*ਅਨਿਲ ਵਿਜ ਦਾ ਕੇਜਰੀਵਾਲ ਤੇ ਹਮਲਾ, ਬੋਲੇ ਕਤਲ ਦਾ ਕੇਸ ਦਰਜ ਹੋਣਾ ਚਾਹੀਦਾ*

0
30

ਅੰਬਾਲਾ  26,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਦਿੱਲੀ ਸਰਕਾਰ ‘ਤੇ ਸਵਾਲ ਚੁੱਕੇ ਹਨ।ਉਨ੍ਹਾਂ ਅਰਵਿੰਦ ਕੇਜਰੀਵਾਲ ਨੂੰ ਘੇਰਿਆ ਹੈ।ਵਿਜ ਨੇ ਇਲਜ਼ਾਮ ਲਾਇਆ ਹੈ ਕਿ ਝੂਠੇ ਅੰਕੜੇ ਪੇਸ਼ ਕਰਕੇ, ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਕੋਰੋਨਾ ਕਾਲ ਦੌਰਾਨ ਲੋੜ ਨਾਲੋਂ ਵਧੇਰੇ ਆਕਸੀਜਨ ਹਾਲਸ ਕੀਤੀ ਜਿਸ ਨਾਲ ਦੂਜੇ ਰਾਜ ਪ੍ਰਭਾਵਤ ਹੋਏ ਹਨ।

ਵਿਜ ਨੇ ਕਿਹਾ ਆਕਸੀਜਨ ਦੀ ਘਾਟ ਕਾਰਨ ਦੂਜੇ ਰਾਜਾਂ ਵਿੱਚ ਜੂਝ ਰਹੇ ਮਰੀਜ਼ਾਂ ਦੀ ਮੌਤ ਲਈ ਕੇਜਰੀਵਾਲ ਅਤੇ ਉਸ ਦੇ ਸਾਥੀਆਂ ਖਿਲਾਫ ਕਤਲ ਦਾ ਕੇਸ ਦਰਜ ਹੋਣਾ ਚਾਹੀਦਾ ਹੈ।ਇਸ ਦੀ ਜਾਂਚ ਲਈ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ।ਵਿਜ ਨੇ ਕਿਹਾ ਕਿ ਇਹ ਵੀ ਪਤਾ ਲਗਾਇਆ ਜਾਣਾ ਚਾਹੀਦਾ ਹੈ ਕਿ ਕੀਤੇ ਵਾਧੂ ਆਕਸੀਜਨ ਵੇਚ ਕੇ ਮੁਨਾਫਾ ਤਾਂ ਨਹੀਂ ਕਮਾਇਆ ਗਿਆ।

ਫਰੀਦਾਬਾਦ ਵਿੱਚ ਕੋਰੋਨਾ ਦੇ ਨਵੇਂ ਡੈਲਟਾ ਵੇਰੀਐਂਟ ਦਾ ਮਾਮਲਾ ਸਾਹਮਣੇ ਆਉਣ ਮਗਰੋਂ ਅਨਿਲ ਵਿਜ ਨੇ ਕਿਹਾ ਕਿ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ। ਅਸੀਂ ਉਸ ਮਰੀਜ਼ ਦੇ ਸੰਪਰਕ ਵਿੱਚ ਆਉਣ ਵਾਲੇ 100% ਲੋਕਾਂ ਦੇ ਟੈਸਟ ਕਰਵਾਉਣ ਦੇ ਆਦੇਸ਼ ਦਿੱਤੇ ਹਨ ਅਤੇ ਜੀਨੋਮ ਸਿਕੇਂਸਿੰਗ ਕੀਤੀ ਜਾਵੇਗੀ।

NO COMMENTS