ਮਾਨਸਾ 05,ਸਤੰਬਰ (ਸਾਰਾ ਯਹਾਂ/ਜੋਨੀ ਜਿੰਦਲ) : ਸਥਾਨਕ ਡੀ ਏ ਵੀ ਸਕੂਲ ਵਿਚ ਰਾਸ਼ਟਰੀ ਅਧਿਆਪਕ ਦਿਵਸ ਸਕੂਲ ਦੇ ਪਿੰਸੀਪਲ ਸ੍ਰੀ ਵਿਨੋਦ ਰਾਣਾ ਦੁਆਰਾ ਸਕੂਲ ਦੇ ਸਾਰੇ ਅਧਿਆਪਕਾਂ ਨੂੰ ਤੁਲਸੀ ਦੇ ਪੌਦੇ ਦੇ ਕੇ ਮਨਾਇਆ ਗਿਆ। ਇਸ ਮੌਕੇ ਤੇ ਉਨ੍ਹਾਂ ਨੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਅਧਿਆਪਕਾਂ ਦੀ ਤੁਲਨਾ ਰੁੱਖਾਂ ਨਾਲ ਕੀਤੀ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਰੁੱਖ ਸਾਡੇ ਜੀਵਨ ਦਾ ਜ਼ਰੂਰੀ ਅੰਗ ਹੈ ਓਸੇ ਤਰ੍ਹਾਂ ਅਧਿਆਪਕਾਂ ਦਾ ਵੀ ਸਾਡੇ ਜੀਵਨ ਵਿਚ ਬਹੁਤ ਮਹੱਤਵ ਹੈ। ਜਿਸ ਤਰ੍ਹਾਂ ਰੁੱਖ ਕਿਸੇ ਤੋਂ ਵੀ ਕੁਝ ਨਾ ਲੈ ਕੇ ਸਾਡਾ ਪਾਲਣ-ਪੋਸ਼ਣ ਕਰਦੇ ਹਨ ਉਸੇ ਤਰ੍ਹਾਂ ਅਧਿਆਪਕ ਵੀ ਆਪਣੇ ਗਿਆਨ ਨਾਲ ਸਾਡੇ ਗਿਆਨ ਵਿੱਚ ਵਾਧਾ ਕਰਦੇ ਹਨ। ਉਹਨਾਂ ਨੇ ਕਿਹਾ ਜੀਵਨ ਵਿੱਚ ਸਾਹ ਲੈਣ ਲਈ ਜਿਵੇਂ ਰੁੱਖਾਂ ਦੀ ਲੋੜ ਹੈ ਉਸ ਤਰਾ ਜੀਵਨ ਵਿਚ ਮਾਰਗ ਦਰਸ਼ਨ ਲਈ ਅਧਿਆਪਕਾਂ ਦੀ ਲੋੜ ਹੈ ।ਉਨ੍ਹਾਂ ਨੇ ਸਮਾਜ ਵਿੱਚ ਅਧਿਆਪਕਾਂ ਦਾ ਦਰਜ਼ਾ ਮਾਤਾ-ਪਿਤਾ ਨਾਲੋਂ ਵੀ ਵੱਡਾ ਦੱਸਦੇ ਹੋਏ ਕਿਹਾ ਕਿ ਅਧਿਆਪਕ ਹੀ ਦੇਸ਼ ਸਰਮਾਇਆ ਹੁੰਦੇ ਹਨ। ਦੇਸ਼ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿਚ ਬਹੁਤ ਵੱਡਾ ਯੋਗਦਾਨ ਪਾਉਂਦੇ ਹਨ।