20 ਅਗਸਤ ਮਾਨਸਾ (ਸਾਰਾ ਯਹਾਂ/ਮੁੱਖ ਸੰਪਾਦਕ ):
ਅਪੈਕਸ ਕਲੱਬ ਮਾਨਸਾ ਸਿਟੀ ਦੇ ਮੈਂਬਰਾਂ ਨੇ ਤੀਆਂ ਦਾ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਨੱਚ ਟੱਪ ਕੇ ਮਨਾਇਆ। ਇਹ ਜਾਣਕਾਰੀ ਕਲੱਬ ਦੇ ਮੈਂਬਰ ਹੇਮਾਂ ਗੁਪਤਾ ਨੇ ਦੱਸਿਆ ਕਿ ਹਿੰਦੂ ਧਰਮ ਚ ਸਾਉਣ ਮਹੀਨੇ ਦੀ ਹਰਿਆਲੀ ਤੀਜ਼ ਦਾ ਤਿਉਹਾਰ ਮਨਾਇਆ ਜਾਂਦਾ ਹੈ ਹਰਿਆਲੀ ਤੀਜ਼ ਮਾਤਾ ਪਾਰਵਤੀ ਨੂੰ ਸਮਰਪਿਤ ਹੈ ਇਸ ਦਿਨ ਪਾਰਵਤੀ ਜੀ ਦੀ ਪੂਜਾ ਧਾਰਮਿਕ ਰਸਮਾਂ ਅਨੁਸਾਰ ਕੀਤੀ ਜਾਂਦੀ ਹੈ ਹਰਿਆਲੀ ਤੀਜ਼ ਸਾਉਣ ਮਹੀਨੇ ਦੀ ਸ਼ੁਕਲ ਪੱਖ ਤਿ੍ਤੀਆ ਤੋਂ ਪਹਿਲਾਂ ਮਨਾਈ ਜਾਂਦੀ ਹੈ ਕਥਾ ਅਨੁਸਾਰ ਇਹ ਉਹ ਦਿਨ ਹੈ ਜਦੋਂ ਦੇਵੀ ਨੇ ਸ਼ਿਵ ਦੀ ਤੱਪਸਿਆ ਵਿੱਚ 107 ਜਨਮ ਬਿਤਾਉਣ ਤੋਂ ਬਾਅਦ ਪਾਰਵਤੀ ਨੂੰ ਸ਼ਿਵ ਨੇ ਆਪਣੀ ਪਤਨੀ ਵਜੋਂ ਸਵੀਕਾਰ ਕੀਤਾ ਸੀ ਇਸ ਦਿਨ ਔਰਤਾਂ 16 ਸ਼ਿੰਗਾਰ ਕਰਕੇ ਭਗਵਾਨ ਸ਼ਿਵ ਅਤੇ ਪਾਰਵਤੀ ਦੀ ਪੂਜਾ ਕਰਦੀਆਂ ਹਨ ਉਹ ਘਰ ਵਿੱਚ ਖੁਸ਼ਹਾਲੀ, ਸ਼ਾਂਤੀ ਲਈ ਅਰਦਾਸ ਕਰਦੀਆਂ ਹਨ ਹਾਰ ਸ਼ਿੰਗਾਰ ਕਰਕੇ ਵਰਤ ਰੱਖਦੀਆਂ ਹਨ ਅਤੇ ਪਤੀ ਦੀ ਲੰਬੀ ਉਮਰ ਲਈ ਕਾਮਨਾ ਕਰਦੀਆਂ ਹਨ।
ਮੈਂਬਰ ਈਸ਼ਾ ਗਰਗ ਨੇ ਦੱਸਿਆ ਕਿ ਇਸ ਦਿਨ ਔਰਤਾਂ ਪੀਂਘਾਂ ਝੂਟਦੀਆਂ ਹਨ ਅਤੇ ਨੱਚ ਟੱਪ ਕੇ ਖੁਸ਼ੀ ਮਨਾਉਂਦੀਆਂ ਹਨ। ਉਹਨਾਂ ਦੱਸਿਆ ਕਿ ਅਪੈਕਸ ਕਲੱਬ ਦੀਆਂ ਲੇਡੀਜ਼ ਮੈਂਬਰਾਂ ਵਲੋਂ ਵੀ ਮੈਡਮ ਰਮਨਜੋਤ ਵਲੋਂ ਪਾਈਆਂ ਬੋਲੀਆਂ ਤੇ ਗਿੱਧਾ ਪਾ ਕੇ ਇਹ ਤਿਉਹਾਰ ਮਨਾਇਆ ਗਿਆ। ਕਲੱਬ ਮੈਂਬਰ ਮੈਡਮ ਮਨੂ ਨੇ ਗਿੱਧੇ ਦੀ ਰਵਾਇਤੀ ਡਰੈਸ ਵਿੱਚ ਗਿੱਧਾ ਪਾ ਕੇ ਪਹਿਲਾਂ ਸਥਾਨ ਹਾਸਲ ਕੀਤਾ ਕਲੱਬ ਵੱਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਅਪੈਕਸਿਅਨ ਕੰਚਨ ਨੇ ਕਿਹਾ ਕਿ ਚਾਹੇ ਇਹ ਤਿਉਹਾਰ ਪਿੰਡਾਂ ਵਿੱਚ ਅਜੇ ਵੀ ਰਵਾਇਤੀ ਤਰੀਕਿਆਂ ਨਾਲ ਮਨਾਇਆ ਜਾਂਦਾ ਹੈ ਪਰ ਸ਼ਹਿਰਾਂ ਵਿੱਚ ਵੀ ਇਸ ਨੂੰ ਰਵਾਇਤੀ ਢੰਗ ਨਾਲ ਮਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਇਹ ਤਿਉਹਾਰ ਮਨਾਉਣ ਦਾ ਰੁਝਾਨ ਵਧਿਆ ਹੈ।
ਇਸ ਸਮਾਗਮ ਚ ਰੇਨੂੰ ਜਿੰਦਲ,ਮਮਤਾ ਗੋਇਲ,ਹੀਨਾ ਬਾਂਸਲ, ਡਾਕਟਰ ਮਨੀਸ਼ਾ, ਸੁਪ੍ਰੀਆ ਗੋਇਲ,ਨੇਹਾ ਗਰਗ,ਰਜਨੀ ਸਮੇਤ ਵੀਹ ਮੈਂਬਰਾਂ ਨੇ ਹਿੱਸਾ ਲੈ ਕੇ ਯਾਦਗਾਰੀ ਬਣਾਇਆ।