*ਅਪੈਕਸ ਕਲੱਬ ਡਿਸਟ੍ਰਿਕਟ ਫਾਈਵ ਵਲੋਂ ਪਿੰਡ ਕਰਮਗੜ੍ਹ ਵਿੱਚ ਖੋਲਿਆ ਜਾਵੇਗਾ ਲੜਕੀਆਂ ਲਈ ਸਿਲਾਈ ਸੈਂਟਰ*

0
21

07 ਅਪ੍ਰੈਲ(ਸਾਰਾ ਯਹਾਂ/ਮੁੱਖ ਸੰਪਾਦਕ)ਅਪੈਕਸ ਕਲੱਬ ਡਿਸਟ੍ਰਿਕਟ ਫਾਈਵ ਵਲੋਂ ਮਾਨਸਾ ਜ਼ਿਲ੍ਹੇ ਦੇ ਪਿੰਡ ਕਰਮਗੜ੍ਹ ਵਿਖੇ ਲੋੜਵੰਦ ਲੜਕੀਆਂ ਨੂੰ ਸਿਲਾਈ ਦੀ ਸਿਖਲਾਈ ਦੇ ਕੇ ਆਤਮਨਿਰਭਰ ਕਰਨ ਦੇ ਮਕਸਦ ਨਾਲ ਸਿਲਾਈ ਸੈਂਟਰ ਖੋਲ੍ਹਿਆ ਜਾਵੇਗਾ।ਇਹ ਜਾਣਕਾਰੀ ਦਿੰਦਿਆਂ ਅਪੈਕਸ ਕਲੱਬ ਮਾਨਸਾ ਦੇ ਪ੍ਰਧਾਨ ਸੰਜੀਵ ਪਿੰਕਾ ਨੇ ਦੱਸਿਆ ਕਿ ਲੜਕੀਆਂ ਖੁਦ ਕਮਾਈ ਕਰਨ ਦੇ ਯੋਗ ਹੋ ਸਕਣ ਇਸ ਮਕਸਦ ਨੂੰ ਲੈ ਕੇ ਅਪੈਕਸ ਕਲੱਬ ਦੇ ਡਿਸਟ੍ਰਿਕਟ ਗਵਰਨਰ ਹਰਕੇਸ਼ ਮਿੱਤਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਲੁਧਿਆਣਾ ਤੋਂ ਸੀਨੀਅਰ ਮੈਂਬਰ ਸੁਰਿੰਦਰ ਅਗਰਵਾਲ ਦੀ ਅਗਵਾਈ ਹੇਠ ਲੁਧਿਆਣਾ ਤੋਂ ਇੱਕ ਟੀਮ ਪਿੰਡ ਕਰਮਗੜ੍ਹ ਵਿਖੇ ਪਹੁੰਚੀ ਅਤੇ ਉਹਨਾਂ ਨੇ ਪਿੰਡ ਦੇ ਸਮਾਜਸੇਵੀ ਲੋਕਾਂ ਨਾਲ ਸੰਪਰਕ ਕਰਕੇ ਸਿਲਾਈ ਸੈਂਟਰ ਖੋਲਣ ਸੰਬੰਧੀ ਵਿਚਾਰ ਕੀਤਾ ਅਤੇ ਲੋੜੀਂਦੇ ਪ੍ਰਬੰਧ ਕੀਤੇ।
ਇਸ ਮੌਕੇ ਬੋਲਦਿਆਂ ਅਪੈਕਸਿਅਨ ਸੁਰਿੰਦਰ ਅਗਰਵਾਲ ਨੇ ਦੱਸਿਆ ਕਿ ਅਪੈਕਸ ਕਲੱਬ ਇੰਟਰਨੈਸ਼ਨਲ ਸੰਸਥਾ ਹੈ ਅਤੇ ਇਸ ਦਾ ਮਕਸਦ ਹਰੇਕ ਲੋੜਵੰਦ ਵਿਅਕਤੀ ਦੀ ਸਹਾਇਤਾ ਕਰਨਾ ਹੈ ਇਸੇ ਮਕਸਦ ਨੂੰ ਲੈ ਕੇ ਡਿਸਟ੍ਰਿਕਟ ਫਾਈਵ ਜਿਸ ਅਧੀਨ ਪੰਜਾਬ ਹਰਿਆਣਾ ਅਤੇ ਰਾਜਸਥਾਨ ਦੇ ਕਲੱਬ ਆਉਂਦੇ ਹਨ ਅਤੇ ਇਹਨਾਂ ਕਲੱਬਾਂ ਵੱਲੋਂ ਵੱਖ ਵੱਖ ਤਰ੍ਹਾਂ ਦੇ ਸਮਾਜਸੇਵੀ ਪ੍ਰੋਜੈਕਟ ਚਲਾਏ ਜਾ ਰਹੇ ਹਨ ਇਸੇ ਲੜੀ ਤਹਿਤ ਇਹ ਪ੍ਰੋਜੈਕਟ ਚਲਾਇਆ ਜਾਵੇਗਾ।
ਇਸ ਮੌਕੇ ਪਿੰਡ ਵਾਸੀਆਂ ਵੱਲੋਂ ਧੰਨਵਾਦ ਕਰਦਿਆਂ ਹਰ ਸੰਭਵ ਸਹਾਇਤਾ ਕਰਨ ਦਾ ਭਰੋਸਾ ਦਿੱਤਾ ਗਿਆ।
ਇਸ ਮੌਕੇ ਰਿਟਾਇਰਡ ਡੀ.ਆਈ.ਜੀ.ਤੇਜਿੰਦਰ ਸਿੰਘ, ਰਿਟਾਇਰਡ ਐਸ.ਡੀ.ਓ.ਕੁਲਦੀਪ ਸਿੰਘ, ਅਪੈਕਸਿਅਨ ਅਮਰੀਕ ਸਿੰਘ, ਅਪੈਕਸਿਅਨ ਧਰਮਪਾਲ ਸਿੰਗਲਾ, ਅਪੈਕਸਿਅਨ ਕਮਲ ਗਰਗ, ਐਡਵੋਕੇਟ ਚਮਨ ਲਾਲ ਗੋਇਲ ਹਾਜ਼ਰ ਸਨ।

NO COMMENTS