*ਅਨੁਸੂਚਿਤ ਜਾਤੀ ਕਮਿਸ਼ਨ ਅੱਗੇ 21 ਜੂਨ ਨੂੰ ਪੇਸ਼ ਹੋਣਗੇ ਰਵਨੀਤ ਸਿੰਘ ਬਿੱਟੂ*

0
23

ਚੰਡੀਗੜ੍ਹ, 20 ਜੂਨ (ਸਾਰਾ ਯਹਾਂ/ਮੁੱਖ ਸੰਪਾਦਕ) : ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਵਲੋਂ  ਇੱਕ ਮਾਮਲੇ ਵਿੱਚ ਤਲਬ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ  21 ਜੂਨ 2021 ਨੂੰ ਸਵੇਰੇ 11:30 ਵਜੇ  ਕਮਿਸ਼ਨ ਅੱਗੇ ਨਿੱਜੀ ਤੌਰ ‘ਤੇ ਪੇਸ਼ ਹੋਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅਨੁਸੂਚਿਤ ਜਾਤੀ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਤੇਜਿੰਦਰ ਕੌਰ ਨੇ ਦੱਸਿਆ ਕਿ ਰਵਨੀਤ ਸਿੰਘ ਬਿੱਟੂ ਵਲੋਂ ਕਮਿਸ਼ਨ  ਨੂੰ ਬੇਨਤੀ ਕੀਤੀ ਸੀ ਕਿ ਉਨ੍ਹਾਂ ਨੂੰ 22 ਜੂਨ 2021ਨੂੰ ਪਹਿਲਾਂ ਤੋਂ ਹੀ ਨਿਸ਼ਚਿਤ ਇਕ ਨਾ ਟਾਲਣਯੋਗ ਕੰਮ ਹੈ ਇਸ ਲਈ ਉਨ੍ਹਾਂ ਨੂੰ 22-06-2021 ਨੂੰ ਸਵੇਰੇ 11:30 ਵਜੇ  ਦੀ ਬਜਾਏ 21-06-2021 ਨੂੰ ਸਵੇਰੇ 11:30 ਵਜੇ ਪੇਸ ਹੋਣ ਦੀ ਇਜਾਜ਼ਤ ਦਿੱਤੀ ਜਾਵੇ। 
ਸ੍ਰੀਮਤੀ ਤੇਜਿੰਦਰ ਕੌਰ ਨੇ ਦੱਸਿਆ ਕਿ ਰਵਨੀਤ ਸਿੰਘ ਬਿੱਟੂ ਦੀ ਬੇਨਤੀ ਨੂੰ ਕਮਿਸ਼ਨ ਵਲੋਂ ਪ੍ਰਵਾਨ ਕਰਦੇ ਹੋਏ ਉਨ੍ਹਾਂ ਨੂੰ 22 ਜੂਨ 2021 ਦੀ ਥਾਂ 21ਜੂਨ 2021 ਨੂੰ ਕਮਿਸ਼ਨ ਅੱਗੇ ਪੇਸ਼ ਹੋਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।   
 ——

NO COMMENTS