*ਅਪੈਕਸ ਕਲੱਬ ਨੇ ਸਕੂਲ ਚ ਪੌਦੇ ਲਗਾਕੇ ਮਨਾਇਆ ਅਧਿਆਪਕ ਦਿਵਸ*

0
53

ਮਾਨਸਾ 5 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ ):

ਅਪੈਕਸ ਕਲੱਬ ਮਾਨਸਾ ਵਲੋਂ ਅਧਿਆਪਕ ਦਿਵਸ ਮੌਕੇ ਐਚ.ਡੀ.ਐਫ.ਸੀ.ਬੈਕ ਦੀ ਸ਼ਾਖਾ ਮਾਨਸਾ ਦੇ ਸਹਿਯੋਗ ਨਾਲ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਫਲਦਾਰ ਪੌਦੇ ਲਗਾਏ ਗਏ। ਇਹ ਜਾਣਕਾਰੀ ਦਿੰਦਿਆਂ ਕਲੱਬ ਦੇ ਖਜਾਨਚੀ ਧੀਰਜ ਬਾਂਸਲ ਨੇ ਦੱਸਿਆ ਕਿ ਅਧਿਆਪਕ ਦਿਵਸ ਮੌਕੇ ਇਹ ਪੌਦੇ ਲਗਾਏ ਗਏ ਹਨ ਉਹਨਾਂ ਦੱਸਿਆ ਕਿ ਇਹ ਮਾਨਸਾ ਦਾ ਸਰਕਾਰ ਤੋਂ ਮਾਨਤਾ ਪ੍ਰਾਪਤ ਸਭ ਤੋਂ ਪੁਰਾਣਾ ਸਕੂਲ ਹੈ ਅਤੇ ਇਸ ਸਕੂਲ ਦੇ ਪੜੇ ਵਿਦਿਆਰਥੀ ਬਹੁਤ ਉੱਚੇ ਓਹਦੀਆਂ ਤੇ ਵਿਰਾਜਮਾਨ ਹਨ। ਸੰਜੀਵ ਪਿੰਕਾ ਨੇ ਦੱਸਿਆ ਕਿ ਅੱਜ ਅਧਿਆਪਕ ਦਿਵਸ ਮੌਕੇ ਜਿੱਥੇ ਇਸ ਸਕੂਲ ਵਿੱਚ ਪੌਦੇ ਲਗਾਏ ਗਏ ਹਨ ਉਸ ਦੇ ਨਾਲ ਹੀ ਸਕੂਲ ਦੇ ਪ੍ਰਿੰਸੀਪਲ ਮੈਡਮ ਰਿੰਪਲ ਅਰੋੜਾ ਅਤੇ ਸਕੂਲ ਵਿੱਚ ਬੱਚਿਆਂ ਦੀ ਪੜ੍ਹਾਈ ਦੇ ਨਾਲ ਨਾਲ ਉਨ੍ਹਾਂ ਦੀ ਹਰ ਜ਼ਰੂਰਤ ਨੂੰ ਪੂਰਾ ਕਰਦਿਆਂ ਲੰਬੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਅਧਿਆਪਕ ਸ਼ਮੀ ਖਾਨ ਨੂੰ ਸਨਮਾਨਿਤ ਵੀ ਕੀਤਾ ਗਿਆ। ਐਚ.ਡੀ.ਐਫ.ਸੀ ਬੈਂਕ ਦੇ ਅਧਿਕਾਰੀ ਮਨੀਸ਼ ਬਾਂਸਲ ਨੇ ਕਿਹਾ ਕਿ ਉਹ ਸਮੇਂ ਸਮੇਂ ਤੇ ਸਮਾਜਸੇਵੀ ਕਲੱਬਾਂ ਨਾਲ ਮਿਲ ਕੇ ਖੂਨਦਾਨ ਕੈਂਪ ਅਤੇ ਹੋਰ ਸਮਾਜਸੇਵੀ ਕੰਮਾਂ ਵਿੱਚ ਸਹਿਯੋਗ ਕਰਦੇ ਰਹਿੰਦੇ ਹਨ ਅਤੇ ਅੱਗੇ ਤੋਂ ਵੀ ਅਜਿਹੇ ਕੰਮ ਕਰਦੇ ਰਹਿਣਗੇ।ਪਿ੍ੰਸਿਪਲ ਮੈਡਮ ਰਿੰਪਲ ਅਰੋੜਾ ਨੇ ਕਲੱਬ ਦੇ ਮੈਂਬਰਾਂ ਅਤੇ ਬੈਂਕ ਦੇ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਵਲੋਂ ਇਹਨਾਂ ਪੌਦਿਆਂ ਦੀ ਸੰਭਾਲ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਉਹਨਾਂ ਦੱਸਿਆ ਕਿ ਪਹਿਲਾਂ ਵੀ ਕਲੱਬਾਂ ਦੇ ਸਹਿਯੋਗ ਨਾਲ ਲਗਾਏ ਗਏ ਪੌਦੇ ਸਹੀ ਸੰਭਾਲ ਕਾਰਣ ਵੱਡੇ ਰੁੱਖ ਬਣ ਚੁੱਕੇ ਹਨ।
ਇਸ ਮੌਕੇ ਸੁਰੇਸ਼ ਜਿੰਦਲ, ਸ਼ਾਮ ਲਾਲ ਗੋਇਲ, ਵਨੀਤ ਗੋਇਲ, ਨਰਿੰਦਰ ਜੋਗਾ,ਸਮਿਤ ਗੋਇਲ,ਸਾਹਿਲ ਸਚਦੇਵਾ, ਮਨੀਸ਼ ਬਾਂਸਲ, ਬਲਵੀਰ ਅਗਰੋਈਆ, ਮਨੀਸ਼ ਚੌਧਰੀ, ਜਿੰਮੀ ਭੰਮਾਂ ਸਮੇਤ ਮੈਂਬਰ ਹਾਜ਼ਰ ਸਨ।

NO COMMENTS