਾਵੇਗਾ । ਜਿਸ ਦੇ ਤਹਿਤ 17 ਸਤੰਬਰ ਤੋਂ ਦੋ ਅਕਤੂਬਰ 2023 ਤੱਕ ਸੇਵਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਪੱੱਖਵਾੜੇ ਦੇ ਤਿੰਨ ਮੁੱਖ ਪਹਿਲੂ ਹਨ। ਸਵੱਛਤਾ ਅਭਿਆਨ ,ਅੰਗ ਦਾਨ ਸੌੌ’ਹ ( ਪਲੱਜ ),ਅਤੇ ਖੂਨਦਾਨ ਦਾ ਕੈਂਪ ਲਗਾਏ ਜਾਣਗੇ।      ਇਸ ਪੰਦਰਵਾੜੇ ਦਾ ਮੁੱਖ ਮੰਤਵ ਪੰਜ ਸਾਲ ਤੋਂ ਵੱਧ ਉਮਰ ਵਾਲੇ ਹਰ ਬੱਚੇ ਆਭਾ ਆਈ. ਡੀ. ਜਨਰੇਟ ਕਰਨਾ ਅਤੇ ਆਯੂਸ਼ਮਾਨ ਕਾਰਡ 100 ਫੀਸਦੀ ਬਣਾਉਣੇ ਯਕੀਨੀ ਬਣਾਉਣਾ ਹੈ।         ਜਿਨ੍ਹਾਂ ਵਿਅਕਤੀਆ ਦੀ ਉਮਰ 30 ਸਾਲ ਤੋਂ ਉਪਰ ਦੇ ਹਰ ਵਿਅਕਤੀ ਦਾ ਬੀ.ਪੀ. ਸ਼ੁਗਰ ਅਤੇ ਟੀ.ਬੀ. ਦੀ ਸਕਰੀਨਿੰਗ ਕੀਤੀ ਜਾਣੀ ਹੈ। ਇਸ ਲਈ ਹਰ ਸ਼ਨੀਵਾਰ ਹੈਲਥ ਵੈਲਨੈਸ ਸੈਂਟਰ ਤੇ ਮੇਲਿਆਂ ਦਾ ਆਯੋਜਨ ਕੀਤਾ ਜਾਵੇਗਾ। ਜਿਸ ਵਿੱਚ ਟੀ.ਬੀ. ਦੇ 100 ਪ੍ਰਤੀਸ਼ਤ ਪੌਜ਼ੀਟਿਵ ਮਰੀਜ਼ਾਂ ਦਾ ਦਵਾਈ/ ਇਲਾਜ ਯਕੀਨੀ ਬਣਾਉਣਾ ਅਤੇ 85% ਮਰੀਜ਼ਾਂ ਦਾ ਠੀਕ ਹੋਣਾ ਯਕੀਨੀ ਬਣਾਇਆ ਜਾਵੇਗਾ। ਗੈਰ ਸੰਚਾਰੀ ਬਿਮਾਰੀਆਂ ਜਿਵੇਂ ਕਿ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੇ ਮਰੀਜ਼ਾਂ ਨੂੰ ਦਵਾਈ/ਇਲਾਜ਼ ਵੀ 100% ਯਕੀਨੀ ਬਣਾਇਆ ਜਾਵੇਗਾ। ਇਸ ਮੁਹਿੰਮ ਦੌਰਾਨ ਲੋਕਾਂ ਦੀ ਸੁਵਿਧਾ ਲਈ ਪਿੰਡ ਪੱਧਰ ਤੇ ਸਿਹਤ ਮੇਲੇ ਲਗਾਏ ਜਾਣਗੇ।ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਵਤਾਰ ਸਿੰਘ, ਜਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਵਿਜੈ ਕੁਮਾਰ, ਉਪ ਸਮੂਹ ਸਿੱਖਿਆ ਅਫ਼ਸਰ ਦਰਸਨ ਸਿੰਘ,ਜਗਦੇਵ ਮਾਨ ਤੋਂ ਇਲਾਵਾ ਹੋਰ ਕਰਮਚਾਰੀ ਵੀ ਹਾਜ਼ਰ ਸਨ।

NO COMMENTS