*ਅਪੈਕਸ ਕਲੱਬ ਮਾਨਸਾ ਨੇ ਤੇਤੀ ਫੁੱਟ ਰੋਡ ਤੇ ਰੁੱਖ ਲਗਾਏ*

0
91

ਮਾਨਸਾ 04 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ)ਅਪੈਕਸ ਗਲੋਬਲ ਚੇਅਰਮੈਨ ਗੁਰਮੀਤ ਚਾਵਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਅਪੈਕਸ ਕਲੱਬ ਮਾਨਸਾ ਵਲੋਂ ਕੋਟ ਦੇ ਟਿੱਬੇ ਨੂੰ ਜਾਂਦੀ ਨਵੀਂ ਬਣੀ ਸੜਕ ਤੇ ਟ੍ਰੀ ਗਾਰਡ ਲਗਾਕੇ ਛਾਂਦਾਰ ਰੁੱਖ ਲਗਾਏ ਗਏ।ਇਹ ਜਾਣਕਾਰੀ ਦਿੰਦਿਆਂ ਕਲੱਬ ਦੇ ਸਕੱਤਰ ਕਮਲ ਗਰਗ ਨੇ ਦੱਸਿਆ ਕਿ ਇਹ ਰੁੱਖ ਲਗਾਉਣ ਸਮੇਂ ਹਲਕਾ ਵਿਧਾਇਕ ਡਾਕਟਰ ਵਿਜੇ ਸਿੰਗਲਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਅਤੇ ਉਨ੍ਹਾਂ ਕਲੱਬ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਡਾਕਟਰ ਵਿਜੇ ਸਿੰਗਲਾ ਨੇ ਕਿਹਾ ਕਿ ਰੁੱਖ ਵਾਤਾਵਰਨ ਨੂੰ ਬਚਾਉਣ ਲਈ ਵੱਡਾ ਰੋਲ ਅਦਾ ਕਰਦੇ ਹਨ ਇਸ ਲਈ ਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਹਰੇਕ ਮਨੁੱਖ ਰੁੱਖ ਲਗਾਉਣ ਅਤੇ ਉਸਦੀ ਸੰਭਾਲ ਲਈ ਯਤਨਸ਼ੀਲ ਰਹੇ।ਇਸ ਮੌਕੇ ਪ੍ਰਧਾਨ ਸੰਜੀਵ ਪਿੰਕਾ ਨੇ ਦੱਸਿਆ ਕਿ ਅਪੈਕਸ ਕਲੱਬ ਮਾਨਸਾ ਵਲੋਂ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਟ੍ਰੀ ਗਾਰਡ ਲਗਾਕੇ ਪੌਦੇ ਲਗਾਏ ਜਾ ਰਹੇ ਹਨ ਅਤੇ ਇਹਨਾਂ ਦੀ ਸੰਭਾਲ ਵੀ ਕੀਤੀ ਜਾ ਰਹੀ ਹੈ ਉਨ੍ਹਾਂ ਦੱਸਿਆ ਕਿ ਗਰੀਨ ਸੁਸਾਇਟੀ ਦੇ ਮੈਂਬਰਾਂ ਦੇ ਸਹਿਯੋਗ ਨਾਲ ਲਗਾਏ ਜਾ ਰਹੇ ਰੁੱਖਾਂ ਨੂੰ ਅਵਾਰਾ ਪਸ਼ੂਆਂ ਤੋਂ ਬਚਾਉਣ ਲਈ ਟ੍ਰੀ ਗਾਰਡ ਜੱਨਤ ਇਨਕਲੈਵ ਦੇ ਮਾਲਕ ਸੰਦੀਪ ਬਾਟਲਾ ਜੀ ਵਲੋਂ ਦਿੱਤੇ ਜਾਂਦੇ ਹਨ ਉਨ੍ਹਾਂ ਦੱਸਿਆ ਕਿ ਕਲੱਬ ਮੈਂਬਰਾਂ ਦੀ ਕੋਸ਼ਿਸ਼ ਹੈ ਕਿ ਜਿੰਨੇ ਵੀ ਰੁੱਖ ਲਗਾਏ ਜਾਣਗੇ ਉਨ੍ਹਾਂ ਦੀ ਪੂਰੀ ਸਾਂਭ ਸੰਭਾਲ ਵੀ ਕੀਤੀ ਜਾਵੇਗੀ ਉਨ੍ਹਾਂ ਦੱਸਿਆ ਕਿ ਪਹਿਲਾਂ ਰੇਲਵੇ ਟਰੈਕ ਦੇ ਨਾਲ ਵਾਲੀ ਸੜਕ ਦੀ ਸਾਈਡ ਤੇ ਰੁੱਖ ਲਗਾਏ ਗਏ ਸਨ ਅਤੇ ਅੱਜ ਤੇਤੀ ਫੁੱਟ ਰੋਡ ਤੇ ਰੁੱਖ ਲਗਾਏ ਗਏ ਹਨ।ਇਸ ਮੌਕੇ ਵਾਤਾਵਰਣ ਪ੍ਰੇਮੀ ਬਲਵੀਰ ਅਗਰੋਈਆ, ਪ੍ਰਵੀਨ ਟੋਨੀ ਸ਼ਰਮਾਂ, ਬਲਜੀਤ ਸ਼ਰਮਾਂ,ਸੰਦੀਪ ਕੁਮਾਰ, ਕਮਲ ਗਰਗ, ਵਿਜੇ ਕੁਮਾਰ,ਕਿਸਾਨ ਆਗੂ ਬੋਗ ਸਿੰਘ, ਜੀਵਨ ਕੁਮਾਰ, ਹੈਪੀ ਸਿੰਘ ਸਮੇਤ ਮੈਂਬਰ ਹਾਜ਼ਰ ਸਨ

NO COMMENTS