ਮਾਨਸਾ 07 ਜੂਨ (ਸਾਰਾ ਯਹਾਂ/ਮੁੱਖ ਸੰਪਾਦਕ)ਸ਼੍ਰੀ ਮਾਤਾ ਮਾਇਸਰ ਖਾਨਾ ਪਦ ਯਾਤਰਾ ਮੰਡਲ ਮਾਨਸਾ ਦੀ ਸਲਾਨਾ ਮੀਟਿੰਗ ਸ਼੍ਰੀ ਹਰ ਭਗਵਾਨ ਸ਼ਰਮਾਂ ਦੀ ਪ੍ਰਧਾਨਗੀ ਹੇਠ ਬੀਤੀ ਰਾਤ ਕੀਤੀ ਗਈ। ਜਿਸ ਵਿੱਚ ਪਿਛਲੇ ਸਾਲ ਦੋਰਾਨ ਸੰਸਥਾ ਵੱਲੋਂ ਕੀਤੇ ਗਏ ਕੰਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।
ਇਸ ਮੀਟਿੰਗ ਸਮੇਂ ਪਿਛਲੇ ਸਾਲ ਵਿੱਚ ਪ੍ਰਧਾਨ ਦੀ ਜ਼ਿਮੇਵਾਰੀ ਸੰਭਾਲ ਰਹੇ ਰਾਮ ਦਾਸ ਫੱਤਾ ਵਲੋਂ ਘਰੇਲੂ ਰੁਝੇਵਿਆਂ ਕਾਰਨ ਅਹੁੱਦਾ ਸੰਭਾਲਣ ਚ ਅਸਮਰੱਥਾ ਜਾਹਿਰ ਕਰਨ ਤੋਂ ਬਾਅਦ ਸਰਬਸੰਮਤੀ ਨਾਲ ਅਮਰਨਾਥ ਗਰਗ ਪੀ.ਪੀ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਵਿਸ਼ਾਲ ਗਰਗ ਨੂੰ ਮੰਡਲ ਦਾ ਜਨਰਲ ਸਕੱਤਰ ਬਣਾਇਆ ਗਿਆ। ਪ੍ਰਧਾਨ ਦੀ ਜ਼ਿਮੇਵਾਰੀ ਸੰਭਾਲਦਿਆਂ ਅਮਰਨਾਥ ਗਰਗ ਨੇ ਮੰਡਲ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਜ਼ਿਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਉਹਨਾਂ ਦੱਸਿਆ ਕਿ 41ਵਾਂ ਅਖੰਡ ਜੋਤੀ ਸਥਾਪਨਾ ਦਿਵਸ 23 ਜੁਲਾਈ ਦਿਨ ਮੰਗਲਵਾਰ ਨੂੰ ਮਣਾਇਆ ਜਾਵੇਗਾ ਜਿਸ ਵਿੱਚ ਸਾਰੇ ਮੈਂਬਰ ਪਰਿਵਾਰ ਸਮੇਤ ਹਿੱਸਾ ਲੈਣਗੇ। ਇਸ ਮੌਕੇ ਹਰਭਗਵਾਨ ਸ਼ਰਮਾਂ,ਰਜੇਸ਼ ਬਾਂਸਲ,ਮੇਘ ਰਾਜ, ਅਵਤਾਰ ਸਿੰਘ,ਰਮਨ ਕੁਮਾਰ,ਵਿਜੇ ਕੁਮਾਰ, ਰਾਮ ਦਾਸ ਫੱਤਾ, ਵਿਜੈ ਕੁਮਾਰ ਅੰਮ੍ਰਿਤਸਰੀਆ ਸਮੇਤ ਮੈਂਬਰ ਹਾਜ਼ਰ ਸਨ।