ਬੁਢਲਾਡਾ 25 ਜੂਨ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ): ਸ਼ਹਿਰ ਬੁਢਲਾਡਾ ਦੀ ਅਨਾਜ ਮੰਡੀ ਸ਼ਹਿਰੋਂ ਬਾਹਰ ਕੱਢਣ ਅਤੇ ਨਵੀਂ ਮੰਡੀ ਬਣਾਉਣ ਦੇ ਮੁੱਖ ਮੰਤਰੀ ਵੱਲੋਂ ਕੀਤੇ ਗਏ ਐਲਾਨ ਤੋਂ ਬਾਅਦ ਸ਼ਹਿਰ ਦੇ ਆੜ੍ਹਤੀਆਂ ਅਤੇ ਵਪਾਰੀਆਂ ਨੇ ਮਾਰਕਿਟ ਕਮੇਟੀ ਬੁਢਲਾਡਾ ਦੇ ਚੇਅਰਮੈਨ ਸਤੀਸ਼ ਕੁਮਾਰ ਸਿੰਗਲਾ ਦਾ ਸਨਮਾਨ ਕੀਤਾ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਸ਼ਹਿਰ ਅੰਦਰ ਮੰਡੀ ਹੋਣ ਕਾਰਨ ਉੱਡਦੀ ਧੂੜ ਅਤੇ ਖੇਤਰਫਲ ਛੋਟਾ ਹੋਣ ਕਰਕੇ ਸ਼ਹਿਰੀਆਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਨੇ ਇਹ ਮੰਗ ਮਾਰਕਿਟ ਕਮੇਟੀ ਬੁਢਲਾਡਾ ਦੇ ਚੇਅਮੈਨ ਸਤੀਸ਼ ਕੁਮਾਰ ਸਿੰਗਲਾ ਅਤੇ ਐੱਮ.ਐੱਲ.ਏ ਬੁਢਲਾਡਾ ਬੁੱਧ ਰਾਮ ਕੋਲ ਰੱਖੀ ਤਾਂ ਇਨ੍ਹਾਂ ਵੱਲੋਂ ਇਸ ਮੰਗ ਨੂੰ ਮੁੱਖ ਮੰਤਰੀ ਭਗਵੰਤ ਮਾਨ ਤੱਕ ਪਹੁੰਚਾਇਆ ਗਿਆ। ਆੜ੍ਹਤੀਆ ਐਸੋਸੀਏਸ਼ਨ ਜਿਲ੍ਹਾ ਮਾਨਸਾ ਦੇ ਪ੍ਰਧਾਨ ਪ੍ਰੇਮ ਸਿੰਘ ਦੋਦੜਾ ਨੇ ਕਿਹਾ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਬੁਢਲਾਡਾ ਵਿਖੇ “ਜੱਚਾ ਬੱਚਾ” ਹਸਪਤਾਲ ਦਾ ਉਦਘਾਟਨ ਕਰਨ ਲਈ ਆਏ ਸਨ ਤਾਂ ਉਨ੍ਹਾਂ ਨੇ ਇਹ ਵੀ ਘੋਸ਼ਣਾ ਕੀਤੀ ਕਿ ਬੁਢਲਾਡਾ ਦੀ ਅਨਾਜ ਸ਼ਹਿਰ ਵਿੱਚੋਂ ਬਾਹਰ ਕੱਢ ਕੇ ਉਸ ਨੂੰ ਖੁੱਲ੍ਹੀ ਜਗ੍ਹਾ ਤੇ ਬਣਾਇਆ ਜਾਵੇਗਾ। ਇਸ ਸੰਬੰਧ ਵਿੱਚ ਆੜ੍ਹਤੀਆ ਐਸੋਸੀਏਸ਼ਨ ਜਿਲ੍ਹਾ ਮਾਨਸਾ ਦੇ ਪ੍ਰਧਾਨ ਪ੍ਰੇਮ ਸਿੰਘ ਦੋਦੜਾ ਨੇ ਮੁੱਖ ਮੰਤਰੀ ਭਗਵੰਤ ਮਾਨ, ਐੱਮ.