*ਅਪੈਕਸ ਕਲੱਬ ਨੇ ਮਨਾਇਆ “ਤੀਆਂ ਤੀਜ ਦੀਆਂ” ਤਿਓਹਾਰ*

0
155

ਮਾਨਸਾ 04 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ)ਅਪੈਕਸ ਕਲੱਬ ਮਾਨਸਾ ਸਿਟੀ ਵਲੋਂ ਪਰਿਵਾਰਕ ਮੈਂਬਰਾਂ ਸਮੇਤ ਸ਼ਾਮਿਲ ਹੋ ਕੇ ਤੀਆਂ ਦਾ ਤਿਉਹਾਰ ਮਨਾਇਆ ਗਿਆ ਇਸ ਮੌਕੇ ਕਲੱਬ ਦੇ ਵਾਈਸ ਪ੍ਰਧਾਨ ਅਸ਼ਵਨੀ ਜਿੰਦਲ ਨੇ ਬੱਚਿਆਂ ਨੂੰ ਤੀਆਂ ਦਾ ਤਿਉਹਾਰ ਕਿਉਂ ਮਣਾਇਆ ਜਾਂਦਾ ਹੈ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਤਾ ਪਾਰਵਤੀ ਵਲੋਂ ਭਗਵਾਨ ਸ਼ਿਵ ਨੂੰ ਪਾਉਣ ਲਈ ਕੀਤੀ ਘੋਰ ਤਪੱਸਿਆ ਸਦਕਾ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦਾ ਮਿਲਾਪ ਹੋਇਆ ਸੀ ਇਸ ਲਈ ਖੁਸ਼ੀ ਪ੍ਰਗਟ ਕਰਨ ਲਈ ਇਹ ਤਿਉਹਾਰ ਸਾਵਣ ਮਹੀਨੇ ਚ ਮਣਾਇਆ ਜਾਂਦਾ ਹੈ ਅਤੇ ਇਹ ਤਿਉਹਾਰ ਖਾਸਕਰ ਤੋਰ ਤੇ ਪੰਜਾਬ ਵਿੱਚ ਮਣਾਇਆ ਜਾਂਦਾ ਹੈ ਇਸ ਦਿਨ ਖੀਰ ਅਤੇ ਪੂੜੇ ਬਣਾਏ ਜਾਂਦੇ ਹਨ ਅਤੇ ਔਰਤਾਂ ਅਪਣੇ ਪਤੀ ਲਈ ਇਹ ਤਿਉਹਾਰ ਮਨਾਉਂਦੀਆਂ ਹਨ ਅਤੇ ਕੁਆਰੀਆਂ ਕੁੜੀਆਂ ਚੰਗਾ ਪਤੀ ਮਿਲੇ ਇਸ ਲਈ ਤਿਉਹਾਰ ਮਨਾਉਂਦੀਆਂ ਹਨ।ਇਸ ਮੌਕੇ ਕਲੱਬ ਮੈਂਬਰ ਰੋਹਿਤ ਭੰਮਾਂ ਵਲੋਂ ਬੱਚਿਆਂ ਅਤੇ ਔਰਤਾਂ ਨੂੰ ਖੇਡਾਂ ਖੇਡਾ ਕੇ ਜੇਤੂਆਂ ਨੂੰ ਇਨਾਮ ਦਿੱਤੇ ਗਏ।ਇਸ ਮੌਕੇ ਕਲੱਬ ਮੈਂਬਰਾਂ ਦਾ ਧੰਨਵਾਦ ਕਰਦਿਆਂ ਪ੍ਰਧਾਨ ਸੰਜੀਵ ਪਿੰਕਾ ਨੇ ਦੱਸਿਆ ਕਿ ਕਲੱਬ ਵੱਲੋਂ ਵਾਤਾਵਰਣ ਨੂੰ ਬਚਾਉਣ ਲਈ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਅਤੇ ਜਲਦੀ ਹੀ ਆਉਣ ਵਾਲੇ ਦਿਨਾਂ ਵਿੱਚ ਕਲੱਬ ਮੈਂਬਰਾਂ ਨੂੰ ਸ਼੍ਰੀ ਬਾਲਾਜੀ ਸਾਲਾਸਰ ਧਾਮ ਅਤੇ ਸ਼੍ਰੀ ਖਾਟੂ ਸ਼ਿਆਮ ਜੀ ਦੇ ਦਰਸ਼ਨਾਂ ਲਈ ਲਿਜਾਇਆ ਜਾਵੇਗਾ।ਇਸ ਮੌਕੇ ਸਰਪ੍ਰਸਤ ਸੁਰੇਸ਼ ਜਿੰਦਲ, ਸਕੱਤਰ ਕਮਲ ਗਰਗ, ਖਜਾਨਚੀ ਧੀਰਜ ਬਾਂਸਲ, ਧਰਮਪਾਲ ਸਿੰਗਲਾ, ਐਡਵੋਕੇਟ ਵਨੀਤ ਗਰਗ, ਪੁਨੀਤ ਸਿੰਗਲਾ, ਰਕੇਸ਼ ਬਾਂਸਲ,ਕਿ੍ਸ਼ਨ ਗਰਗ, ਰਜਨੀਸ਼ ਮਿੱਤਲ,ਬਨੀਤ ਗੋਇਲ, ਭੁਪੇਸ਼ ਜਿੰਦਲ, ਮਾਸਟਰ ਸਤੀਸ਼ ਗਰਗ, ਸਤਿੰਦਰ ਪਿੰਟੂ,ਨਵੀਨ ਜਿੰਦਲ, ਸੋਨੂੰ ਗਰਗ, ਵਿਨੋਦ ਬਾਂਸਲ ਸਮੇਤ ਮੈਂਬਰ ਹਾਜ਼ਰ ਸਨ

NO COMMENTS