ਅਮਲੀ ਕਿਸੇ ਨੂੰ ਕਹਿਣ ਨਹੀਂ ਦੇਣਾ ਨਸ਼ਾ ਪਿੰਡ ਚ ਰਹਿਣ ਨਹੀ ਦੇਣਾ ਦੇ ਬੈਨਰ ਹੇਠ ਡੀ ਐਸ ਪੀ ਦੀ ਅਗਵਾਈ ਚ ਨੌਜਵਾਨਾਂ ਨੇ ਲਿਆ ਪ੍ਰਣ

0
91

ਬੁਢਲਾਡਾ 02,ਮਾਰਚ (ਸਾਰਾ ਯਹਾਂ /ਅਮਨ ਮਹਿਤਾ): ਜਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਲਈ ਪੁਲਿਸ ਵੱਲੋਂ ਸ਼ੁਰੂ ਕੀਤੀ ਗਈ ਪਿੰਡ ਪਿੰਡ ਗਲੀ ਮੁਹੱਲੇ ਵਿੱਚ ਲੋਕ ਜਾਗਰੂਕਤਾ ਮੁਹਿੰਮ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਡੀ ਐਸ ਪੀ ਬੁਢਲਾਡਾ ਪ੍ਰਭਜੋਤ ਕੋਰ ਬੇਲਾ ਦੀ ਅਗਵਾਈ ਹੇਠ ਵੱਖ ਵੱਖ ਐਟੀ ਡਰੱਗ ਸੈਮੀਨਾਰਾ ਦੌਰਾਨ ਸੈਕੜੇ ਨੌਜਵਾਨਾਂ ਨੇ ਪ੍ਰਣ ਲਿਆ ਕਿ ਅਮਲੀ ਕਿਸੇ ਨੂੰ ਕਹਿਣ ਨਹੀਂ ਦੇਣਾ ਨਸ਼ਾ ਪਿੰਡ ਅਤੇ ਸ਼ਹਿਰ ਚ ਰਹਿਣ ਨਹੀ ਦੇਣਾ ਅਤੇ ਪਿੰਡਾਂ ਦੀਆਂ ਪੰਚਾਇਤਾ ਪਿੰਡ ਨੂੰ ਨਸ਼ਾ ਮੁਕਤ ਬਣਾਉਣ ਲਈ ਭਰੋਸਾ ਦੇਣ ਲੱਗੀਆ। ਅੱਜ਼ ਪਿੰਡ ਕਲੀਪੁਰ ਵਿਖੇ ਐਟੀ ਡਰੱਗ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪਿੰਡ ਦੇ ਲੋਕਾਂ ਤੋਂ ਇਲਾਵਾ ਸਕੂਲੀ ਬੱਚਿਆ ਨੇ ਭਾਗ ਲਿਆ। ਇਸ ਮੌਕੇ ਤੇ ਸਕੂਲ ਦੇ ਵਿਿਦਆਰਥੀਆਂ ਨੇ ਕਿਹਾ ਕਿ ਪਿੰਡ ਵਿੱਚ ਉਹ ਕਿਸੇ ਵੀ ਨਸ਼ਾ ਵੇਚਣ ਵਾਲੇ ਨੂੰ ਦਾਖਿਲ ਨਹੀਂ ਹੋਣ ਦੇਣਗੇ ਅਤੇ ਨਸ਼ਾ ਕਰਨ ਵਾਲਿਆ ਨੂੰ ਇਸ ਨੂੰ ਛੱਡਣ ਲਈ ਪ੍ਰੇਰਿਤ ਕਰਨਗੇ। ਇਸ ਮੋਕੇ ਤੇ ਬੋਲਦਿਆਂ ਡੀ ਐਸ ਪੀ ਬੇਲਾ ਨੇ ਕਿਹਾ ਕਿ ਨਸ਼ੇ ਦਾ ਕੋਹੜ ਮਨੁੱਖ ਨੂੰ ਸਮਾਜਿਕ, ਪਰਿਵਾਰਕ ਅਤੇ ਆਰਥਿਕ ਤੋਰ ਤੇ ਖਤਮ ਕਰਦਾ ਹੈ। ਉਨ੍ਹਾਂ ਪੁਲਿਸ ਨੂੰ ਸਹਿਯੋਗ ਦੇਣ ਦੀ ਮੰਗ ਕੀਤੀ। ਇਸ ਮੋਕੇ ਤੇ ਸ਼ਹਿਰ ਦੇ ਜੀ ਐਮ ਟੀ ਕਾਲਜ ਦੇ ਵਿਹੜੇ ਵਿੱਚ ਵੀ ਕਾਲਜ

ਵਿਿਦਆਰਥੀਆਂ ਨੂੰ ਸੰਬੋਧਨ ਕਰਦਿਆਂ ਡੀ ਐਸ ਪੀ ਪ੍ਰਭਜੋਤ ਕੋਰ ਨੇ ਕਿਹਾ ਕਿ ਨਸ਼ੇ ਖਿਲਾਫ ਜਾਗਰੁਕਤਾ ਮੁਹਿੰਮ ਨੂੰ ਮਜਬੂਤੀ ਨਾਲ ਅੱਗੇ ਤੋਰਦਿਆਂ ਸ਼ੋਸ਼ਲ ਮੀਡੀਆ ਤੇ ਇੱਕ ਲਹਿਰ ਬਣਾਉਣ ਲਈ ਸਹਿਯੋਗ ਦੀ ਮੰਗ ਕੀਤੀ। ਇਸ ਮੋਕੇ ਤੇ ਐਸ ਐਚ ਓ ਸਿਟੀ ਸੁਰਜਨ ਸਿੰੰਘ, ਸਟੇਟ ਅਵਾਰਡੀ ਸਹਾਇਕ ਥਾਣੇਦਾਰ ਬਲਵੰਤ ਸਿੰਘ ਭੀਖੀ, ਗੁਰਮੀਤ ਸਿੰਘ, ਪਿੰਡ ਕਲੀਪੁਰ ਦੇ ਸਰਪੰਚ ਮਿੱਠੂ ਸਿੰਘ, ਜੀ ਐਮ ਟੀ ਕਾਲਜ ਦੇ ਚੇਅਰਮੈਨ ਨਵੀਨ ਸਿੰਗਲਾ, ਪ੍ਰਿੰਸੀਪਲ ਨਵਨੀਤ ਮਿੱਤਲ, ਰੇਖਾ ਰਾਣੀ, ਕੈਪਟਨ ਕਿੱਕਰ ਸਿੰਘ, ਕੁਲਵੰਤ ਸਿੰਘ, ਆਦਰ ਸਿੰਘ, ਸੋਹਣਾ ਸਿੰਘ ਆਦਿ ਹਾਜ਼ਰ ਸਨ। 

NO COMMENTS