*ਅਪੈਕਸ ਕਲੱਬ ਮਾਨਸਾ ਦੀ ਨਵੇਂ ਸਾਲ ਲਈ ਬਣਾਈ ਕਾਰਜਕਾਰਨੀ*

0
130

ਮਾਨਸਾ 06 ਜਨਵਰੀ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):ਅਪੈਕਸ ਕਲੱਬ ਮਾਨਸਾ ਦੇ ਮੈਂਬਰਾਂ ਦੀ ਨਵੇਂ ਸਾਲ ਦੀ ਕਾਰਜਕਾਰਨੀ ਬਣਾਉਣ ਲਈ ਮੀਟਿੰਗ ਕੀਤੀ ਗਈ ਜਿਸ ਵਿੱਚ ਸਰਵਸੰਮਤੀ ਨਾਲ ਸੰਜੀਵ ਪਿੰਕਾ ਨੂੰ ਲਗਾਤਾਰ ਦੂਸਰੀ ਵਾਰ ਪ੍ਰਧਾਨ ਦੀ ਜ਼ਿਮੇਵਾਰੀ ਦਿੱਤੀ ਗਈ। ਉਹਨਾਂ ਮੌਕੇ ਉਪਰ ਹੀ ਕਮੇਟੀ ਦਾ ਗਠਨ ਕਰਦਿਆਂ ਸੁਰੇਸ਼ ਜਿੰਦਲ ਨੂੰ ਸਰਪ੍ਰਸਤ, ਅਸ਼ਵਨੀ ਜਿੰਦਲ ਨੂੰ ਵਾਈਸ ਪ੍ਰਧਾਨ, ਕਮਲ ਗਰਗ ਨੂੰ ਸਕੱਤਰ ਅਤੇ ਧੀਰਜ ਬਾਂਸਲ ਨੂੰ ਖ਼ਜ਼ਾਨਚੀ ਦੀ ਜ਼ਿਮੇਵਾਰੀ ਦਿੱਤੀ। ਉਹਨਾਂ ਦੱਸਿਆ ਕਿ ਕਲੱਬ ਵੱਲੋਂ ਪਿਛਲੇ ਸਾਲ ਵਿੱਚ ਚਾਰ ਖੂਨਦਾਨ ਦੇ ਕੈਂਪ ਲਗਾਏ ਗਏ ਸਨ ਜੋ ਕਿ ਇਸ ਸਾਲ ਵਿੱਚ ਲਗਾਏ ਜਾਣਗੇ ਅਤੇ ਉਹਨਾਂ ਦੱਸਿਆ ਕਿ 22 ਜਨਵਰੀ ਨੂੰ ਸ਼੍ਰੀ ਰਾਮ ਚੰਦਰ ਜੀ ਦੇ ਅਯੁਧਿਆ ਵਿਖੇ ਹੋ ਰਹੇ ਮੂਰਤੀ ਸਥਾਪਨਾ ਦਿਵਸ ਨੂੰ ਅਪੈਕਸ ਕਲੱਬ ਵੱਲੋਂ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਉਹਨਾਂ ਦੱਸਿਆ ਕਿ ਕਲੱਬ ਲੋੜਵੰਦ ਵਿਦਿਆਰਥੀਆਂ ਅਤੇ ਮਰੀਜ਼ਾਂ ਦੀ ਸਹਾਇਤਾ ਲਈ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।
ਸੁਰੇਸ਼ ਜਿੰਦਲ ਨੇ ਕਿਹਾ ਕਿ ਕਲੱਬ ਵੱਲੋਂ ਕੀਤੇ ਜਾਣ ਵਾਲੇ ਸਮਾਜਸੇਵੀ ਕੰਮਾਂ ਲਈ ਕਿਸੇ ਵੀ ਤਰ੍ਹਾਂ ਦੇ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਧਰਮਪਾਲ ਸਿੰਗਲਾ, ਭੁਪੇਸ਼ ਜਿੰਦਲ, ਐਡਵੋਕੇਟ ਵਨੀਤ ਗਰਗ, ਕਿ੍ਸ਼ਨ ਗਰਗ, ਰੋਹਿਤ ਭੰਮਾਂ, ਸਤੀਸ਼ ਗਰਗ,ਨਵੀਨ ਜਿੰਦਲ, ਵਿਨੋਦ ਬਾਂਸਲ, ਵਨੀਤ ਗੋਇਲ ਸਮੇਤ ਮੈਂਬਰ ਹਾਜ਼ਰ।

NO COMMENTS