ਅਨਲੌਕ 5: ਜਾਣੋ ਭਾਰਤ ‘ਚ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ..!!

0
130

ਚੰਡੀਗੜ੍ਹ 15 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਕੋਰੋਨਾਵਾਇਰਸ ਸੰਕਟ ਦੇ ਵਿਚਕਾਰ ਅੱਜ ਤੋਂ ਅਣਲੌਕ-5 ਦੀਆਂ ਗਾਈਡਲਾਈਨਸ ਲਾਗੂ ਕੀਤੀਆਂ ਜਾ ਰਹੀਆਂ ਹਨ। ਅੱਜ ਤੋਂ ਦੇਸ਼ ਦੇ ਕਈ ਹਿੱਸਿਆਂ ਵਿੱਚ ਸਿਨੇਮਾ ਖੁੱਲ੍ਹ ਰਹੇ ਹਨ, ਜਦੋਂਕਿ ਕੁਝ ਸੂਬਿਆਂ ਨੇ ਅਜੇ ਵੀ ਇਨ੍ਹਾਂ ਨੂੰ ਸਖ਼ਤੀ ਨਾਲ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। ਅਜਿਹੀ ਸਥਿਤੀ ਵਿੱਚ, ਕਿਹੜਾ ਰਾਜ ਖੋਲ੍ਹਣ ਜਾ ਰਿਹਾ ਹੈ, ਆਓ ਇੱਕ ਨਜ਼ਰ ਮਾਰੀਏ।

ਪੰਜਾਬ: ਸਿਨੇਮਾ ਹਾਲ ਇਸ ਸਮੇਂ ਬੰਦ ਰਹਿਣਗੇ। ਸੂਬਾ ਸਰਕਾਰ ਨੇ ਰਾਮਲੀਲਾ ਦੇ ਸੰਚਾਲਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਲਈ ਜਲਦੀ ਹੀ ਵਿਸਥਾਰ ਵਿੱਚ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ।

ਉੱਤਰ ਪ੍ਰਦੇਸ਼: ਸੂਬਾ ਸਰਕਾਰ ਨੇ ਪਿਛਲੇ ਦਿਨ ਮਲਟੀਪਲੈਕਸਾਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੀਆਂ ਸੀ। ਵੇਟਿੰਗ ਰੂਮ ਵਿੱਚ 6 ਫੁੱਟ ਦੀ ਦੂਰੀ ਲਾਜ਼ਮੀ ਹੋਏਗੀ, ਜਦੋਂਕਿ ਸਿਰਫ ਕੋਵਿਡ ਨੈਗਟਿਵ ਵਿਅਕਤੀ ਨੂੰ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਜਾਏਗੀ। ਸੂਬਾ ਸਰਕਾਰ ਨੇ ਸਿਨੇਮਾ ਹਾਲ, ਮਲਟੀਪਲੈਕਸ ਤੇ ਥਿਏਟਰ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਮਹਾਰਾਸ਼ਟਰ: ਸੂਬਾ ਸਰਕਾਰ ਨੇ ਮੈਟਰੋ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ ਤੇ ਨਾਲ ਹੀ ਲਾਇਬ੍ਰੇਰੀ ਨੂੰ ਹੁਣ ਖੋਲ੍ਹਿਆ ਜਾ ਸਕਦਾ ਹੈ। ਮੁੰਬਈ ਵਿੱਚ ਮੈਟਰੋ ਦਾ ਸੰਚਾਲਨ 19 ਅਕਤੂਬਰ ਤੋਂ ਸ਼ੁਰੂ ਹੋਵੇਗਾ। ਮਹਾਰਾਸ਼ਟਰ ਵਿੱਚ ਮੰਦਰ ਦੇ ਉਦਘਾਟਨ ਨੂੰ ਲੈ ਕੇ ਵਿਵਾਦ ਜਾਰੀ ਹੈ, ਪਰ ਇਸ ਦੌਰਾਨ ਸਰਕਾਰ ਨੇ ਧਾਰਮਿਕ ਸਥਾਨਾਂ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਮਹਾਰਾਸ਼ਟਰ ਵਿੱਚ ਮਲਟੀਪਲੈਕਸਸ ਬੰਦ ਰਹਿਣਗੇ। ਮਹਾਰਾਸ਼ਟਰ ਵਿੱਚ ਹਫਤਾਵਾਰੀ ਬਾਜ਼ਾਰਾਂ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ, ਪਰ ਕੰਟੇਨਮੈਂਟ ਜ਼ੋਨ ਦੇ ਬਾਜ਼ਾਰ ਬੰਦ ਰਹਿਣਗੇ।

ਮੱਧ ਪ੍ਰਦੇਸ਼: ਭੋਪਾਲ ਵਿੱਚ 6 ਮਹੀਨਿਆਂ ਤੋਂ ਵੱਧ ਸਮੇਂ ਲਈ ਬੰਦ ਰਹਿਣ ਤੋਂ ਬਾਅਦ ਆਖਰਕਾਰ 15 ਅਕਤੂਬਰ ਤੋਂ ਥੀਏਟਰ, ਸਵੀਮਿੰਗ ਪੂਲ ਤੇ ਮਨੋਰੰਜਨ ਪਾਰਕ ਖੁੱਲ੍ਹ ਰਹੇ ਹਨ। ਥਿਏਟਰਾਂ, ਸਵੀਮਿੰਗ ਪੂਲ ਤੇ ਮਨੋਰੰਜਨ ਪਾਰਕਾਂ ਨੂੰ ਕੁਝ ਸ਼ਰਤਾਂ ਨਾਲ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ, ਆਉਣ ਵਾਲੇ ਦੁਸਹਿਰੇ ਮੌਕੇ ਰਾਵਣ ਦਹਾਨ ਦੇ ਪ੍ਰੋਗਰਾਮ ਲਈ ਫੇਸ ਮਾਸਕ ਤੇ ਸਮਾਜਿਕ ਦੂਰੀਆਂ ਦੀ ਸ਼ਰਤ ‘ਤੇ ਪ੍ਰਬੰਧਕੀ ਕਮੇਟੀ ਵੱਲੋਂ ਵੱਖਰੇ ਤੌਰ ‘ਤੇ ਐਸਡੀਐਮ ਕਾਰਜਕਾਰੀ ਮੈਜਿਸਟਰੇਟ ਦੀ ਲਿਖਤੀ ਇਜਾਜ਼ਤ ਲੈਣੀ ਪਏਗੀ।

ਦਿੱਲੀ: ਦਿੱਲੀ ‘ਚ ਵੀ ਸਿਨੇਮਾਘਰਾਂ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਲਈ ਨਿਯਮ ਜਾਰੀ ਕੀਤੇ ਗਏ ਹਨ। ਬੁੱਧਵਾਰ ਨੂੰ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਸਿਨੇਮਹਿਲ ਦੇ ਮਾਲਕਾਂ ਨਾਲ ਮਿਲੇ ਤੇ ਉਨ੍ਹਾਂ ਨੂੰ ਸ਼ਰਤਾਂ ਦੀ ਪਾਲਣਾ ਕਰਨ ਲਈ ਕਿਹਾ।

NO COMMENTS