*ਅਭਿਨੇਤਰੀ ਰਿਚਾ ਚੱਢਾ ਨੇ ਸਿੱਧੂ ਮੂਸੇਵਾਲਾ ਦੀ ਮੌਤ ‘ਤੇ ਚੁੱਕੇ ਸਵਾਲ, ਕਿਹਾ, ‘ਲਾਰੈਂਸ ਨੂੰ 10 ਤੇ ਸਿੱਧੂ ਨੂੰ ਦੋ ਗਾਰਡ..?’*

0
77

08 ,ਜੂਨ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਦੀ 29 ਮਈ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਕਥਿਤ ਤੌਰ ‘ਤੇ ਉਨ੍ਹਾਂ ਦੀ ਕਾਰ ‘ਤੇ 10 ਗੋਲੀਆਂ ਚਲਾਈਆਂ ਗਈਆਂ ਸਨ ਅਤੇ ਹਸਪਤਾਲ ਲਿਜਾਂਦੇ ਸਮੇਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਲਾਰੈਂਸ ਬਿਸ਼ਨੋਈ (Lawrence Bishnoi) ਨੇ ਕਥਿਤ ਤੌਰ ‘ਤੇ ਗਾਇਕ ਦੀ ਮੌਤ ਦੀ ਜ਼ਿੰਮੇਵਾਰੀ ਲਈ ਹੈ, ਜਿਸ ਨੇ 2028 ਵਿੱਚ ਜੋਧਪੁਰ ਵਿੱਚ ਸਲਮਾਨ ਖਾਨ ਨੂੰ ਮਾਰਨ ਦੀ ਧਮਕੀ ਦਿੱਤੀ ਸੀ।

ਹਾਲਾਂਕਿ ਇਸ ਵਾਰ ਸੁਪਰਸਟਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ ਪਰ ਲਾਰੇਂਸ ਬਿਸ਼ਨੋਈ ਨੇ ਇਸ ਵਾਰ ਆਪਣੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਸਿੱਧੂ ਮੂਸੇ ਵਾਲਾ ਦੀ ਮੌਤ ਤੋਂ ਬਾਅਦ ਉਸ ਦਾ ਪਰਿਵਾਰ ਇਨਸਾਫ਼ ਲਈ ਲੜ ਰਿਹਾ ਹੈ। ਮਰਹੂਮ ਗਾਇਕ ਮਹਿਜ਼ 28 ਸਾਲਾਂ ਦਾ ਸੀ ਅਤੇ ਉਸ ਦੀ ਮੌਤ ਨੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਜਦਕਿ ਹਰ ਕੋਈ ਮਰਹੂਮ ਗਾਇਕ ਦੇ ਸਮਰਥਨ ਵਿੱਚ ਖੜ੍ਹਾ ਹੈ। ਇਸ ਦੌਰਾਨ ਅਦਾਕਾਰਾ ਰਿਚਾ ਚੱਢਾ ਉਸ ਦੇ ਇਨਸਾਫ ਦੀ ਮੰਗ ਕਰਦੀ ਨਜ਼ਰ ਆਈ ਅਤੇ ਉਸ ਨੇ ਸਰਕਾਰ ਨੂੰ ਕਈ ਗੰਭੀਰ ਸਵਾਲ ਵੀ ਪੁੱਛੇ।



ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ
ਅੱਜ ਸਿੱਧੂ ਮੂਸੇਵਾਲਾ ਦਾ ਅਰਦਾਸ ਸਮਾਗਮ ਉਨ੍ਹਾਂ ਦੇ ਜੱਦੀ ਪਿੰਡ ਮਾਨਸਾ ਵਿਖੇ ਰੱਖਿਆ ਗਿਆ ,ਜਿੱਥੇ ਉਨ੍ਹਾਂ ਦੇ ਚਾਹੁਣ ਵਾਲੇ ਵੱਡੀ ਗਿਣਤੀ ਵਿੱਚ ਪੁੱਜੇ। ਇਸ ਦੌਰਾਨ ਸਿੱਧੂ ਦੀ ਆਤਮਾ ਦੀ ਸ਼ਾਂਤੀ ਲਈ ਭੋਗ ਵੀ ਪਾਇਆ ਗਿਆ ਹੈ। ਇਸ ਬਾਰੇ ਰਿਚਾ ਨੇ ਟਵੀਟ ਕੀਤਾ, ‘ਮਾਨਸਾ ਤੋਂ ਆਉਣ ਵਾਲੀ ਹਰ ਤਸਵੀਰ ਮੇਰੇ ਦਿਲ ਦੇ ਹਜ਼ਾਰ ਟੁਕੜੇ ਕਰ ਦਿੰਦੀ ਹੈ। ਹਾਲਾਂਕਿ , ਇਹ ਦਰਦ ਸਿਰਫ਼ ਪੰਜਾਬੀ ਹੀ ਸਮਝ ਸਕਦੇ ਹਨ ਕਿ ਇੱਕ ਅਜਿਹੇ ਨੌਜਵਾਨ ਨੂੰ ਖੋ ਦੇਣ ਦਾ ਦੁੱਖ ਕੀ ਹੁੰਦਾ ਹੈ , ਜੋ ਕੌਮ ਪ੍ਰਤੀ ਐਨਾ ਸਮਰਪਿਤ ਸੀ। ਉਸਨੇ ਕਈ ਹੋਰਾਂ ਨੂੰ ਸੁਪਨੇ ਦੇਖਣ ਦੀ ਹਿੰਮਤ ਦਿੱਤੀ।

