ਬੁਢਲਾਡਾ 9 ਜਨਵਰੀ (ਸਾਰਾ ਯਹਾਂ/ਮਹਿਤਾ ਅਮਨ) ਸ਼੍ਰੀ ਰਾਮ ਲਲਾ 500 ਸਾਲ ਬਾਅਦ ਆਪਣੇ ਸਥਾਨ ਤੇ ਬਿਰਾਜਮਾਨ ਹੋਣ ਜਾ ਰਹੇ ਹਨ ਜਿਸ ਦੀ ਖੁਸ਼ੀ ਵਿੱਚ ਦੇਸ਼ ਵਾਸੀਆਂ ਵੱਲੋਂ ਇਹ ਦਿਨ ਬੜੇ—ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਅਯੁਧਿਆ ਚ ਰਾਮ ਭਗਤਾ ਦੇ ਸੁਆਗਤ ਲਈ ਮਹਾਨ ਸੰਤਾ ਦੀ ਅਗਵਾਈ ਹੇਠ ਪ੍ਰਬੰਧਕਾਂ ਵੱਲੋਂ ਵੱਖ ਵੱਖ ਪਹੁੱਲਿਆ ਤੇ ਜਾਇਜਾਂ ਲੈਂਦਿਆਂ ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਹਰ ਸਾਲ ਸ਼੍ਰੀ ਅਮਰਨਾਥ ਯਾਤਰਾ ਦੌਰਾਨ ਲੱਖਾਂ ਸ਼ਰਧਾਲੂਆਂ ਲਈ ਲੰਗਰ ਦੀ ਸੇਵਾ ਕਰਨ ਵਾਲੀ ਭਾਰਤ ਦੀ ਸਭ ਤੋਂ ਵੱਡੀ ਸੰਸਥਾਂ ਸ਼ਿਵ ਸ਼ਕਤੀ ਸੇਵਾ ਮੰਡਲ ਬੁਢਲਾਡਾ ਨੂੰ ਅਯੁਧਿਆ ਵਿਖੇ ਲੰਗਰ ਲਗਾਉਣ ਦਾ ਸੱਦਾ ਦਿੱਤਾ। ਜਿੱਥੇ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਆਨੰਦ ਪ੍ਰਕਾਸ਼ ਗੁਪਤਾ, ਸੈਕਟਰੀ ਜਤਿੰਦਰ ਗੋਇਲ ਦੀ ਅਗਵਾਈ ਹੇਠ ਸ਼੍ਰੀ ਅਯੁਧਿਆ ਧਾਮ ਵਿਖੇ 17 ਤੋਂ 31 ਜਨਵਰੀ ਤੱਕ ਵਿਸ਼ਾਲ ਭੰਡਾਰਾ ਲਗਾਉਣ ਦਾ ਫੈਂਸਲਾ ਕੀਤਾ ਗਿਆ ਹੈ। ਜਿਸ ਦੀਆਂ ਤਿਆਰੀਆਂ ਦੇ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਵਿਜੈ ਜੈਨ, ਤਰਸੇਮ ਚੰਦ ਗੋਇਲ, ਪਰਮਿੰਦਰ ਮਹਿਤਾ ਨੇ ਦੱਸਿਆ ਕਿ ਇਸ ਸੰਬੰਧੀ ਤਿਆਰੀਆਂ ਮੁਕੰਮਲ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਰਾਮ ਭਗਤਾਂ ਲਈ ਭੰਡਾਰੇ ਦੌਰਾਨ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਬੁਢਲਾਡਾ ਨਗਰੀ ਦੇ ਲੋਕ ਪਹਿਲਾ ਵੀ ਭਾਂਗਾ ਵਾਲੇ ਹਨ ਕਿ ਉਹ ਅਮਰਨਾਥ ਯਾਤਰਾ ਦੌਰਾਨ ਇਸ ਸੰਸਥਾਂ ਦੇ ਸਹਿਯੋਗ ਨਾਲ ਭੋਲੇ ਸ਼ੰਕਰ ਜੀ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੇ ਹਨ ਅਤੇ ਹੁਣ ਸ਼੍ਰੀ ਰਾਮ ਜੀ ਦੇ ਇਸ ਮਹਾਂ ਯੱਗ ਵਿੱਚ ਯੋਗਦਾਨ ਪਾਉਣ ਦਾ ਮੌਕਾ ਮਿਲਿਆ ਹੈ। ਇਸ ਮੌਕੇ ਅਮਰਨਾਥ ਗਰਗ, ਸਤੀਸ਼ ਟੀ.ਸੀ., ਸੰਜੀਵ ਕੁਮਾਰ, ਧਰਮਜੀਤ ਗੋਇਲ, ਸੁਭਾਸ਼ ਵਰਮਾਂ, ਭਾਰਤ ਭੂਸ਼ਨ ਵਰਮਾਂ, ਦੀਪਕ ਕਾਠ, ਰਾਮ ਚੰਦਰ, ਹਰੀ ਰਾਮ ਠਾਕੁਰ ਆਦਿ ਮੌਜੂਦ ਸਨ।