ਐੱਲ.ਏ ਬੁਢਲਾਡਾ ਬੁੱਧ ਰਾਮ ਅਤੇ ਮਾਰਕਿਟ ਕਮੇਟੀ ਬੁਢਲਾਡਾ ਦੇ ਚੇਅਰਮੈਨ ਸਤੀਸ਼ ਕੁਮਾਰ ਸਿੰਗਲਾ ਦਾ ਧੰਨਵਾਦ ਕੀਤਾ। ਸਤੀਸ਼ ਕੁਮਾਰ ਸਿੰਗਲਾ ਨੇ ਕਿਹਾ ਕਿ ਇਹ ਮੁਸ਼ਕਿਲ ਸ਼ਹਿਰੀਆਂ ਲਈ ਲੰਮੇ ਸਮੇਂ ਤੋਂ ਸੀ। ਜਿਸ ਨੂੰ ਭਗਵੰਤ ਮਾਨ ਸਰਕਾਰ ਨੇ ਗੌਰ ਕਰਦਿਆਂ ਫੋਰੀ ਤੌਰ ਤੇ ਮੰਨਿਆ। ਉਨ੍ਹਾਂ ਕਿਹਾ ਕਿ ਉਹ ਅੱਗੇ ਤੋਂ ਵੀ ਸ਼ਹਿਰ ਦੀਆਂ ਸਾਂਝੀਆਂ ਮੁਸ਼ਕਿਲਾਂ ਨੂੰ ਸਰਕਾਰ ਦੇ ਧਿਆਨ ਵਿੱਚ ਲਿਆ ਕੇ ਹੱਲ ਕਰਵਾਉਂਦੇ ਰਹਿਣਗੇ। ਆੜਹਤੀਆਂ ਐਸੋਸੀਏਸ਼ਨ ਜਿਲ੍ਹਾ ਮਾਨਸਾ ਦੇ ਪ੍ਰਧਾਨ ਪ੍ਰੇਮ ਸਿੰਘ ਦੋਦੜਾ, ਬੁਢਲ਼ਾਡਾ ਦੇ ਪ੍ਰਧਾਨ ਰਾਜਿੰਦਰ ਸਿੰਘ ਕੋਹਲੀ, ਭੋਲਾ ਪਟਵਾਰੀ, ਸੰਟੀ, ਰਾਜੇਸ਼ ਕੁਮਾਰ, ਵਿਕਾਸ ਕੁਮਾਰ, ਪੋਪੀ, ਰਾਮ ਸ਼ਰਨ, ਦਰਸ਼ਨ, ਮੱਖਣ ਬੀਰੋਕੇ, ਜਿੰਦਰ ਬੀਰੋਕੇ, ਨਵਤੇਜ ਸਿੰਘ, ਗਗਨ ਸਿੰਘ, ਕਾਲੀ ਕਾਠ, ਸੱਤਪਾਲ, ਕੁਲਦੀਪ ਸਿੰਘ, ਰਾਜੂ, ਰਾਜ ਬੋੜਾਵਾਲੀਆ, ਨਰਿੰਦਰ ਨੇਵਟੀਆ, ਕਾਲੂ ਮਦਾਨ, ਹੀਰਾ ਨੇਵਟੀਆ, ਮੋਨੂੰ ਬਿਹਾਰੀ, ਵਿਜੈ ਕੁਲਹਿਰੀ, ਵਿਸ਼ਾਲ ਰਿਸ਼ੀ, ਬਿੰਦਰ ਫਫੜੇ, ਸੁਰਿੰਦਰ ਕੁਮਾਰ ਹਾਕਮਵਾਲਾ, ਟੈਣਾ ਰਾਮ, ਕੁਲਦੀਪ ਤਾਲਵਾਲਾ, ਅਮਰਜੀਤ ਗੁਲਿਆਣੀ, ਸਿਮਰਨ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਅਗਰਵਾਲ ਭਾਈਚਾਰੇ ਵਿੱਚੋਂ ਪਹਿਲੀ ਵਾਰ ਮਾਰਕਿਟ ਕਮੇਟੀ ਦੇ ਚੇਅਰਮੈਨ ਵਜੋਂ ਇੱਕ ਅਗਰਵਾਲ ਦੀ ਨਿਯੁਕਤੀ ਕੀਤੀ ਹੈ ਜੋ ਸਾਡੇ ਲਈ ਮਾਣ ਵਾਲੀ ਗੱਲ ਹੈ।