ਭੇਦਭਾਵ ‘ਤੇ ਸਵਾਲ
ਉਨ੍ਹਾਂ ਧਿਆਨ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਕਿਵੇਂ ਉਨ੍ਹਾਂ (ਸਿੱਧੂ ਮੂਸੇਵਾਲਾ) ਕੋਲ ਸਿਰਫ਼ 2 ਸੁਰੱਖਿਆ ਗਾਰਡ ਹਨ ਜਦਕਿ ਲਾਰੈਂਸ ਬਿਸ਼ਨੋਈ ਕੋਲ 10 ਸੁਰੱਖਿਆ ਗਾਰਡ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਮਰਹੂਮ ਗਾਇਕ ਨਾਲ  ਭੇਦਭਾਵ ਕਿਉਂ ?  ਉਸਨੇ ਟਵੀਟ ਕੀਤਾ, “ਮੂਸੇਵਾਲੇ ਨੂੰ 2 ਗਾਰਡ ਤੇ ਲਾਰੈਂਸ ਬਿਸ਼ਨੋਈ ਨੂੰ 10  ਸੁਰੱਖਿਆ ਗਾਰਡ।  ਨਾਲੇ ਬਾਡੀਗਾਰਡਸ ਤੇ ਨਾਲੇ ਦਿੱਲੀ ਪੁਲਿਸ ਦੀ ਸਭ ਤੋਂ ਖਤਰਨਾਕ ਬੁਲੇਟ ਪਰੂਫ ਗੱਡੀ । ਅਭਿਨੇਤਰੀ ਨੇ ਟਵੀਟ ਨੂੰ ਦਿਲ ਦਹਿਲਾ ਦੇਣ ਵਾਲੇ ਇਮੋਜੀ ਨਾਲ ਜੋੜਿਆ ਅਤੇ #JusticeforSidhuMooseWala ਵੀ ਸ਼ੇਅਰ ਕੀਤਾ

ਦੱਸ ਦੇਈਏ ਕਿ ਰਿਚਾ ਵੱਲੋਂ ਪੰਜਾਬੀ ਵਿੱਚ ਕੀਤੇ ਗਏ ਇਸ ਟਵੀਟ ਵਿੱਚ ਉਹ ਕਹਿ ਰਹੀ ਹੈ ਕਿ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਲਈ ਸਿਰਫ਼ ਦੋ ਗਾਰਡ ਕਿਉਂ ਸਨ ਅਤੇ ਜਦੋਂ ਉਨ੍ਹਾਂ ਦੇ ਕਤਲ ਦੇ ਕਥਿਤ ਦੋਸ਼ੀ ਲਾਰੇਂਸ ਬਿਸ਼ਨੋਈ ਨੂੰ ਪੁੱਛਗਿੱਛ ਲਈ ਲਿਆਂਦਾ ਗਿਆ ਤਾਂ ਉਸ ਨੂੰ 10 ਸੁਰੱਖਿਆ ਗਾਰਡ ਇਸ ਦੇ ਨਾਲ ਹੀ ਇੱਕ ਬੁਲੇਟਪਰੂਫ ਗੱਡੀ ਵੀ ਦਿੱਤੀ ਗਈ ਹੈ। ਰਿਚਾ ਨੇ ਇਸ ਭੇਦਭਾਵ ‘ਤੇ ਸਵਾਲ ਖੜ੍ਹੇ ਕੀਤੇ ਹਨ। ਇਸ ਦੇ ਨਾਲ ਹੀ ਰਿਚਾ ਨੇ ਵੀ ਸਿੰਗਰ ਦੀ ਮੌਤ ‘ਤੇ ਦੁੱਖ ਜ਼ਾਹਰ ਕੀਤਾ।  ਜਿਸ ਦਿਨ ਉਸ ਦਾ ਕਤਲ ਹੋਇਆ ਸੀ, ਉਸ ਨੇ ਲਿਖਿਆ, “ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਕੋਈ ਵੀ ਸ਼ਬਦ ਕਾਫੀ ਨਹੀਂ ਹੋਵੇਗਾ, ਉਸ ਦੀ ਮਾਂ ਬਾਰੇ ਸੋਚ ਕੇ … ਦੁਨੀਆ ਦਾ। “ਸਭ ਤੋਂ ਵੱਡਾ ਦਰਦ ਬੱਚੇ ਨੂੰ ਗੁਆਉਣਾ ਹੈ। ਜੱਟ ਦਾ ਮੁਕਾਬਲਾ ਦਸ ਮੈਨੂ ਕਿਥੇ ਹੈ ? 28!  

NO COMMENTS